ਅੱਜ-ਕੱਲ੍ਹ ਲੋਕ ਘਰ ਦੀ ਸਜਾਵਟ ਜਾਂ ਵਾਸਤੂ ਦੋਸ਼ ਦੂਰ ਕਰਨ ਲਈ ਕੱਛੂਕੰਮਾ ਰੱਖਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਗਲਤ ਦਿਸ਼ਾ ਜਾਂ ਗਲਤ ਧਾਤ ਦਾ ਕੱਛੂਕੁੰਮਾ ਤੁਹਾਡੀ ਕਿਸਮਤ ਚਮਕਾਉਣ ਦੀ ਬਜਾਏ ਵਿਗਾੜ ਵੀ ਸਕਦਾ ਹੈ? ਆਓ ਜਾਣਦੇ ਹਾਂ ਇਸ ਨੂੰ ਰੱਖਣ ਦੇ ਉਹ ਨਿਯਮ, ਜੋ ਤੁਹਾਡੀ ਕਿਸਮਤ ਬਦਲ ਸਕਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਹਿੰਦੂ ਧਰਮ ਅਤੇ ਵਾਸਤੂ ਸ਼ਾਸਤਰ 'ਚ ਕੱਛੂਕੰਮੇ ਨੂੰ ਬਹੁਤ ਹੀ ਸ਼ੁਭ ਤੇ ਪਵਿੱਤਰ ਮੰਨਿਆ ਗਿਆ ਹੈ। ਪੌਰਾਣਿਕ ਕਥਾਵਾਂ ਅਨੁਸਾਰ, ਭਗਵਾਨ ਵਿਸ਼ਨੂੰ ਨੇ 'ਕੂਰਮ ਅਵਤਾਰ' (ਕੱਛੂਕੰਮੇ ਦਾ ਰੂਪ) ਧਾਰ ਕੇ ਸਮੁੰਦਰ ਮੰਥਨ 'ਚ ਮਦਦ ਕੀਤੀ ਸੀ। ਇਹੀ ਕਾਰਨ ਹੈ ਕਿ ਕੱਛੂਕੰਮੇ ਨੂੰ ਮਾਤਾ ਲਕਸ਼ਮੀ ਦਾ ਪ੍ਰਤੀਕ ਤੇ ਸੁੱਖ-ਸਮ੍ਰਿਧੀ ਦਾ ਕਾਰਕ ਮੰਨਿਆ ਜਾਂਦਾ ਹੈ। ਅੱਜ-ਕੱਲ੍ਹ ਲੋਕ ਘਰ ਦੀ ਸਜਾਵਟ ਜਾਂ ਵਾਸਤੂ ਦੋਸ਼ ਦੂਰ ਕਰਨ ਲਈ ਕੱਛੂਕੰਮਾ ਰੱਖਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਗਲਤ ਦਿਸ਼ਾ ਜਾਂ ਗਲਤ ਧਾਤ ਦਾ ਕੱਛੂਕੁੰਮਾ ਤੁਹਾਡੀ ਕਿਸਮਤ ਚਮਕਾਉਣ ਦੀ ਬਜਾਏ ਵਿਗਾੜ ਵੀ ਸਕਦਾ ਹੈ? ਆਓ ਜਾਣਦੇ ਹਾਂ ਇਸ ਨੂੰ ਰੱਖਣ ਦੇ ਉਹ ਨਿਯਮ, ਜੋ ਤੁਹਾਡੀ ਕਿਸਮਤ ਬਦਲ ਸਕਦੇ ਹਨ।
ਪਿੱਤਲ ਜਾਂ ਚਾਂਦੀ: ਜੇਕਰ ਤੁਸੀਂ ਸੰਤਾਨ ਸੁੱਖ ਜਾਂ ਕਰੀਅਰ 'ਚ ਤਰੱਕੀ ਚਾਹੁੰਦੇ ਹੋ ਤਾਂ ਪਿੱਤਲ ਜਾਂ ਚਾਂਦੀ ਦਾ ਕੱਛੂਕੰਮਾ ਰੱਖ ਸਕਦੇ ਹੋ।
ਕ੍ਰਿਸਟਲ ਜਾਂ ਕੱਚ ਦਾ ਕੱਛੂਕੁੰਮਾ : ਧਨ ਲਾਭ ਅਤੇ ਆਰਥਿਕ ਤੰਗੀ ਦੂਰ ਕਰਨ ਲਈ ਦੱਖਣ-ਪੱਛਮ ਜਾਂ ਉੱਤਰ-ਪੱਛਮ ਦਿਸ਼ਾ 'ਚ ਕ੍ਰਿਸਟਲ ਦਾ ਕੱਛੂਕੰਮਾ ਰੱਖਿਆ ਜਾ ਸਕਦਾ ਹੈ।
ਮਿੱਟੀ ਦਾ ਕੱਛੂਕੁੰਮਾ : ਜੀਵਨ ਵਿਚ ਸਥਿਰਤਾ ਤੇ ਸ਼ਾਂਤੀ ਲਈ ਮਿੱਟੀ ਦਾ ਕੱਛੂਕੁੰਮਾ ਪੂਰਬ ਜਾਂ ਉੱਤਰ-ਪੂਰਬ ਦਿਸ਼ਾ 'ਚ ਰੱਖਣਾ ਚੰਗਾ ਹੁੰਦਾ ਹੈ।
ਸਭ ਤੋਂ ਉੱਤਮ ਦਿਸ਼ਾ: ਕੱਛੂਕੁੰਮਾ ਰੱਖਣ ਲਈ 'ਉੱਤਰ' ਦਿਸ਼ਾ ਸਭ ਤੋਂ ਵਧੀਆ ਮੰਨੀ ਗਈ ਹੈ। ਉੱਤਰ ਦਿਸ਼ਾ ਧਨ ਦੇ ਦੇਵਤਾ ਕੁਬੇਰ ਦੀ ਹੈ, ਇਸ ਲਈ ਇੱਥੇ ਕੱਛੂਆ ਰੱਖਣ ਨਾਲ ਧਨ ਵਿੱਚ ਵਾਧਾ ਹੁੰਦਾ ਹੈ।
ਮੂੰਹ ਅੰਦਰ ਵੱਲ: ਕੱਛੂਕੁੰਮੇ ਦਾ ਮੂੰਹ ਹਮੇਸ਼ਾ ਘਰ ਦੇ ਮੁੱਖ ਦਰਵਾਜ਼ੇ ਤੋਂ ਅੰਦਰ ਵੱਲ ਹੋਣਾ ਚਾਹੀਦਾ ਹੈ। ਜੇਕਰ ਇਸਦਾ ਮੂੰਹ ਬਾਹਰ ਵੱਲ ਹੋਵੇਗਾ ਤਾਂ ਘਰ ਦੀ ਬਰਕਤ ਬਾਹਰ ਚਲੀ ਜਾਵੇਗੀ।
ਪਾਣੀ ਦਾ ਭਰਿਆ ਬਰਤਨ: ਕੱਛੂਕੰਮੇ ਨੂੰ ਹਮੇਸ਼ਾ ਕੱਚ ਜਾਂ ਧਾਤ ਦੇ ਅਜਿਹੇ ਬਰਤਨ ਵਿੱਚ ਰੱਖੋ ਜਿਸ ਵਿੱਚ ਥੋੜ੍ਹਾ ਪਾਣੀ ਭਰਿਆ ਹੋਵੇ। ਸੁੱਕਾ ਕੱਛੂਕੁੰਮਾ ਰੱਖਣਾ ਵਾਸਤੂ ਅਨੁਸਾਰ ਸ਼ੁਭ ਨਹੀਂ ਮੰਨਿਆ ਜਾਂਦਾ।
ਬੈੱਡਰੂਮ 'ਚ ਨਾ ਰੱਖੋ: ਕੱਛੂਕੁੰਮਾ ਇਕ ਸਰਗਰਮ ਊਰਜਾ ਦਾ ਪ੍ਰਤੀਕ ਹੈ, ਇਸ ਨੂੰ ਬੈੱਡਰੂਮ 'ਚ ਰੱਖਣ ਨਾਲ ਮਾਨਸਿਕ ਤਣਾਅ ਹੋ ਸਕਦਾ ਹੈ। ਇਸ ਨੂੰ ਲਿਵਿੰਗ ਰੂਮ ਜਾਂ ਪੂਜਾ ਘਰ 'ਚ ਰੱਖਣਾ ਸਭ ਤੋਂ ਵਧੀਆ ਹੈ। ਰਸੋਈ 'ਚ ਵੀ ਕੱਛੂਕੁੰਮਾ ਰੱਖਣ ਤੋਂ ਬਚਣਾ ਚਾਹੀਦਾ ਹੈ।
ਜੋੜੇ ਵਿੱਚ ਨਾ ਰੱਖੋ: ਘਰ ਵਿਚ ਹਮੇਸ਼ਾ ਇੱਕੋ ਕੱਛੂਕੁੰਮਾ ਰੱਖਣਾ ਚਾਹੀਦਾ ਹੈ। ਦੋ ਜਾਂ ਵੱਧ ਕੱਛੂਕੁੰਮਾ ਰੱਖਣ ਨਾਲ ਸਕਾਰਾਤਮਕ ਊਰਜਾ ਦਾ ਪ੍ਰਵਾਹ ਘੱਟ ਸਕਦਾ ਹੈ।
ਸਾਫ਼-ਸਫ਼ਾਈ: ਕੱਛੂਕੁੰਮਾ ਵਾਲੇ ਬਰਤਨ ਦਾ ਪਾਣੀ ਨਿਯਮਿਤ ਰੂਪ 'ਚ ਬਦਲਦੇ ਰਹੋ। ਗੰਦਾ ਪਾਣੀ ਨਕਾਰਾਤਮਕਤਾ ਨੂੰ ਖਿੱਚਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੀ ਸੂਝ-ਬੂਝ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧ-ਵਿਸ਼ਵਾਸ ਦੇ ਵਿਰੁੱਧ ਹੈ।