ਧਨੁ : ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਦੂਜੇ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਭੌਤਿਕ ਚੀਜ਼ਾਂ 'ਚ ਵਾਧਾ ਹੋਵੇਗਾ। ਗੁੱਸੇ 'ਤੇ ਕੰਟਰੋਲ ਰੱਖੋ।

ਅੱਜ ਦੀ ਗ੍ਰਹਿ ਸਥਿਤੀ : 8 ਮਈ 2019, ਬੁੱਧਵਾਰ, ਵਿਸਾਖ ਮਹੀਨਾ, ਸ਼ੁਕਲ ਪੱਖ, ਚਤੁਰਥੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 12 ਤੋਂ ਦੁਪਹਿਰ 1.30 ਵਜੇ ਤਕ।
ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ ਤੇ ਦੱਖਣ।
ਤਿਉਹਾਰ : ਸ਼੍ਰੀ ਗਣੇਸ਼ ਚਤੁਰਥੀ।
ਅੱਜ ਦੀ ਭੱਦਰਾ : ਦੁਪਹਿਰ 01.40 ਵਜੇ ਤੋਂ ਰਾਤ 01.00 ਵਜੇ ਤਕ। ਕੱਲ੍ਹ ਦਾ ਪੁਰਬ : ਸ਼੍ਰੀ ਆਦਿਆ ਸ਼ੰਕਰਾਚਾਰੀਆ ਜੈਅੰਤੀ।
ਕੱਲ 9 ਮਈ, 2019 ਦਾ ਪੰਚਾਂਗ : ਵਿਕਰਮ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁਤ, ਵਿਸਾਖ ਮਹੀਨਾ, ਸ਼ੁਕਲ ਪੱਖ ਪੰਚਮੀ 23 ਘੰਟੇ 27 ਮਿੰਟ ਤਕ ਮਗਰੋਂ ਸ਼ਸ਼ਠੀ, ਆਦਰਾ ਨਛੱਤਰ 15 ਘੰਟੇ 17 ਮਿੰਟ ਤਕ ਮਗਰੋਂ ਪੁਨਰਵਸੂ ਨਛੱਤਰ, ਧਿ੍ਤੀ ਯੋਗ 19 ਘੰਟੇ ਮਗਰੋਂ ਸ਼ੂਲ ਯੋਗ, ਮਿਥੁਨ 'ਚ ਚੰਦਰਮਾ।
ਮੇਖ : ਵਪਾਰਕ ਸਨਮਾਨ ਵਧੇਗਾ। ਕੀਤਾ ਗਿਆ ਕੰਮ ਸਾਰਥਕ ਹੋਵੇਗਾ। ਆਰਥਿਕ ਮਾਮਲਿਆਂ 'ਚ ਤਰੱਕੀ। ਸਿਹਤ ਪ੍ਰਤੀ ਸੁਚੇਤ ਰਹੋ। ਦੋਸਤਾਂ ਨਾਲ ਭੇਂਟ ਹੋਵੇਗੀ।
ਬਿ੍ਖ : ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਮੰਗਲਿਕ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਵਪਾਰਕ ਸਨਮਾਨ ਵਧੇਗਾ।ਵਿਗੜੇ ਕੰਮ ਬਣਨਗੇ। ਖਾਣ-ਪੀਣ ਵੱਲ ਧਿਆਨ ਦਿਓ।
ਮਿਥੁਨ : ਭਾਵਨਾਵਾਂ 'ਤੇ ਕੰਟਰੋਲ ਰੱਖੋ। ਅਣਪਛਾਤੇ ਡਰ ਗੁੱਸੇ 'ਚ ਵਾਧਾ ਕਰੇਗਾ, ਜੋ ਦੁੱਖਦਾਇਕ ਹੋ ਸਕਦਾ ਹੈ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ।
ਕਰਕ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮੌਸਮੀ ਰੋਗ ਪ੍ਰਤੀ ਸੁਚੇਤ ਰਹੋ। ਫਿਜ਼ੂਲ ਦੀਆਂ ਉਲਝਣਾਂ ਰਹਿਣਗੀਆਂ। ਸਿੱਖਿਆ ਦੀ ਦਿਸ਼ਾ'ਚ ਕੀਤੀ ਕਿਰਤ ਸਾਰਥਕ ਹੋਵੇਗੀ।
ਸਿੰਘ : ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਵਪਾਰਕ ਸਨਮਾਨ ਵਧੇਗਾ। ਕਾਰੋਬਾਰ 'ਚ ਨਿਵੇਸ਼ ਨਾ ਕਰੋ।
ਕੰਨਿਆ : ਭੱਜ-ਨੱਠ ਰਹੇਗੀ। ਘਰ ਦੇ ਮੁਖੀਆ ਜਾਂ ਕਿਸੇ ਅਧਿਕਾਰੀ ਕਾਰਨ ਤਣਾਅ ਮਿਲ ਸਕਦਾ ਹੈ। ਵਪਾਰਕ ਮਾਮਲਿਆਂ 'ਚ ਸੁਚੇਤ ਰਹੋ। ਤੁਹਾਨੂੰ ਪੁਰਾਣੇ ਦੋਸਤਾਂ ਤੋਂ ਮਦਦ ਮਿਲੇਗੀ।
ਤੁਲਾ : ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਆਸ ਅਨੁਸਾਰ ਸਫਲਤਾ ਮਿਲੇਗੀ। ਸ਼ਾਹੀ ਖਰਚ 'ਤੇ ਕੰਟਰੋਲ ਰੱਖੋ।
ਬਿ੍ਸ਼ਚਕ : ਸਿੱਖਿਆ ਖੇਤਰ 'ਚ ਕੀਤੀ ਗਈ ਕਿਰਤ ਸਾਰਥਕ ਹੋਵੇਗੀ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਹਾੜੀ ਸਥਲ ਦੀ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।
ਧਨੁ : ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਦੂਜੇ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਭੌਤਿਕ ਚੀਜ਼ਾਂ 'ਚ ਵਾਧਾ ਹੋਵੇਗਾ। ਗੁੱਸੇ 'ਤੇ ਕੰਟਰੋਲ ਰੱਖੋ।
ਮਕਰ : ਭੌਤਿਕ ਸੁੱਖ ਸਾਧਨ 'ਚ ਵਾਧਾ ਹੋਵੇਗਾ, ਪਰ ਸਿਹਤ ਜਾਂ ਮਨ ਅਸ਼ਾਂਤ ਰਹੇਗਾ। ਕਿਸੇ ਪਰਿਵਾਰਕ ਮੈਂਬਰ ਕਾਰਨ ਤਣਾਅ ਮਿਲ ਸਕਦਾ ਹੈ।
ਕੁੰਭ : ਯਾਤਰਾ ਦੀ ਸਥਿਤੀ ਰੁਝੇਵਾਂ ਦੇਵੇਗੀ। ਔਲਾਦ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਵਿਗੜੇ ਕੰਮ ਬਨਣਗੇ।
ਮੀਨ : ਘਰੇਲੂ ਕੰਮ 'ਚ ਰੁਝੇ ਰਹੋਗੇ। ਭੌਤਿਕ ਸੁੱਖ ਸਾਧਨ ਜੁਟਾਉਣ 'ਚ ਲੱਗੇ ਰਹੋਗੇ। ਪਰਿਵਾਰਕ ਜਾਂ ਵਪਾਰਕ ਸਨਮਾਨ 'ਚ ਵਾਧਾ ਹੋਵੇਗਾ। ਸੁਖਦ ਯਾਤਰਾ ਦਾ ਯੋਗ ਹੈ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।