ਮੇਖ : ਪਰਿਵਾਰਕ ਕੰਮ 'ਚ ਰੁਝੇ ਰਹੋਗੇ। ਰਿਸ਼ਤਿਆਂ 'ਚ ਨੇੜਤਾ ਆਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਭੌਤਿਕ ਦਿਸ਼ਾ 'ਚ ਤਰੱਕੀ ਹੋਵੇਗੀ।

ਅੱਜ ਦੀ ਗ੍ਰਹਿ ਸਥਿਤੀ : 28 ਅਪ੍ਰੈਲ 2019, ਐਤਵਾਰ, ਵਿਸਾਖ ਮਹੀਨਾ, ਕ੍ਰਿਸ਼ਨ ਪੱਖ, ਨਵਮੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਸ਼ਾਮ 4.30 ਤੋਂ ਸ਼ਾਮ 6 ਵਜੇ ਤਕ।
ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ ਤੇ ਪੂਰਬ।
ਪੰਚਕ : ਬਾਅਦ ਦੁਪਹਿਰ 3.45 ਤੋਂ ਸ਼ੁਰੂ, 3 ਮਈ ਨੂੰ ਦੁਪਹਿਰ 2.40 ਵਜੇ ਤਕ।
ਕੱਲ ਦੀ ਭੱਦਰਾ : ਸਵੇਰੇ 08.51 ਵਜੇ ਤੋਂ ਰਾਤ 10.04 ਵਜੇ ਤਕ।
ਕੱਲ 29 ਅਪ੍ਰੈਲ, 2019 ਦਾ ਪੰਚਾਂਗ : ਵਿਕਰਮ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁਤ, ਵਿਸਾਖ ਮਹੀਨਾ, ਕ੍ਰਿਸ਼ਨ ਪੱਖ ਦਸਮੀ 22 ਘੰਟੇ 04 ਮਿੰਟ ਤਕ ਮਗਰੋਂ ਏਕਾਦਸ਼ੀ, ਸ਼ਤਭਿਸ਼ਾ ਨਛੱਤਰ 29 ਘੰਟੇ 27 ਮਿੰਟ ਤਕ, ਬ੍ਰਹਮਾ ਨਛੱਤਰ 28 ਘੰਟੇ 28 ਮਿੰਟ ਤਕ ਮਗਰੋਂ ਏਂਦਰ ਯੋਗ, ਕੁੰਭ 'ਚ ਚੰਦਰਮਾ।
ਮੇਖ : ਪਰਿਵਾਰਕ ਕੰਮ 'ਚ ਰੁਝੇ ਰਹੋਗੇ। ਰਿਸ਼ਤਿਆਂ 'ਚ ਨੇੜਤਾ ਆਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਭੌਤਿਕ ਦਿਸ਼ਾ 'ਚ ਤਰੱਕੀ ਹੋਵੇਗੀ।
ਬਿ੍ਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਭੱਜ-ਨੱਠ ਰਹੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਦਿੱਤਾ ਕਰਜ਼ਾ ਵਾਪਸੀ ਦੀ ਸੰਭਾਵਨਾ।
ਮਿਥੁਨ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਯਾਤਰਾ ਦੀ ਸੰਭਾਵਨਾ।
ਕਰਕ : ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਵਿਦੇਸ਼ੀ ਯਾਤਰੀ ਦੀ ਸਥਿਤੀ ਸੁਖਦ ਰਹੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਆਸ ਅਨੁਸਾਰ ਸਫਲਤਾ ਮਿਲੇਗੀ।
ਸਿੰਘ : ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਪਰਿਵਾਰਕ ਕੰਮ 'ਚ ਸਫਲ ਹੋਵੋਗੇ। ਯਾਤਰਾ ਦੀ ਸੰਭਾਵਨਾ।
ਕੰਨਿਆ : ਰੋਗ ਤੇ ਦੁਸ਼ਕਣ ਚੌਕਸ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਜੋਖਮ ਨ ਚੁੱਕੋ। ਕਾਰੋਬਾਰ ' ਨਿਵੇਸ਼ ਨਾ ਕਰੋ, ਤਾਂ ਬਿਹਤਰ ਰਹੇਗਾ। ਭੱਜਨੱਠ ਰਹੇਗੀ।
ਤੁਲਾ : ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ। ਵਪਾਰਕ ਯੋਜਨਾ ਸਫਲ ਹੋਵੇਗੀ। ਦਿੱਤਾ ਕਰਜ਼ਾ ਮੁੜੇਗਾ।
ਬਿ੍ਸ਼ਚਕ : ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਔਲਾਦ ਪ੍ਰਤੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਵਪਾਰਕ ਮਾਮਲਿਆਂ 'ਚ ਤਰੱਕੀ ਹੋਵੇਗੀ। ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਵਿਗੜੇ ਕੰਮ ਬਣਨਗੇ।
ਧਨੁ : ਸਮਾਜਿਕ ਕੰਮਾਂ 'ਚ ਰੂਚੀ ਲਓਗੇ। ਜੀਵਨ ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਔਲਾਦ ਕਾਰਨ ਤਣਾਅ ਰਹੇਗਾ। ਕੋਈ ਨਵੀਂ ਯੋਜਨਾ 'ਤੇ ਅਮਲ ਕਰੋਗੇ।
ਮਕਰ : ਪਰਿਵਾਰਕ ਕੰਮ 'ਚ ਰੁਝੇ ਰਹੋਗੇ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਸ਼ਨੀ ਦੀ ਸਾੜ੍ਹਸਤੀ ਕੰਮ 'ਚ ਰੁਕਾਵਟ ਦੇਵੇਗੀ। ਜਾਇਦਾਦ ਮਾਮਲੇ 'ਚ ਸਫਲਤਾ ਮਿਲੇਗੀ।
ਕੁੰਭ : ਵਪਾਰਕ ਕੰਮ 'ਚ ਰੁਝੇ ਰਹੋਗੇ। ਸਿਆਸੀ ਜਾਂ ਮੰਲਿਕ ਕੰਮ 'ਚ ਸ਼ਮੂਲੀਅਤ ਹੋਣ ਦਾ ਯੋਗ ਹੈ। ਕਿਸੇ ਦੂਰ ਦੀ ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।
ਮੀਨ : ਤੋਹਫ਼ੇ ਜਾਂ ਸਨਮਾਨ ਦਾ ਫਾਇਦਾ ਮਿਲੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਭੱਜ-ਨੱਠ ਰਹੇਗੀ।