ਇਹ ਆਮ ਸ਼ਬਦ ਨਹੀਂ ਹੁੰਦਾ, ਤਰੰਗ ਹੁੰਦੀ ਹੈ ਜੋ ਅੰਦਰੋਂ ਬੀਜ ਦੀ ਤਰ੍ਹਾਂ ਪੁੰਗਰਦੀ ਹੈ। ਇਸ ਨੂੰ ਗੁਪਤ ਰੱਖਣਾ ਜ਼ਰੂਰੀ ਹੈ ਕਿਉਂਕਿ ਜਿਵੇਂ ਬੀਅ ਮਿੱਟੀ ਵਿਚ ਲੁਕ ਕੇ ਪਨਪਦਾ ਹੈ, ਤਿਵੇਂ ਹੀ ਮੰਤਰ ਵੀ ਗੁਪਤਤਾ ਵਿਚ ਵਿਕਸਤ ਹੁੰਦਾ ਹੈ। ਮੰਤਰ ਦਾ ਅਰਥ ਨਹੀਂ, ਉਸ ਦਾ ਉਚਾਰਨ ਮਹੱਤਵਪੂਰਨ ਹੁੰਦਾ ਹੈ।
ਧਿਆਨ ਦੇ ਪੰਜ ਮਾਰਗ ਹਨ। ਪਹਿਲਾ ਹੈ ਸਰੀਰਕ ਯੋਗ-ਅਭਿਆਸ। ਦੂਜਾ ਮਾਰਗ ਹੈ ਪ੍ਰਾਣਾਯਾਮ ਜਿਸ ਵਿਚ ਸਾਹ ਦੇ ਨਾਲ ਮਨ ਵੀ ਸ਼ਾਂਤ ਹੁੰਦਾ ਹੈ। ਤੀਜਾ ਹੈ ਸੰਵੇਦੀ ਅਨੁਭਵ। ਜੇ ਅਸੀਂ ਕਿਸੇ ਇਕ ਇੰਦਰੀ ਨੂੰ ਪੂਰੀ ਤਮੰਨਾ ਨਾਲ ਇਸਤੇਮਾਲ ਕਰੀਏ ਜਿਵੇਂ ਕਿ ਡੂੰਘਾਈ ਨਾਲ ਸੰਗੀਤ ਸੁਣਨਾ ਜਾਂ ਖੁੱਲ੍ਹੇ ਅੰਬਰ ਨੂੰ ਇਕ ਟਕ ਦੇਖਣਾ ਤਾਂ ਵਿਚਾਰ ਰੁਕ ਜਾਂਦੇ ਹਨ ਅਤੇ ਅਸੀਂ ਸ਼ੁੱਧ ਹੋਣ ਦਾ ਅਹਿਸਾਸ ਕਰਦੇ ਹਾਂ। ਧਿਆਨ ਡੂੰਘੀਆਂ ਭਾਵਨਾਵਾਂ ਤੋਂ ਵੀ ਜਨਮ ਲੈ ਸਕਦਾ ਹੈ। ਸੁਖਦ ਅਹਿਸਾਸਾਂ ਦੇ ਨਾਲ ਕਰੁਣਾ, ਕਰੋਧ ਜਾਂ ਹਤਾਸ਼ਾ ਨਾਲ ਵੀ। ਜਦ ਅਸੀਂ ਕਿਸੇ ਭਾਵਨਾ ਦੇ ਸਿਖਰ ’ਤੇ ਪੁੱਜਦੇ ਹਾਂ ਤਾਂ ਮਨ ਇਕ ਪਲ ਲਈ ਰੁਕ ਜਾਂਦਾ ਹੈ।
ਜੇ ਅਸੀਂ ਉਸ ਪਲ ਵਿਚ ਹੋਸ਼ ਬਣਾਈ ਰੱਖੀਏ ਅਤੇ ਤਣਾਅ ਜਾਂ ਹਿੰਸਾ ਦੇ ਸ਼ਿਕਾਰ ਨਾ ਹੋਈਏ ਤਾਂ ਇਹ ਰੁਕਾਵਟ ਧਿਆਨ ਦਾ ਦੁਆਰ ਬਣ ਸਕਦੀ ਹੈ। ਚੌਥਾ ਮਾਰਗ ਹੈ ਗਿਆਨ। ਜਦ ਅਸੀਂ ਬ੍ਰਹਿਮੰਡ ਦੇ ਰਹੱਸ ਨੂੰ ਸਮਝਦੇ ਹਾਂ ਜਾਂ ਵਿਗਿਆਨ ਦੇ ਅਦਭੁਤ ਤੱਥਾਂ ਨੂੰ ਜਾਣਦੇ ਹਾਂ ਤਾਂ ਸਾਡੀ ਪਛਾਣ ਸੀਮਤ ਸਰੀਰ ਤੋਂ ਹਟ ਕੇ ਵਿਆਪਕ ਚੇਤਨਾ ਵਿਚ ਲੀਨ ਹੋ ਜਾਂਦੀ ਹੈ। ਜਿਵੇਂ ਕਵਾਂਟਮ ਭੌਤਿਕੀ ਦੱਸਦੀ ਹੈ ਕਿ ‘ਪਦਾਰਥ ਕੁਝ ਹੁੰਦਾ ਹੀ ਨਹੀਂ, ਸਭ ਊਰਜਾ ਹੈ’, ਤਿਵੇਂ ਹੀ ਵੇਦਾਂਤ ਕਹਿੰਦਾ ਹੈ-‘ਜੋ ਦਿਸ ਰਿਹਾ ਹੈ, ਉਹ ਅਸਲ ਵਿਚ ਹੈ ਨਹੀਂ।’ ਪੰਜਵਾਂ ਅਤੇ ਬਹੁਤ ਹੀ ਸੂਖਮ ਮਾਰਗ ਹੈ-ਮੰਤਰ। ਇਕ ਦਿੱਵਿਆ ਧੁਨੀ, ਜਿਸ ਨੂੰ ਗੁਰੂ ਦੁਆਰਾ ਸ਼ਿਸ਼ ਨੂੰ ਦਿੱਤਾ ਜਾਂਦਾ ਹੈ।
ਇਹ ਆਮ ਸ਼ਬਦ ਨਹੀਂ ਹੁੰਦਾ, ਤਰੰਗ ਹੁੰਦੀ ਹੈ ਜੋ ਅੰਦਰੋਂ ਬੀਜ ਦੀ ਤਰ੍ਹਾਂ ਪੁੰਗਰਦੀ ਹੈ। ਇਸ ਨੂੰ ਗੁਪਤ ਰੱਖਣਾ ਜ਼ਰੂਰੀ ਹੈ ਕਿਉਂਕਿ ਜਿਵੇਂ ਬੀਅ ਮਿੱਟੀ ਵਿਚ ਲੁਕ ਕੇ ਪਨਪਦਾ ਹੈ, ਤਿਵੇਂ ਹੀ ਮੰਤਰ ਵੀ ਗੁਪਤਤਾ ਵਿਚ ਵਿਕਸਤ ਹੁੰਦਾ ਹੈ। ਮੰਤਰ ਦਾ ਅਰਥ ਨਹੀਂ, ਉਸ ਦਾ ਉਚਾਰਨ ਮਹੱਤਵਪੂਰਨ ਹੁੰਦਾ ਹੈ। ਉਹ ਅੰਦਰੋਂ ਸੂਖਮ ਪੱਧਰਾਂ ਨੂੰ ਛੂਹ ਰਿਹਾ ਹੁੰਦਾ ਹੈ। ਧਿਆਨ ਦੀ ਸਭ ਤੋਂ ਸੁੰਦਰ ਗੱਲ ਇਹ ਹੈ ਕਿ ਇਹ ਕੀਤਾ ਨਹੀਂ ਜਾਂਦਾ, ਇਹ ਵਾਪਰਦਾ ਹੈ। ਅਸੀਂ ਸਿਰਫ਼ ਅਜਿਹਾ ਮਾਹੌਲ ਬਣਾ ਸਕਦੇ ਹਾਂ ਜਿਸ ਵਿਚ ਇਹ ਸਹਿਜ ਤੌਰ ’ਤੇ ਪ੍ਰਗਟ ਹੋਵੇ। ਧੁਨੀ ਦਾ ਧਿਆਨ ਨਾਲ ਡੂੰਘਾ ਸਬੰਧ ਹੈ। ਸੱਚਾ ਧਿਆਨ ਉਹੀ ਹੈ ਜਿੱਥੇ ‘ਮੈਂ’ ਨਹੀਂ ਰਹਿੰਦਾ, ਸ਼ਾਂਤੀ ਅਤੇ ਮੌਨ ਰਹਿੰਦਾ ਹੈ। ਇਹੀ ਮੌਨ ਸਾਡੇ ਜੀਵਨ ਨੂੰ ਨਵੀਂ ਦਿਸ਼ਾ ਦਿੰਦਾ ਹੈ, ਜਿੱਥੇ ਬਾਹਰ ਦੇ ਹਾਲਾਤ ਚਾਹੇ ਜਿਹੋ ਜਿਹੇ ਵੀ ਹੋਣ, ਅੰਦਰੋਂ ਇਕ ਅਮਿੱਟ ਮੁਸਕਾਨ ਬਣੀ ਰਹਿੰਦੀ ਹੈ।
-ਸ੍ਰੀਸ੍ਰੀ ਰਵੀਸ਼ੰਕਰ।