- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਜੀ ਨੇ ਕਿਹਾ, ‘ਸੁਆਮੀ ਇਹ ਕੀ ਕੌਤਕ ਹੈ?’ ਮਾਤਾ ਨਾਨਕੀ ਜੀ ਪਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਸ੍ਰੀ ਕੀਰਤਪੁਰ ਸਾਹਿਬ ਛੱਡ ਕੇ ਸ੍ਰੀ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਕਾਲਾ ਵਿਖੇ ਆ ਬਿਰਾਜੇ ਤੇ ਸਾਰਾ ਪਰਿਵਾਰ ਬਕਾਲਾ ਵਿਖੇ ਰਹਿਣ ਲੱਗਿਆ। ਮਾਤਾ ਗੁਜਰੀ ਜੀ ਪਰਿਵਾਰ ਅਤੇ ਆਉਣ ਵਾਲੇ ਸ਼ਰਧਾਲੂਆਂ ਦੀ ਖੂਬ ਸੇਵਾ ਕਰਦੇ। ਸ੍ਰੀ ਤੇਗ ਬਹਾਦਰ ਜੀ ਵਧੇਰੇ ਸਮਾਂ ਭੋਰੇ ਵਿਚ ਹੀ ਗੁਜ਼ਾਰਦੇ ਤੇ ਪ੍ਰਭੂ ਬੰਦਗੀ ਵਿਚ ਲੀਨ ਰਹਿੰਦੇ ਸਨ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਉਹ ਪਵਿੱਤਰ ਧਰਤੀ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 26 ਸਾਲ 9 ਮਹੀਨੇ 13 ਦਿਨ ਭੋਰੇ ਵਿਚ ਭਗਤੀ ਕੀਤੀ ਜਿੱਥੇ ਅੱਜ ਸੁੰਦਰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਸੁਸ਼ੋਭਿਤ ਹੈ। ਇਤਿਸਾਸ ਦੀਆਂ ਕਿਤਾਬਾਂ ’ਚੋਂ ਜ਼ਿਕਰ ਮਿਲਦਾ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਛੱਡ ਕੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਰਿਵਾਰ ਸਮੇਤ ਰਹਿ ਰਹੇ ਸਨ। ਇੱਥੇ ਹੀ ਉਨ੍ਹਾਂ ਨੇ ਆਪਣਾ ਨਜ਼ਦੀਕੀ ਸਮਾਂ ਨੇੜੇ ਜਾਣ ਕੇ ਆਪਣੇ ਪੋਤਰੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਸ੍ਰੀ ਹਰਿਰਾਇ ਸਾਹਿਬ ਜੀ ਨੂੰ ਸੰਨ 1644 ਈਸਵੀ ਨੂੰ ਗੁਰਿਆਈ ਬਖਸ਼ ਦਿੱਤੀ। ਮਾਤਾ ਨਾਨਕੀ ਜੀ ਨੇ ਹੱਥ ਜੋੜ ਬੇਨਤੀ ਕੀਤੀ, ‘ਹੇ ਸੁਆਮੀ ਸਾਡੇ ਲਈ ਕੀ ਹੁਕਮ ਹੈ?’ ਗੁਰੂ ਸਾਹਿਬ ਨੇ ਮਾਤਾ ਨਾਨਕੀ ਜੀ ਨੂੰ ਹੁਕਮ ਕੀਤਾ ਕਿ ਉਹ ਆਪਣੇ ਸਪੁੱਤਰ ਸ੍ਰੀ ਤੇਗ ਬਹਾਦਰ ਜੀ ਤੇ ਨੂੰਹ ਬੀਬੀ ਗੁਜਰੀ ਜੀ ਨੂੰ ਨਾਲ ਲੈ ਕੇ ਆਪਣੇ ਪੇਕੇ ਬਕਾਲਾ ਵਿਖੇ ਚਲੇ ਜਾਣ ਤੇ ਉੱਥੇ ਹੀ ਰਿਹਾਇਸ਼ ਕਰਨ। ਮਾਤਾ ਜੀ ਨੇ ਕਿਹਾ, ‘ਸੁਆਮੀ ਇਹ ਕੀ ਕੌਤਕ ਹੈ?’ ਮਾਤਾ ਨਾਨਕੀ ਜੀ ਪਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਸ੍ਰੀ ਕੀਰਤਪੁਰ ਸਾਹਿਬ ਛੱਡ ਕੇ ਸ੍ਰੀ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਕਾਲਾ ਵਿਖੇ ਆ ਬਿਰਾਜੇ ਤੇ ਸਾਰਾ ਪਰਿਵਾਰ ਬਕਾਲਾ ਵਿਖੇ ਰਹਿਣ ਲੱਗਿਆ। ਮਾਤਾ ਗੁਜਰੀ ਜੀ ਪਰਿਵਾਰ ਅਤੇ ਆਉਣ ਵਾਲੇ ਸ਼ਰਧਾਲੂਆਂ ਦੀ ਖੂਬ ਸੇਵਾ ਕਰਦੇ। ਸ੍ਰੀ ਤੇਗ ਬਹਾਦਰ ਜੀ ਵਧੇਰੇ ਸਮਾਂ ਭੋਰੇ ਵਿਚ ਹੀ ਗੁਜ਼ਾਰਦੇ ਤੇ ਪ੍ਰਭੂ ਬੰਦਗੀ ਵਿਚ ਲੀਨ ਰਹਿੰਦੇ ਸਨ। ਆਏ-ਗਏ ਸਿੱਖ ਸ਼ਰਧਾਲੂਆਂ ਨਾਲ ਵੀ ਲੋੜ ਅਨੁਸਾਰ ਗੁਰਮਤਿ ਵਿਚਾਰਾਂ ਕਰਦੇ। ਸੰਨ 1664 ਈਸਵੀ ਨੂੰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਜੋਤੀ-ਜੋਤਿ ਸਮਾਉਂਣ ਤੋਂ ਪਹਿਲਾਂ ਆਪਣੇ ਉਤਰਾਧਿਕਾਰੀ ਦੀ ਚੋਣ ਲਈ ਇਸ਼ਾਰਾ ਕਰਦਿਆ ਬਚਨ ਕੀਤੇ ‘ਬਾਬਾ ਬਕਾਲੇ’ ਭਾਵ ਸਾਡਾ ਅਗਲਾ ਗੁਰੂ ਸਰੂਪ ‘ਬਾਬਾ ਬਕਾਲਾ’ ਵਿਖੇ ਬਿਰਾਜਮਾਨ ਹੈ।
ਇੱਧਰ ਜਦੋਂ ਬੇਦੀ ਤੇ ਸੋਢੀ ਬੰਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸ੍ਰੀ ਗੁਰੂ ਹਰਿਕਿ੍ਸ਼ਨ ਜੀ ਨੇ ਆਪਣਾ ਉਤਰਾਧਿਕਾਰੀ ਬਾਬਾ ਬਕਾਲਾ ਵਿਖੇ ਹੋਣ ਦਾ ਸੰਕੇਤ ਕੀਤਾ ਹੈ ਤਾਂ ਉਨ੍ਹਾਂ ਨੇ ਬਕਾਲਾ ਨਗਰ ਵਿਚ ਆ ਡੇਰੇ ਲਾਏ। ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਉਸ ਸਮੇਂ ਬਕਾਲਾ ਨਗਰ ਵਿਚ ਗੁਰੂ ਪਰਿਵਾਰ ਦੇ ਨੇੜਲੇ ਸੰਬੰਧੀਆਂ ਵਿਚੋਂ ਲਗਪਗ 22 ਗੱਦੀਆਂ ਲਾ ਕੇ ਬੈਠ ਗਏ। ਬਕਾਲਾ ਵਿਚ ਅਜਿਹੀ ਸਥਿਤੀ ਬਣ ਗਈ ਕਿ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਹੜਾ ਗੁਰੂ ਹੈ? ਥੋੜ੍ਹੇ ਸਮੇਂ ਬਾਅਦ ਗੁਰੂ-ਘਰ ਦੇ ਅਨਿਨ ਸ਼ਰਧਾਲੂ ਭਾਈ ਮੱਖਣ ਸ਼ਾਹ ਲੁਬਾਣਾ, ਜੋ ਇਕ ਧਨਾਢ ਵਪਾਰੀ ਸੀ, ਗੁਰੂ ਦਰਸ਼ਨਾਂ ਲਈ ਆਪਣੀ ਸੁਖੀ ਭੇਟਾ ਗੁਰੂ ਨੂੰ ਦੇਣ ਆਏ। ਕਿੰਨੀਆਂ ਹੀ ਗੱਦੀਆਂ ਸਥਾਪਤ ਸਨ, ਸਾਰੇ ਹੀ ਆਪਣੇ-ਆਪ ਨੂੰ ਗੁਰੂ ਦੱਸ ਰਹੇ ਸਨ। ਫਿਰ ਭਾਈ ਮੱਖਣ ਸ਼ਾਹ ਨੇ ਪੁੱਛਿਆ! ਕਿ ਇੱਥੇ ਹੋਰ ਵੀ ਕੋਈ ਗੁਰੂ ਹੈ? ਤਾਂ ਉਸ ਨੂੰ ਦੱਸਿਆ ਗਿਆ ਕਿ ਸ੍ਰੀ ਤੇਗ ਬਹਾਦਰ ਜੀ ਹਨ ਤੇ ਉਹ ਜ਼ਿਆਦਾਤਰ ਭੋਰੇ ਵਿਚ ਹੀ ਰਹਿੰਦੇ ਹਨ। ਭਾਈ ਮੱਖਣ ਸ਼ਾਹ ਉਨ੍ਹਾਂ ਦੇ ਦਰਸ਼ਨਾਂ ਨੂੰ ਆਇਆ। ਦਰਸ਼ਨ ਕਰਦਿਆਂ ਹੀ ਹਿਰਦੇ ਵਿਚ ਠੰਢ ਪੈ ਗਈ, ਮਨ ਸ਼ਾਂਤ ਹੋ ਗਿਆ। ਸਤਿਗੁਰੂ ਜੀ ਨੇ ਉਸ ਦੇ ਮਨ ਦੀ ਵਿਰਥਾ ਜਾਣ ਕੇ ਆਪਣੀ ਅਮਾਨਤ ਮੰਗੀ। ਭਾਈ ਮੱਖਣ ਸ਼ਾਹ ਜੀ ਖੁਸ਼ੀ ਨਾਲ ਗਦਗਦ ਹੋ ਉੱਠੇ ’ਤੇ ਕਹਿਣ ਲੱਗੇ ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਭਾਵ ਮੈਨੂੰ ਸੱਚਾ ਗੁਰੂ ਲੱਭ ਗਿਆ ਹੈ ਜਿਸ ਉਪਰੰਤ ਕੁਝ ਸਮੇਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਪਟਨਾ ਸਾਹਿਬ ਬਿਹਾਰ ਚਲੇ ਗਏ, ਜਿੱਥੇ ਮਾਤਾ ਗੁਜਰੀ ਜੀ ਨੇ ਬਾਲਕ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੂੰ ਪੋਹ ਸੁਦੀ ਸਤਵੀਂ 23 ਪੋਹ, 1666 ਈਸਵੀਂ ਨੂੰ ਜਨਮ ਦਿੱਤਾ।