- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਸਤੂ ਸ਼ਾਸਤਰ ਤੇ ਜੋਤਿਸ਼ ਅਨੁਸਾਰ, ਜੇਕਰ ਕੁਲ ਦੇਵੀ-ਦੇਵਤਾ ਪ੍ਰਸੰਨ ਹੋਣ ਤਾਂ ਘਰ ਵਿਚ ਸੁੱਖ, ਸਮ੍ਰਿਧੀ ਤੇ ਵੰਸ਼ ਵਿਚ ਵਾਧਾ ਹੁੰਦਾ ਹੈ। ਉੱਥੇ ਹੀ, ਜੇਕਰ ਉਹ ਕਿਸੇ ਕਾਰਨ ਨਾਰਾਜ਼ ਹੋ ਜਾਣ, ਤਾਂ ਜੀਵਨ ਵਿੱਚ ਅਚਾਨਕ ਬਿਮਾਰੀਆਂ ਅਤੇ ਆਰਥਿਕ ਤੰਗੀ ਆਉਣ ਲੱਗਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਭਾਰਤੀ ਸਨਾਤਨ ਪਰੰਪਰਾ 'ਚ ਕੁਲ ਦੇਵੀ ਅਤੇ ਕੁਲ ਦੇਵਤਾ ਦਾ ਸਥਾਨ ਸਭ ਤੋਂ ਉੱਪਰ ਮੰਨਿਆ ਗਿਆ ਹੈ। ਉਹ ਸਾਡੇ ਵੰਸ਼ ਦੇ ਰੱਖਿਅਕ ਤੇ ਪਹਿਲੇ ਪੂਜਣਯੋਗ ਹੁੰਦੇ ਹਨ। ਵਾਸਤੂ ਸ਼ਾਸਤਰ ਤੇ ਜੋਤਿਸ਼ ਅਨੁਸਾਰ, ਜੇਕਰ ਕੁਲ ਦੇਵੀ-ਦੇਵਤਾ ਪ੍ਰਸੰਨ ਹੋਣ ਤਾਂ ਘਰ ਵਿਚ ਸੁੱਖ, ਸਮ੍ਰਿਧੀ ਤੇ ਵੰਸ਼ ਵਿਚ ਵਾਧਾ ਹੁੰਦਾ ਹੈ। ਉੱਥੇ ਹੀ, ਜੇਕਰ ਉਹ ਕਿਸੇ ਕਾਰਨ ਨਾਰਾਜ਼ ਹੋ ਜਾਣ, ਤਾਂ ਜੀਵਨ ਵਿੱਚ ਅਚਾਨਕ ਬਿਮਾਰੀਆਂ ਅਤੇ ਆਰਥਿਕ ਤੰਗੀ ਆਉਣ ਲੱਗਦੀ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੇ ਸੰਕੇਤ ਹਨ ਜੋ ਦੱਸਦੇ ਹਨ ਕਿ ਤੁਹਾਡੇ ਕੁਲ ਦੇਵਤਾ ਤੁਹਾਡੇ ਤੋਂ ਨਾਰਾਜ਼ ਹਨ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਦੇ ਅਚੂਕ ਉਪਾਅ ਕੀ ਹਨ?
ਜੇਕਰ ਤੁਹਾਡੇ ਘਰ ਵਿਚ ਵਿਆਹ, ਮੁੰਡਨ ਜਾਂ ਕਿਸੇ ਵੀ ਸ਼ੁਭ ਕੰਮ 'ਚ ਅੰਤਿਮ ਸਮੇਂ 'ਤੇ ਰੁਕਾਵਟਾਂ ਆ ਜਾਂਦੀਆਂ ਹਨ ਤਾਂ ਇਹ ਕੁਲ ਦੇਵਤਾ ਦੀ ਨਾਰਾਜ਼ਗੀ ਦਾ ਸਭ ਤੋਂ ਵੱਡਾ ਸੰਕੇਤ ਹੈ। ਬਿਨਾਂ ਕਿਸੇ ਕਾਰਨ ਸ਼ੁਭ ਕੰਮਾਂ ਦਾ ਟਲਣਾ ਸ਼ੁਭ ਨਹੀਂ ਮੰਨਿਆ ਜਾਂਦਾ।
ਕੁਲ ਦੇਵਤਾ ਦਾ ਸਿੱਧਾ ਸਬੰਧ ਵੰਸ਼ ਵਾਧੇ ਨਾਲ ਹੁੰਦਾ ਹੈ। ਜੇਕਰ ਪਰਿਵਾਰ 'ਚ ਸੰਤਾਨ ਪ੍ਰਾਪਤੀ 'ਚ ਦੇਰੀ ਹੋ ਰਹੀ ਹੋਵੇ ਜਾਂ ਬੱਚਿਆਂ ਦੀ ਸਿਹਤ ਵਾਰ-ਵਾਰ ਖਰਾਬ ਰਹਿੰਦੀ ਹੋਵੇ ਤਾਂ ਇਹ ਸੰਕੇਤ ਹੈ ਕਿ ਤੁਹਾਡੇ ਕੁਲ ਦੇਵੀ-ਦੇਵਤਾ ਤੁਹਾਡੇ ਤੋਂ ਨਾਰਾਜ਼ ਹਨ।
ਬਿਨਾਂ ਕਿਸੇ ਗੱਲ ਦੇ ਪਰਿਵਾਰਕ ਮੈਂਬਰਾਂ ਵਿਚਕਾਰ ਤਣਾਅ ਰਹਿਣਾ ਤੇ ਘਰ ਦੇ ਮੁਖੀ ਦਾ ਮਨ ਹਮੇਸ਼ਾ ਅਸ਼ਾਂਤ ਰਹਿਣਾ ਵੀ ਇਸ 'ਚ ਆਉਂਦਾ ਹੈ। ਵਾਸਤੂ ਅਨੁਸਾਰ, ਘਰ ਦੇ ਦੱਖਣ-ਪੱਛਮ (South-West) ਕੋਨੇ ਵਿੱਚ ਦੋਸ਼ ਹੋਣ 'ਤੇ ਵੀ ਕੁਲ ਦੇਵੀ-ਦੇਵਤਾ ਤੇ ਪਿੱਤਰ ਰੁਸ਼ਟ ਹੋ ਜਾਂਦੇ ਹਨ।
ਕੁਲ ਸਥਾਨ ਦੀ ਯਾਤਰਾ: ਸਾਲ ਵਿਚ ਘੱਟੋ-ਘੱਟ ਇਕ ਵਾਰ ਆਪਣੇ ਜੱਦੀ ਪਿੰਡ ਜਾਂ ਕੁਲ ਦੇਵੀ-ਦੇਵਤਾ ਦੇ ਮੰਦਰ ਪਰਿਵਾਰ ਸਮੇਤ ਜ਼ਰੂਰ ਜਾਓ। ਉੱਥੇ ਜਾ ਕੇ ਵਿਧੀਵਤ ਪੂਜਾ ਅਤੇ ਖ਼ਿਮਾ ਯਾਚਨਾ (ਮਾਫ਼ੀ) ਕਰੋ।
ਅਖੰਡ ਦੀਪਕ ਤੇ ਭੋਗ: ਘਰ ਦੇ ਮੰਦਰ 'ਚ ਕੁਲ ਦੇਵਤਾ ਦੇ ਨਾਂ ਦਾ ਇਕ ਘਿਓ ਦਾ ਦੀਵਾ ਜਗਾਓ। ਮੱਸਿਆ ਜਾਂ ਪੂਰਨਮਾਸ਼ੀ ਦੇ ਦਿਨ ਉਨ੍ਹਾਂ ਦਾ ਮਨਪਸੰਦ ਭੋਗ ਲਗਾਓ।
ਈਸ਼ਾਨ ਕੋਣ ਰੱਖੋ ਸਾਫ਼: ਵਾਸਤੂ ਅਨੁਸਾਰ ਘਰ ਦਾ ਉੱਤਰ-ਪੂਰਬੀ ਕੋਨਾ ਯਾਨੀ ਈਸ਼ਾਨ ਕੋਣ ਦੇਵਤਿਆਂ ਦਾ ਸਥਾਨ ਹੈ। ਇੱਥੇ ਗੰਦਗੀ ਜਾਂ ਭਾਰੀ ਸਾਮਾਨ ਹੋਣ ਨਾਲ ਦੇਵੀ-ਦੇਵਤਾ ਰੁਸਟ ਹੁੰਦੇ ਹਨ। ਅਜਿਹੇ ਵਿੱਚ ਇਸ ਨੂੰ ਹਮੇਸ਼ਾ ਸਾਫ਼ ਅਤੇ ਹਲਕਾ ਰੱਖੋ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।