Om Namah Shivay ਸਿਰਫ਼ 5 ਅੱਖਰਾਂ ਦਾ ਮੰਤਰ (ਪੰਚਾਕਸ਼ਰੀ) ਨਹੀਂ ਹੈ। ਇਸ ਵਿਚ ਸ੍ਰਿਸ਼ਟੀ ਦੇ ਪੰਜੇ ਤੱਤ- ਧਰਤੀ, ਜਲ, ਅਗਨੀ, ਵਾਯੂ ਅਤੇ ਆਕਾਸ਼ ਸਮਾਏ ਹੋਏ ਹਨ। ਜਦੋਂ ਅਸੀਂ ਇਸ ਦਾ ਜਾਪ ਕਰਦੇ ਹਾਂ ਤਾਂ ਅਸੀਂ ਆਪਣੇ ਅੰਦਰਲੇ ਇਨ੍ਹਾਂ ਪੰਜਾਂ ਤੱਤਾਂ ਨੂੰ ਸੰਤੁਲਿਤ ਕਰ ਰਹੇ ਹੁੰਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ : ਸੋਮਵਾਰ ਦਾ ਦਿਨ ਭਗਵਾਨ ਭੋਲੇਨਾਥ (Lord Shiva) ਦਾ ਹੈ। ਅਸੀਂ ਅਕਸਰ ਮੰਦਰ ਜਾਂਦੇ ਹਾਂ ਜਾਂ ਘਰ ਦੀ ਪੂਜਾ 'ਚ 'ਓਮ ਨਮੋ ਸ਼ਿਵਾਯ' (Om Namah Shivay) ਦਾ ਜਾਪ ਕਰਦੇ ਹਾਂ। ਪਰ, ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਸਾਲਾਂਬੱਧੀ ਜਾਪ ਕਰਨ ਤੋਂ ਬਾਅਦ ਵੀ ਉਹ ਸ਼ਾਂਤੀ ਜਾਂ ਉਹ ਫਲ ਨਹੀਂ ਮਿਲ ਰਿਹਾ ਜਿਸਦੀ ਤੁਸੀਂ ਉਮੀਦ ਕੀਤੀ ਸੀ?
ਦਰਅਸਲ, ਮਹਾਦੇਵ ਜਿੰਨੇ ਭੋਲੇ ਹਨ, ਉਨ੍ਹਾਂ ਦੇ ਮੰਤਰ ਉੰਨੇ ਹੀ ਪ੍ਰਭਾਵਸ਼ਾਲੀ ਹਨ। ਇਨ੍ਹਾਂ ਮੰਤਰਾਂ ਦਾ ਜਾਪ ਕਰਨ ਦਾ ਇਕ ਖਾਸ ਤਰੀਕਾ ਹੁੰਦਾ ਹੈ। 'ਓਮ ਨਮੋ ਸ਼ਿਵਾਯ' ਸਿਰਫ਼ 5 ਅੱਖਰਾਂ ਦਾ ਮੰਤਰ (ਪੰਚਾਕਸ਼ਰੀ) ਨਹੀਂ ਹੈ। ਇਸ ਵਿਚ ਸ੍ਰਿਸ਼ਟੀ ਦੇ ਪੰਜੇ ਤੱਤ- ਧਰਤੀ, ਜਲ, ਅਗਨੀ, ਵਾਯੂ ਅਤੇ ਆਕਾਸ਼ ਸਮਾਏ ਹੋਏ ਹਨ। ਜਦੋਂ ਅਸੀਂ ਇਸ ਦਾ ਜਾਪ ਕਰਦੇ ਹਾਂ ਤਾਂ ਅਸੀਂ ਆਪਣੇ ਅੰਦਰਲੇ ਇਨ੍ਹਾਂ ਪੰਜਾਂ ਤੱਤਾਂ ਨੂੰ ਸੰਤੁਲਿਤ ਕਰ ਰਹੇ ਹੁੰਦੇ ਹਾਂ।
ਹਾਲਾਂਕਿ ਮਹਾਦੇਵ ਹਰ ਵੇਲੇ ਜਾਗਰੂਕ ਹਨ ਪਰ ਸੋਮਵਾਰ ਨੂੰ 'ਬ੍ਰਹਮ ਮੁਹੂਰਤ' (ਸਵੇਰੇ 4 ਤੋਂ 6 ਵਜੇ) ਜਾਂ ਪ੍ਰਦੋਸ਼ ਕਾਲ (ਸੂਰਜ ਡੁੱਬਣ ਸਮੇਂ) 'ਚ ਕੀਤਾ ਗਿਆ ਜਾਪ ਸਭ ਤੋਂ ਜਲਦੀ ਅਸਰ ਦਿਖਾਉਂਦਾ ਹੈ।
ਪਹਿਰਾਵਾ ਤੇ ਦਿਸ਼ਾ: ਇਸ਼ਨਾਨ ਤੋਂ ਬਾਅਦ ਚਿੱਟੇ ਜਾਂ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ। ਉੱਤਰ ਜਾਂ ਪੂਰਬ ਦਿਸ਼ਾ ਵੱਲ ਮੂੰਹ ਕਰ ਕੇ ਬੈਠੋ।
ਮਾਲਾ ਦਾ ਪ੍ਰਯੋਗ: ਜੇਕਰ ਤੁਸੀਂ ਮਾਲਾ ਨਾਲ ਜਾਪ ਕਰ ਰਹੇ ਹੋ ਤਾਂ ਹਮੇਸ਼ਾ 'ਰੁਦਰਾਕਸ਼' ਦੀ ਮਾਲਾ ਦਾ ਹੀ ਪ੍ਰਯੋਗ ਕਰੋ। ਹਰ ਮਣਕੇ ਦੇ ਨਾਲ ਮੰਤਰ ਦਾ ਉਚਾਰਨ ਸਾਫ਼ ਅਤੇ ਸ਼ਾਂਤ ਮਨ ਨਾਲ ਕਰੋ।
ਜਾਪ ਦੀ ਆਵਾਜ਼: ਜੇਕਰ ਤੁਸੀਂ ਭੀੜ ਵਿਚ ਹੋ ਤਾਂ ਮਨ ਹੀ ਮਨ ਜਾਪ (ਮਾਨਸਿਕ ਜਾਪ) ਕਰੋ, ਇਹ ਸਭ ਤੋਂ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਘਰ ਵਿਚ ਇਕੱਲੇ ਹੋ ਤਾਂ ਆਵਾਜ਼ ਹਲਕੀ ਰੱਖੋ ਤਾਂ ਜੋ ਮੰਤਰ ਦੀ ਧੁਨੀ ਤੁਹਾਡੇ ਕੰਨਾਂ ਤਕ ਪਹੁੰਚ ਸਕੇ।
ਭਾਵਨਾ: ਜਾਪ ਸ਼ੁਰੂ ਕਰਨ ਤੋਂ ਪਹਿਲਾਂ ਸ਼ਿਵ ਜੀ ਨੂੰ ਯਾਦ ਕਰੋ ਤੇ ਅੰਤ ਵਿਚ ਆਪਣੀ ਭੁੱਲ-ਚੁੱਕ ਲਈ ਖ਼ਿਮਾ ਮੰਗੋ। ਮਹਾਦੇਵ ਭਾਵ ਦੇ ਭੁੱਖੇ ਹਨ, ਸ਼ਬਦਾਂ ਦੇ ਨਹੀਂ।
ਇਸ ਮੰਤਰ ਦੀ ਮਹਿਮਾ ਅਤੇ ਇਸ ਦੇ ਨਿਯਮਾਂ ਦਾ ਸਭ ਤੋਂ ਵਿਸਤ੍ਰਿਤ ਵਰਣਨ 'ਸ਼ਿਵ ਪੁਰਾਣ' ਦੀ ਵਿਦਿਯੇਸ਼ਵਰ ਸੰਹਿਤਾ 'ਚ ਮਿਲਦਾ ਹੈ। ਇਸ ਤੋਂ ਇਲਾਵਾ 'ਲਿੰਗ ਪੁਰਾਣ' ਅਤੇ 'ਸਕੰਦ ਪੁਰਾਣ' 'ਚ ਵੀ ਦੱਸਿਆ ਗਿਆ ਹੈ ਕਿ 'ਓਮ ਨਮੋ ਸ਼ਿਵਾਯ' ਦਾ ਲਗਾਤਾਰ ਜਾਪ ਕਰਨ ਨਾਲ ਮਨੁੱਖ ਨੂੰ ਅਕਾਲ ਮੌਤ ਦਾ ਡਰ ਨਹੀਂ ਰਹਿੰਦਾ ਅਤੇ ਉਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ ਹਨ। ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਅਤੇ ਲੋਕ-ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ (ਸੂਝ-ਬੂਝ) ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।