ਸਿੰਘ ਰਾਸ਼ੀ ਵਾਲਿਆਂ ਦੀ ਵਪਾਰਕ ਯੋਜਨਾ ਸਫਲ ਹੋਵੇਗੀ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਸੱਭਿਆਚਾਰਕ ਤੇ ਸਮਾਜਿਕ ਕੰਮ 'ਚ ਰੂਚੀ ਲਓਗੇ।

ਅੱਜ ਦੀ ਗ੍ਰਹਿ ਸਥਿਤੀ : 7 ਮਈ 2019, ਮੰਗਲਵਾਰ, ਵਿਸਾਖ ਮਹੀਨਾ, ਸ਼ੁਕਲ ਪੱਖ, ਤਿ੍ਤਿਆ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 3 ਤੋਂ ਸ਼ਾਮ 4.30 ਵਜੇ ਤਕ।, ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।
ਤਿਉਹਾਰ : ਅਕਸ਼ੈ ਤਿ੍ਤਿਆ, ਭਗਵਾਨ ਪਰਸ਼ੂਮਾਰ ਜੈਅੰਤੀ।
ਕੱਲ੍ਹ ਦਾ ਪੁਰਬ : ਸ਼੍ਰੀ ਗਣੇਸ਼ ਚਤੁਰਥੀ।
ਕੱਲ੍ਹ ਦੀ ਭੱਦਰਾ : ਦੁਪਹਿਰ 01.40 ਵਜੇ ਤੋਂ ਰਾਤ 01.00 ਵਜੇ ਤਕ।
ਕੱਲ 8 ਮਈ, 2019 ਦਾ ਪੰਚਾਂਗ : ਵਿਕਰਮ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁਤ, ਵਿਸਾਖ ਮਹੀਨਾ, ਸ਼ੁਕਲ ਪੱਖ ਚਤੁਰਥੀ 25 ਘੰਟੇ ਤਕ ਮਗਰੋਂ ਪੰਚਮੀ, ਮਿ੍ਗਸ਼ਿਰਾ ਨਛੱਤਰ 16 ਘੰਟੇ ਤਕ ਮਗਰੋਂ ਆਦਰਾ ਨਛੱਤਰ, ਸੁਭਕਰਾ ਯੋਗ 21 ਘੰਟੇ 17 ਮਿੰਟ ਤਕ ਮਗਰੋਂ ਧਿ੍ਤੀ ਯੋਗ, ਮਿਥੁਨ 'ਚ ਚੰਦਰਮਾ।
ਮੇਖ : ਅਧੀਨ ਕੰਮ ਕਰਦੇ ਕਰਮਚਾਰੀ ਜਾਂ ਗੁਆਂਢੀ ਕਾਰਨ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਅਣਜਾਣ ਨਾਲ ਮੇਲ-ਜੋਲ ਨਾ ਵਧਾਓ।
ਬਿ੍ਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਚਲ ਜਾਂ ਅਚਲ ਜਾਇਦਾਦ 'ਚ ਵਾਧੇ ਦੇ ਯੋਗ ਹਨ, ਪਰ ਜ਼ੁਬਾਨ 'ਤੇ ਕੰਟਰੋਲ ਨਾ ਰੱਖਣ ਨਾਲ ਉਲਝਣਾਂ ਰਹਿਣਗੀਆਂ। ਵਪਾਰਕ ਯੋਜਨਾ ਸਫਲ ਹੋਣਗੀਆਂ।
ਮਿਥੁਨ : ਰੋਗ ਤੇ ਦੁਸ਼ਮਣ ਤਨ ਤੇ ਮਨ ਨੂੰ ਕਮਜ਼ੋਰ ਬਣਾਉਣਗੇ, ਜਦਕਿ ਸਿੱਖਿਆ ਦੇ ਖੇਤਰ 'ਚ ਕੀਤੀ ਗਈ ਕਿਰਤ ਸਾਰਥਕ ਹੋਵੇਗੀ। ਕੰਮ 'ਚ ਸਫਲਤਾ ਮਿਲੇਗੀ।
ਕਰਕ : ਚਲ ਜਾਂ ਅਚਲ ਜਾਇਦਾਦ ਦੇ ਮਾਮਲੇ 'ਚ ਕਰਜ਼ੇ ਦੀ ਪ੍ਰਕਿਰਿਆ ਸਫਲ ਹੋਵੇਗੀ। ਵਪਾਰਕ ਮਾਮਲੇ 'ਚ ਤਰੱਕੀ ਹੋਵੇਗੀ। ਪਰਿਵਾਰਕ ਸਨਮਾਨ ਵਧੇਗਾ।
ਸਿੰਘ : ਵਪਾਰਕ ਯੋਜਨਾ ਸਫਲ ਹੋਵੇਗੀ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਸੱਭਿਆਚਾਰਕ ਤੇ ਸਮਾਜਿਕ ਕੰਮ 'ਚ ਰੂਚੀ ਲਓਗੇ।
ਕੰਨਿਆ : ਪਰਿਵਾਰਕ ਸਨਮਾਨ ਵਧੇਗਾ। ਦੂਜੇ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਕਰਮ ਖੇਤਰ 'ਚ ਕੁਝ ਰੁਕਾਵਟ ਆ ਸਕਦੀ ਹੈ। ਪੂਜਾ ਪਾਠ ਨਾਲ ਸਫਲਤਾ ਦਾ ਮਾਰਗ ਨਿਕਲੇਗਾ।
ਤੁਲਾ : ਚਲ ਜਾਂ ਅਚਲ ਜਾਇਦਾਦ 'ਚ ਵਾਧੇ ਦਾ ਯੋਗ ਹੈ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਪਰਿਵਾਰਕ ਸਨਮਾਨ ਵਧੇਗਾ। ਰੁਕੇ ਹੋਏ ਕੰਮ ਪੂਰੇ ਹੋਣਗੇ।
ਬਿ੍ਸ਼ਚਕ : ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਮੰਗਲਿਕ ਜਾਂ ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਸਿਹਤ ਪ੍ਰਤੀ ਚੌਕਸ ਰਹੋ।
ਧਨੁ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹੋ।
ਮਕਰ : ਸ਼ਾਸਨ ਸੱਤਾ ਤੋਂ ਸਹਿਯੋਗ ਮਿਲ ਸਕਦਾ ਹੈ। ਵਪਾਰਕ ਕੋਸ਼ਿਸ਼ ਸਫਲ ਅਤੇ ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਧਾਰਮਿਕ ਕੰਮ 'ਚ ਰੁਝੇਵਾਂ ਵਧੇਗਾ।
ਕੁੰਭ : ਚਲ ਜਾਂ ਅਚਲ ਜਾਇਦਾਦ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਕੀਮਤੀ ਚੀਜ਼ ਨੂੰ ਪ੍ਰਰਾਪਤ ਕਰਨ 'ਚ ਸਫਲ ਹੋਵੋਗੇ। ਕੀਤਾ ਗਿਆ ਕੰਮ ਸਾਰਥਕ ਹੋਵੇਗਾ।
ਮੀਨ : ਬੁੱਧੀ ਕੌਸ਼ਲ ਨਾਲ ਰੁਕਿਆ ਹੋਇਆ ਕੰਮ ਸਮਾਪਤ ਹੋਵੇਗਾ। ਵਪਾਰਕ ਸਨਮਾਨ ਵਧੇਗਾ। ਧਨ, ਸਨਮਾਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਸਿੱਖਿਆ ਮੁਕਾਬਲੇ ਦੀ ਦਿਸ਼ਾ 'ਚ ਸਫਲਤਾ ਮਿਲੇਗੀ।