ਅਜਿਹੇ ਸਮੇਂ ਵਿਚ ਹਲੀਮੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਨਿਮਰ ਭਾਵ ਨਾਲ ਭਰਪੂਰ ਵਿਅਕਤੀ ਦੇ ਨੇੜੇ ਹੰਕਾਰ ਫਟਕ ਵੀ ਨਹੀਂ ਪਾਉਂਦਾ। ਉਹ ਸਦਾ ਨਿਮਰਤਾ ਦੀ ਸਾਧਨਾ ਵਿਚ ਲੀਨ ਰਹਿੰਦਾ ਹੈ। ਨਿਮਰਤਾ ਨਾਲ ਹੀ ਯੋਗਤਾ ਦੀ ਸਥਿਤੀ ਬਣਦੀ ਹੈ। ਇਸ ਸਿਲਸਿਲੇ ਵਿਚ ਇਕ ਕਹਾਣੀ ਬਹੁਤ ਦਿਲਚਸਪ ਹੈ।
ਹਲੀਮੀ ਦਾ ਗੁਣ ਸ਼ਖ਼ਸੀਅਤ ਨੂੰ ਨਿਖਾਰਦਾ ਹੈ। ਨਿਮਰ ਵਿਅਕਤੀ ਲੋਕਪ੍ਰਿਆ ਹੁੰਦਾ ਹੈ। ਸਾਰੇ ਉਸ ਨਾਲ ਪਿਆਰ ਕਰਦੇ ਹਨ। ਹਲੀਮੀ ਹੀ ਸੁਹਿਰਦਤਾ ਨੂੰ ਜਨਮ ਦਿੰਦੀ ਹੈ। ਸੁਹਿਰਦ ਵਿਅਕਤੀ ਆਦਰਸ਼ ਅਤੇ ਪਰਉਪਕਾਰੀ ਹੁੰਦਾ ਹੈ। ਜੀਵਨ ਵਿਚ ਉੱਚ ਆਦਰਸ਼ ਸਥਾਪਤ ਕਰਨ ਵਾਲੇ ਲੋਕਾਂ ਵਿਚ ਹਲੀਮੀ ਦਾ ਗੁਣ ਭਰਪੂਰ ਹੁੰਦਾ ਹੈ।
ਅਜਿਹੇ ਲੋਕਾਂ ਦਾ ਜੀਵਨ ਉਦਾਹਰਨ ਬਣ ਜਾਂਦਾ ਹੈ। ਕਿਸੇ ਵੀ ਵਿਅਕਤੀ ਦਾ ਵਿਹਾਰ ਉਸ ਦੇ ਸਦਗੁਣਾਂ ਨਾਲ ਹੀ ਸੁਚੱਜਾ ਬਣਦਾ ਹੈ। ਅੱਜ ਦੇ ਸਮੇਂ ਵਿਚ ਵਿਅਕਤੀ ਵਿਲਾਸਤਾ ਦਾ ਦਾਸ ਬਣ ਕੇ ਹੰਕਾਰ ਦੀ ਟੋਕਰੀ ਆਪਣੇ ਸਿਰ ’ਤੇ ਚੁੱਕੀ ਫਿਰ ਰਿਹਾ ਹੈ। ਇਸ ਕਾਰਨ ਹੀ ਉਸ ਨੂੰ ਜੀਵਨ ਵਿਚ ਕਦਮ-ਕਦਮ ’ਤੇ ਬੇਸ਼ੁਮਾਰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਦੇ ਅੰਦਰ ‘ਮੈਂ’ ਹੀ ਸਭ ਤੋਂ ਵਧੀਆ ਹੋਣ ਦਾ ਭਾਵ ਪਲਣ ਲੱਗਾ ਹੈ।
ਅਜਿਹੇ ਸਮੇਂ ਵਿਚ ਹਲੀਮੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ। ਨਿਮਰ ਭਾਵ ਨਾਲ ਭਰਪੂਰ ਵਿਅਕਤੀ ਦੇ ਨੇੜੇ ਹੰਕਾਰ ਫਟਕ ਵੀ ਨਹੀਂ ਪਾਉਂਦਾ। ਉਹ ਸਦਾ ਨਿਮਰਤਾ ਦੀ ਸਾਧਨਾ ਵਿਚ ਲੀਨ ਰਹਿੰਦਾ ਹੈ। ਨਿਮਰਤਾ ਨਾਲ ਹੀ ਯੋਗਤਾ ਦੀ ਸਥਿਤੀ ਬਣਦੀ ਹੈ। ਇਸ ਸਿਲਸਿਲੇ ਵਿਚ ਇਕ ਕਹਾਣੀ ਬਹੁਤ ਦਿਲਚਸਪ ਹੈ।
ਇਕ ਰਾਜਾ ਚੰਡਾਲ ਤੋਂ ਬ੍ਰਹਮ ਵਿੱਦਿਆ ਸਿੱਖਣ ਦੀ ਇੱਛਾ ਰੱਖਦਾ ਹੈ। ਉਹ ਉਸ ਨੂੰ ਦਰਬਾਰ ਵਿਚ ਬੁਲਾਉਂਦਾ ਹੈ। ਰਾਜਾ ਆਪਣੇ ਸਿੰਘਾਸਨ ’ਤੇ ਬੈਠਾ ਰਹਿੰਦਾ ਹੈ ਅਤੇ ਚੰਡਾਲ ਉਸ ਦੇ ਚਰਨਾਂ ਵਿਚ ਬੈਠ ਕੇ ਉਸ ਨੂੰ ਮੰਤਰ ਅਤੇ ਵਿਧਾਨ ਦੱਸਦਾ ਹੈ ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਰਾਜਾ ਵਿੱਦਿਆ ਨਹੀਂ ਸਿੱਖ ਪਾਉਂਦਾ।
ਰਾਜਾ ਬਹੁਤ ਚਿੰਤਤ ਹੋ ਜਾਂਦਾ ਹੈ। ਫਿਰ ਰਾਜੇ ਦਾ ਇਕ ਵਿਦਵਾਨ ਮੰਤਰੀ ਉਸ ਨੂੰ ਸਮਝਾਉਂਦਾ ਹੈ ਕਿ ‘ਵਿੱਦਿਆ ਸਦਾ ਨਿਮਰਤਾ ਨਾਲ ਪ੍ਰਾਪਤ ਹੁੰਦੀ ਹੈ, ਹੰਕਾਰ ਨਾਲ ਨਹੀਂ। ਗੁਰੂ ਦਾ ਸਥਾਨ ਸਦਾ ਸਿੱਖਣ ਵਾਲੇ ਤੋਂ ਉੱਚਾ ਹੁੰਦਾ ਹੈ। ਤੁਹਾਨੂੰ ਚੰਡਾਲ ਤੋਂ ਵਿੱਦਿਆ ਸਿੱਖਣ ਲਈ ਆਪਣਾ ਆਸਣ ਉਸ ਤੋਂ ਹੇਠਾਂ ਰੱਖਣਾ ਪਵੇਗਾ।’
ਮੰਤਰੀ ਦੀ ਗੱਲ ਸੁਣ ਕੇ ਰਾਜਾ ਅਜਿਹਾ ਹੀ ਕਰਦਾ ਹੈ ਅਤੇ ਉਹ ਕੁਝ ਹੀ ਦਿਨਾਂ ਵਿਚ ਉਸ ਵਿੱਦਿਆ ਨੂੰ ਸਿੱਖ ਲੈਂਦਾ ਹੈ। ਇਹੀ ਹਲੀਮੀ ਦੀ ਸ਼ਕਤੀ ਹੈ। ਸਾਨੂੰ ਵੀ ਆਪਣੇ ਜੀਵਨ ਵਿਚ ਹਲੀਮੀ ਦੇ ਗੁਣ ਨੂੰ ਅੰਗ-ਸੰਗ ਰੱਖ ਕੇ ਅੱਗੇ ਵਧਣ ਦੇ ਯਤਨ ਕਰਨੇ ਚਾਹੀਦੇ ਹਨ। ਨਿਮਰਤਾ ਵਾਲਾ ਭਾਵ ਸਾਨੂੰ ਸਦਾ ਸਕਾਰਾਤਮਕ ਬਣਾਉਂਦਾ ਹੈ। ਹਲੀਮੀ ਦੀ ਬੁਨਿਆਦ ’ਤੇ ਹੀ ਇਕ ਮਿਸਾਲੀ ਸ਼ਖ਼ਸੀਅਤ ਆਕਾਰ ਲੈ ਸਕਦੀ ਹੈ।
-ਲਲਿਤ ਸ਼ੌਰਿਆ