Astrology News : ਪਾਣੀ ਵਾਂਗ ਪੈਸਾ ਵਹਾਉਂਦੇ ਹਨ ਇਸ ਰਾਸ਼ੀ ਦੇ ਲੋਕ, ਫਜ਼ੂਲਖਰਚੀ 'ਚ ਹੁੰਦੇ ਹਨ ਨੰਬਰ-1
ਬਿਨਾਂ ਸੋਚੇ-ਸਮਝੇ ਪੈਸਾ ਖਰਚ ਕਰਦੇ ਹਨ। ਇਹ ਲੋਕ ਆਪਣੀ ਬੱਚਤ ਵੱਲ ਧਿਆਨ ਨਹੀਂ ਦਿੰਦੇ। ਇਸ ਲਈ ਇਨ੍ਹਾਂ ਲੋਕਾਂ ਕੋਲ ਪੈਸਾ ਨਹੀਂ ਰਹਿੰਦਾ। ਗ੍ਰਹਿਆਂ ਤੇ ਨਛੱਤਰਾਂ ਦਾ ਪ੍ਰਭਾਵ ਉਨ੍ਹਾਂ ਦੇ ਜੀਵਨ 'ਤੇ ਸਪੱਸ਼ਟ ਦਿਖਾਈ ਦਿੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਰਾਸ਼ੀਆਂ ਬਾਰੇ ਜੋ ਪੈਸੇ ਨੂੰ ਪਾਣੀ ਵਾਂਗ ਵਹਾਉਂਦੇ ਹਨ।
Publish Date: Sun, 19 Feb 2023 12:42 PM (IST)
Updated Date: Mon, 20 Feb 2023 04:25 PM (IST)
Astrology News : ਵੈਦਿਕ ਜੋਤਿਸ਼ ਅਨੁਸਾਰ ਇੱਕ ਵਿਅਕਤੀ ਦਾ ਸੁਭਾਅ ਤੇ ਭਵਿੱਖ ਉਸਦੀ ਰਾਸ਼ੀ ਜ਼ਰੀਏ ਜਾਣਿਆ ਜਾ ਸਕਦਾ ਹੈ। ਹਰੇਕ ਵਿਅਕਤੀ ਦਾ ਸੁਭਾਅ, ਪਸੰਦ ਤੇ ਬੋਲਣ ਦਾ ਤਰੀਕਾ ਵੱਖਰਾ ਹੁੰਦਾ ਹੈ। ਸਾਰੀਆਂ ਰਾਸ਼ੀਆਂ 'ਤੇ ਉਸਦੇ ਸਵਾਮੀ ਗ੍ਰਹਿ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਅਜਿਹੀ ਸਥਿਤੀ ਵਿਚ ਹਰ ਮਨੁੱਖ ਦਾ ਸੁਭਾਅ, ਭਵਿੱਖ ਤੇ ਜੀਵਨ ਸ਼ੈਲੀ ਦੂਜਿਆਂ ਨਾਲੋਂ ਵੱਖਰੀ ਹੁੰਦੀ ਹੈ। ਅੱਜ ਅਸੀਂ ਅਜਿਹੇ ਲੋਕਾਂ ਦੀ ਰਾਸ਼ੀ ਬਾਰੇ ਜਾਣਾਂਗੇ, ਜੋ ਸੁਭਾਅ ਤੋਂ ਖਰਚੀਲੇ ਹੁੰਦੇ ਹਨ। ਬਿਨਾਂ ਸੋਚੇ-ਸਮਝੇ ਪੈਸਾ ਖਰਚ ਕਰਦੇ ਹਨ। ਇਹ ਲੋਕ ਆਪਣੀ ਬੱਚਤ ਵੱਲ ਧਿਆਨ ਨਹੀਂ ਦਿੰਦੇ। ਇਸ ਲਈ ਇਨ੍ਹਾਂ ਲੋਕਾਂ ਕੋਲ ਪੈਸਾ ਨਹੀਂ ਰਹਿੰਦਾ। ਗ੍ਰਹਿਆਂ ਤੇ ਨਛੱਤਰਾਂ ਦਾ ਪ੍ਰਭਾਵ ਉਨ੍ਹਾਂ ਦੇ ਜੀਵਨ 'ਤੇ ਸਪੱਸ਼ਟ ਦਿਖਾਈ ਦਿੰਦਾ ਹੈ। ਆਓ ਜਾਣਦੇ ਹਾਂ ਅਜਿਹੀਆਂ ਰਾਸ਼ੀਆਂ ਬਾਰੇ ਜੋ ਪੈਸੇ ਨੂੰ ਪਾਣੀ ਵਾਂਗ ਵਹਾਉਂਦੇ ਹਨ।
ਮਿਥੁਨ ਦਾ ਸਵਾਮੀ ਬੁੱਧ ਗ੍ਰਹਿ ਹੈ। ਇਹ ਲੋਕ ਆਪਣੀ ਸੁੱਖ-ਸਹੂਲਤ ਲਈ ਪੈਸਾ ਖਰਚਣ ਵੇਲੇ ਨਹੀਂ ਸੋਚਦੇ। ਇਸ ਰਾਸ਼ੀ ਦੇ ਲੋਕ ਆਪਣੇ ਰਹਿਣ-ਸਹਿਣ ਤੇ ਖਾਣ-ਪੀਣ 'ਤੇ ਕਾਫੀ ਪੈਸਾ ਖਰਚ ਕਰਦੇ ਹਨ। ਇਸ ਦੇ ਨਾਲ ਹੀ ਉਹ ਦੂਜਿਆਂ ਦਾ ਪੈਸਾ ਵੀ ਲੁਟਾਉਂਦੇ ਹਨ। ਇਸ ਕਾਰਨ ਉਹ ਬਚਤ ਨਹੀਂ ਕਰ ਪਾਉਂਦੇ।
ਸਿੰਘ ਰਾਸ਼ੀ ਵਾਲੇ ਲੋਕ ਲਗਜ਼ਰੀ ਜੀਵਨ ਸ਼ੈਲੀ ਵਿਚ ਰਹਿਣਾ ਪਸੰਦ ਕਰਦੇ ਹਨ। ਇਹ ਲੋਕ ਬਹੁਤ ਸਾਰਾ ਪੈਸਾ ਖਰਚ ਕਰਦੇ ਹਨ। ਉਹ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ। ਇਹ ਲੋਕ ਆਪਣੀ ਆਦਤ ਕਾਰਨ ਕਰਜ਼ੇ ਵਿੱਚ ਵੀ ਫਸ ਜਾਂਦੇ ਹਨ।
ਤੁਲਾ ਰਾਸ਼ੀ
ਤੁਲਾ ਦਾ ਸਵਾਮੀ ਗ੍ਰਹਿ ਸ਼ੁੱਕਰ ਹੈ। ਸ਼ੁੱਕਰ ਦੀ ਕਿਰਪਾ ਨਾਲ ਇਹ ਲੋਕ ਲਗਜ਼ਰੀ ਜੀਵਨ ਜਿਊਣ ਦੇ ਸ਼ੌਕੀਨ ਹੁੰਦੇ ਹਨ। ਆਪਣੇ ਸ਼ੌਕ ਪੂਰੇ ਕਰਨ ਲਈ ਪੈਸਾ ਖਰਚ ਕਰਦੇ ਹਨ। ਇਸ ਰਾਸ਼ੀ ਦੇ ਲੋਕ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਸ਼ੌਕ ਪੂਰੇ ਕਰਨ ਵਿੱਚ ਪਿੱਛੇ ਨਹੀਂ ਹਟਦੇ।