Today's Horoscope : ਕਰਕ ਰਾਸ਼ੀ ਵਾਲਿਆਂ ਦਾ ਆਰਥਿਕ ਪੱਖ ਮਜ਼ਬੂਤ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ
ਮਕਰ : ਸਿੱਖਿਆ ਖੇਤਰ ਵਿਚ ਸਫਲਤਾ ਮਿਲੇਗੀ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ।
Publish Date: Thu, 09 May 2019 08:24 PM (IST)
Updated Date: Fri, 10 May 2019 03:44 AM (IST)
ਅੱਜ ਦੀ ਗ੍ਰਹਿ ਸਥਿਤੀ : 10 ਮਈ 2019, ਸ਼ੁੱਕਰਵਾਰ, ਵਿਸਾਖ ਮਹੀਨਾ, ਸ਼ੁਕਲ ਪੱਖ, ਚਤੁਰਦਸ਼ੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 12.30 ਵਜੇ ਤਕ।
ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।
ਕੱਲ੍ਹ ਦੀ ਭਦਰਾ : ਸ਼ਾਮ 7.45 ਵਜੇ ਤੋਂ 12 ਮਈ ਨੂੰ ਸਵੇਰੇ 6.42 ਵਜੇ ਤਕ।
ਕੱਲ੍ਹ 11 ਮਈ, 2019 ਦਾ ਪੰਚਾਂਗ : ਵਿਕ੍ਰਮ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਵਿਸਾਖ ਮਹੀਨਾ, ਸ਼ੁਕਲ ਪੱਖ, ਸਪਤਮੀ, ਉਸ ਤੋਂ ਬਾਅਦ ਅਸ਼ਟਮੀ, ਪੁਸ਼ਯ ਨਛੱਤਰ ਉਸ ਤੋਂ ਬਾਅਦ ਆਸ਼ਲੇਸ਼ਾ ਨਛੱਤਰ, ਗੰਡ ਯੋਗ 13 ਘੰਟੇ 55 ਮਿੰਟ ਤਕ ਉਸ ਤੋਂ ਬਾਅਦ ਵਿਰਧੀ ਯੋਗ, ਕਰਕ 'ਚ ਚੰਦਰਮਾ।
ਮੇਖ : ਪਰਿਵਾਰਕ ਕੰਮਾਂ 'ਚ ਮਸਰੂਫ਼ ਰਹੋਗੇ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।
ਬ੍ਰਿਖ : ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਮਿਲੇਗੀ, ਪਰ ਅਧੀਨ ਕਰਮਚਾਰੀ ਮਿੱਤਰ ਜਾਂ ਭਰਾ ਕਾਰਨ ਤਣਾਅ ਮਿਲੇਗਾ। ਮੰਗਲੀਕ ਜਾਂ ਸੱਭਿਆਚਾਰਕ ਉਤਸਵ ਵਿਚ ਹਿੱਸੇਦਾਰੀ ਵਧੇਗੀ।
ਮਿਥੁਨ : ਅਗਿਆਤ ਡਰ ਤੋਂ ਗ੍ਰਸਿਤ ਹੋ ਸਕਦੇ ਹੋ। ਵਾਣੀ 'ਤੇ ਸੰਜਮ ਰੱਖੋ। ਰੋਗ ਤੇ ਦੁਸ਼ਮਣ ਤੋਂ ਵਿਅਰਥ ਦਾ ਤਣਾਅ ਮਿਲੇਗਾ। ਰਚਨਾਤਮਕ ਕੰਮਾਂ ਵਿਚ ਸਫਲਤਾ ਮਿਲੇਗੀ।
ਕਰਕ : ਭੱਜ-ਦੌੜ ਦੀ ਸਥਿਤੀ ਰਹੇਗੀ। ਸਿੱਖਿਆ ਦੇ ਖੇਤਰ 'ਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਆਰਥਿਕ ਪੱਖ ਮਜ਼ਬੂਤ ਹੋਵੇਗਾ।
ਸਿੰਘ : ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ ਅਤੇ ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲ ਰਹੋਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।
ਕੰਨਿਆ : ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲ ਰਹੋਗੇ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਭਰਾ ਜਾਂ ਮਿੱਤਰ ਤੋਂ ਸਹਿਯੋਗ ਮਿਲ ਸਕਦਾ ਹੈ। ਪਹਾੜੀ ਖੇਤਰ ਦੀ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।
ਤੁਲਾ : ਕਾਰੋਬਾਰੀ ਵੱਕਾਰ ਵਧੇਗਾ। ਸਿੱਖਿਆ ਦੇ ਖੇਤਰ ਵਿਚ ਤਰੱਕੀ ਮਿਲੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ।
ਬ੍ਰਿਸ਼ਚਕ : ਤੋਹਫ਼ੇ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕਾਰੋਬਾਰੀ ਵੱਕਾਰ ਵਧੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਦਿੱਤਾ ਗਿਆ ਕਰਜ਼ਾ ਵਾਪਸ ਮਿਲੇਗਾ।
ਧਨੁ : ਯਸ਼, ਕੀਰਤੀ ਵਿਚ ਵਾਧਾ ਹੋਵੇਗਾ, ਪਰ ਸਹੁਰਾ ਪੱਕ ਨਾਲ ਗਿਲੇ-ਸ਼ਿਕਵੇ ਦੀ ਸਥਿਤੀ ਬਣ ਸਕਦੀ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।
ਮਕਰ : ਸਿੱਖਿਆ ਖੇਤਰ ਵਿਚ ਸਫਲਤਾ ਮਿਲੇਗੀ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ।
ਕੁੰਭ : ਸਿਹਤ ਤੇ ਵੱਕਾਰ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ ਵਿਚ ਜੋਖਮ ਨਾ ਚੁੱਕੋ। ਕਾਰੋਬਾਰ ਵਿਚ ਨਿਵੇਸ਼ ਨਾ ਕਰੋ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।
ਮੀਨ : ਪਰਿਵਾਰਕ ਜਾਂ ਸੱਭਿਆਚਾਰਕ ਕੰਮਾਂ ਵਿਚ ਮਸਰੂਫ਼ ਰਹੋਗੇ। ਸੰਤਾਨ ਕਾਰਨ ਚਿੰਤਤ ਰਹਿ ਸਕੋਗੇ। ਕੁਝ ਕਾਰੋਬਾਰੀ ਤਣਾਅ ਰਹੇਗਾ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਮਿਲੇਗੀ।