- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਕਈ ਹਿੱਸਿਆਂ 'ਚ ਮਾਮਾ-ਮਾਮੀ ਪਰਿਵਾਰ ਦੀ ਸੁੱਖ-ਸਮ੍ਰਿੱਧੀ ਲਈ ਭਾਣਜੇ-ਭਾਣਜੀ ਦੇ ਚਾਰੋਂ ਪਾਸੇ ਘੁੰਮ ਕੇ 7, 11 ਜਾਂ 21 ਵਾਰ ਪਰਿਕਰਮਾ ਕਰਦੇ ਹਨ। ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਮੰਨਣਾ ਹੈ ਕਿ, ਸ ਨਾਲ ਪਰਿਵਾਰ ਦਾ ਭਵਿੱਖ ਉੱਜਵਲ ਰਹਿੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਧਰਮ 'ਚ ਪਾਰਿਵਾਰਿਕ ਰਿਸ਼ਤਿਆਂ ਨੂੰ ਨਾ ਸਿਰਫ਼ ਸਮਾਜਿਕ ਸਗੋਂ ਡੂੰਘਾ ਅਧਿਆਤਮਿਕ ਮਹੱਤਵ ਵੀ ਦਿੱਤਾ ਗਿਆ ਹੈ। ਹਿੰਦੂ ਧਰਮ ਨਾਲ ਜੁੜੇ ਸੰਸਕਾਰਾਂ ਦੀ ਸਭ ਤੋਂ ਖ਼ੂਬਸੂਰਤ ਗੱਲ ਇਹ ਹੈ ਕਿ ਇਕ ਭਾਣਜਾ-ਭਾਣਜੀ 100 ਬ੍ਰਾਹਮਣਾਂ ਦੇ ਬਰਾਬਰ ਮੰਨੇ ਜਾਂਦੇ ਹਨ। ਹਿੰਦੂ ਪੰਚਾਂਗ ਅਨੁਸਾਰ, ਅਧਿਕ ਮਾਸ (ਪੁਰਸ਼ੋਤਮ ਮਾਸ ਜਾਂ ਮਲਮਾਸ ਵੀ ਕਿਹਾ ਜਾਂਦਾ ਹੈ) ਭਗਵਾਨ ਵਿਸ਼ਨੂੰ ਨੂੰ ਸਮਰਪਿਤ ਬਹੁਤ ਹੀ ਖ਼ਾਸ ਤੇ ਪਵਿੱਤਰ ਮਹੀਨਾ ਹੈ। ਇਸ ਸਾਲ ਮਲਮਾਸ 17 ਮਈ ਨੂੰ ਸ਼ੁਰੂ ਹੋ ਕੇ 15 ਜੂਨ 2026 ਨੂੰ ਸਮਾਪਤ ਹੋਵੇਗਾ। ਅਜਿਹੀ ਸਥਿਤੀ 'ਚ ਅਜੇ ਵੀ ਅਧਿਕ ਮਾਸ ਖ਼ਤਮ ਹੋਣ ਵਿਚ ਕੁਝ ਦਿਨ ਬਾਕੀ ਹਨ।
ਅਜਿਹੇ 'ਚ ਜੇਕਰ ਤੁਸੀਂ ਵੀ ਮਲਮਾਸ ਦੇ ਮਹੀਨੇ ਭਾਣਜੇ-ਭਾਣਜੀ ਦੀ ਸੇਵਾ ਕਰਨ ਤੋਂ ਖੁੰਝ ਗਏ ਹੋ ਤਾਂ ਅਜੇ ਵੀ ਇਸਨੂੰ ਖ਼ਤਮ ਹੋਣ 'ਚ ਕੁਝ ਦਿਨ ਬਾਕੀ ਹਨ। ਹਿੰਦੂ ਮਾਨਤਾਵਾਂ ਅਨੁਸਾਰ ਇਸ ਮਹੀਨੇ ਭਾਣਜੇ-ਭਾਣਜੀ ਦੀ ਸੇਵਾ ਤੇ ਸਤਿਕਾਰ ਕਰਨ ਨਾਲ ਜੀਵਨ ਵਿਚ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਆਓ ਜਾਣਦੇ ਹਾਂ ਕਿ ਸ਼ਾਸਤਰੀ ਮਾਨਤਾਵਾਂ ਮੁਤਾਬਕ, ਅਧਿਕ ਮਾਸ 'ਚ ਭਾਣਜੇ-ਭਾਣਜੀ ਦੀ ਸੇਵਾ ਦਾ ਅਧਿਆਤਮਕ ਮਹੱਤਵ, ਸਹੀ ਵਿਧੀ ਤੇ ਇਸ ਨਾਲ ਕੀ ਲਾਭ ਮਿਲਦੇ ਹਨ?
ਸ਼ਾਸਤਰਾਂ ਤੇ ਪੌਰਾਣਿਕ ਕਥਾਵਾਂ ਮੁਤਾਬਕ, ਭੈਣ ਦੇ ਬੱਚਿਆਂ (ਭਾਣਜੇ-ਭਾਣਜੀ) ਨੂੰ ਦੈਵੀ ਸਬੰਧਾਂ ਨਾਲ ਜੁੜਿਆ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਭਾਣਜੇ ਨੂੰ ਭਗਵਾਨ ਦਾ ਪ੍ਰਤੀਬਿੰਬ ਜਾਂ ਦੈਵੀ ਅਵਤਾਰ ਵੀ ਮੰਨਿਆ ਜਾਂਦਾ ਹੈ।
ਮਲਮਾਸ ਦੇ ਪਵਿੱਤਰ ਮਹੀਨੇ ਦੇ ਮੌਕੇ 'ਤੇ ਨਿਸ਼ਕਾਮ ਭਾਵ ਨਾਲ ਉਨ੍ਹਾਂ ਦੀ ਸੇਵਾ ਤੇ ਸਤਿਕਾਰ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪਰਿਵਾਰ ਤੇ ਘਰ ਦੇ ਵੱਡੇ ਮੈਂਬਰਾਂ 'ਤੇ ਪਰਮਾਤਮਾਦੀ ਮਿਹਰ ਬਣੀ ਰਹਿੰਦੀ ਹੈ ਤੇ ਪਿਛਲੇ ਨਕਾਰਾਤਮਕ ਕਰਮਾਂ ਦਾ ਨਾਸ ਹੁੰਦਾ ਹੈ।
ਜੇਕਰ ਅਧਿਕ ਮਾਸ ਦੌਰਾਨ ਤੁਸੀਂ ਆਪਣੇ ਭਾਣਜੇ-ਭਾਣਜੀ ਦੇ ਘਰ ਜਾਂਦੇ ਹੋ ਜਾਂ ਉਹ ਤੁਹਾਡੇ ਘਰ ਆਉਂਦੇ ਹਨ ਤਾਂ ਸ਼ਾਸਤਰਾਂ 'ਚ ਦੱਸੇ ਗਏ ਇਨ੍ਹਾਂ 5 ਪੜਾਵਾਂ ਅਨੁਸਾਰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।
ਸਭ ਤੋਂ ਪਹਿਲਾਂ ਆਦਰ ਸਹਿਤ ਉਨ੍ਹਾਂ ਦੇ ਪੈਰ ਧੋਣ ਨਾਲ ਸਾਫ਼ ਆਸਣ 'ਤੇ ਬਿਠਾਓ ਤੇ ਸਾਫ਼ ਕੱਪੜੇ ਨਾਲ ਪੈਰ ਪੁੰਝੋ।
ਉਨ੍ਹਾਂ ਦੇ ਮੱਥੇ 'ਤੇ ਕੁਮਕੁਮ ਚੰਦਨ ਦਾ ਤਿਲਕ ਲਗਾਉਣ ਦੇ ਨਾਲ ਰਵਾਇਤੀ ਤੌਰ 'ਤੇ ਉਨ੍ਹਾਂ ਦੀ ਆਰਤੀ ਉਤਾਰੋ।
ਇਸ ਤੋਂ ਬਾਅਦ ਉਨ੍ਹਾਂ ਨੂੰ ਪਿਆਰ ਨਾਲ ਸਾਤਵਿਕ ਤੇ ਦੈਵੀ ਭੋਜਨ ਕਰਵਾਓ। ਖ਼ਾਸ ਕਰਕੇ ਮਠਿਆਈ ਖੁਆਉਣਾ ਕਾਫ਼ੀ ਸ਼ੁਭ ਮੰਨਿਆ ਜਾਂਦਾ ਹੈ।
ਇਸ ਤੋਂ ਬਾਅਦ ਭਾਣਜੇ ਜਾਂ ਭਾਣਜੀ ਨੂੰ ਵਿਦਾਈ ਦੇ ਸਮੇਂ ਸੁੰਦਰ ਕੱਪੜੇ, ਫਲ ਜਾਂ ਆਰਥਿਕ ਤੋਹਫ਼ੇ ਭੇਟ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਨਕਦ ਤੋਹਫ਼ਾ ਦੇਣਾ ਵੀ ਚੰਗਾ ਵਿਕਲਪ ਮੰਨਿਆ ਜਾਂਦਾ ਹੈ।
ਭਾਰਤ ਦੇ ਕਈ ਹਿੱਸਿਆਂ 'ਚ ਮਾਮਾ-ਮਾਮੀ ਪਰਿਵਾਰ ਦੀ ਸੁੱਖ-ਸਮ੍ਰਿੱਧੀ ਲਈ ਭਾਣਜੇ-ਭਾਣਜੀ ਦੇ ਚਾਰੋਂ ਪਾਸੇ ਘੁੰਮ ਕੇ 7, 11 ਜਾਂ 21 ਵਾਰ ਪਰਿਕਰਮਾ ਕਰਦੇ ਹਨ। ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਮੰਨਣਾ ਹੈ ਕਿ, ਸ ਨਾਲ ਪਰਿਵਾਰ ਦਾ ਭਵਿੱਖ ਉੱਜਵਲ ਰਹਿੰਦਾ ਹੈ।
ਅਧਿਕ ਮਾਸ 'ਚ ਕੀਤੀ ਗਈ ਸੇਵਾ ਦਾ ਫਲ ਆਮ ਦਿਨਾਂ ਦੇ ਮੁਕਾਬਲੇ ਕਈ ਗੁਣਾ ਵੱਧ ਜਾਂਦਾ ਹੈ। ਲੋਕ ਮਾਨਤਾਵਾਂ ਮੁਤਾਬਕ ਭਾਣਜੇ-ਭਾਣਜੀ ਦੀ ਨਿਸ਼ਕਾਮ ਭਾਵ ਨਾਲ ਸੇਵਾ ਕਰਨ ਨਾਲ ਖੁਦ ਭਗਵਾਨ ਵਿਸ਼ਨੂੰ ਦੀ ਵਿਸ਼ੇਸ਼ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਅਨੁਸ਼ਠਾਨ ਨੂੰ ਕਰਨ ਨਾਲ ਘਰ ਵਿਚ ਸੁੱਖ-ਸਮ੍ਰਿੱਧੀ ਆਉਂਦੀ ਹੈ ਅਤੇ ਆਰਥਿਕ ਤੰਗੀਆਂ ਦੂਰ ਹੁੰਦੀਆਂ ਹਨ।
ਪੁਰਸ਼ੋਤਮ ਮਾਸ ਦਾ ਹਰ ਦਿਨ ਭਗਤੀ, ਸੇਵਾ ਤੇ ਦਾਨ ਲਈ ਖ਼ਾਸ ਮੰਨਿਆ ਜਾਂਦਾ ਹੈ। ਇਸ ਮਹੀਨੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਦੇ ਨਾਲ-ਨਾਲ ਦੀਪਦਾਨ, ਤੁਲਸੀ ਸੇਵਾ ਤੇ ਮਾਲਪੁੜੇ ਦਾ ਦਾਨ ਕਰਨਾ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਭਾਣਜੇ-ਭਾਣਜੀ ਦੀ ਸੇਵਾ ਕਰਨ ਨਾਲ ਜੀਵਨ 'ਚ ਅਧਿਆਤਮਕ ਤੇ ਸੰਸਾਰਕ ਤਰੱਕੀ ਦੀ ਪ੍ਰਾਪਤੀ ਹੁੰਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।