ਦੀਵਾਲੀ ਪ੍ਰਕਾਸ਼ ਦਾ ਤਿਉਹਾਰ ਹੈ। ਜੀਵਨ ਵਿਚ ਪ੍ਰਕਾਸ਼ ਦਾ ਬਹੁਤ ਮਹੱਤਵ ਹੈ। ਰਿਗਵੇਦ ਦਾ ਆਰੰਭ ‘ਅਗਿਨਮੀਲੇ ਪੁਰੋਹਿਤਮ’ ਸ਼ਲੋਕ ਨਾਲ ਹੁੰਦਾ ਹੈ ਜੋ ਅਗਨੀ ਦਾ ਸੱਦਾ ਹੈ। ਇਹ ਅਗਨੀ ਨੂੰ ਪ੍ਰਕਾਸ਼-ਵਾਹਕ ਦੇ ਰੂਪ ਵਿਚ ਦਰਸਾਉਂਦਾ ਹੈ। ਸਾਡੇ ਰਿਸ਼ੀਆਂ-ਮੁਨੀਆਂ ਦੀਆਂ ਸਿੱਖਿਆਵਾਂ ਪ੍ਰਕਾਸ਼ ਵਿਚ ਰਹਿਣ ’ਤੇ ਜ਼ੋਰ ਦਿੰਦੀਆਂ ਹਨ। ਜਿਵੇ ਕਿ ਉਪਨਿਸ਼ਦ ਦੇ ਮੰਤਰ ‘ਤਮਸੋ ਮਾ ਜਯੋਤਿਰਗਮਯ’ਤੋਂ ਜ਼ਾਹਰ ਹੁੰਦਾ ਹੈ ਜੋ ਸਾਨੂੰ ਅੰਧਕਾਰ ਤੋਂ ਦੂਰ ਰਹਿ ਕੇ ਪ੍ਰਕਾਸ਼ ਵੱਲ ਜਾਣ ਦਾ ਸੱਦਾ ਦਿੰਦਾ ਹੈ।
ਦੀਵਾਲੀ ਪ੍ਰਕਾਸ਼ ਦਾ ਤਿਉਹਾਰ ਹੈ। ਜੀਵਨ ਵਿਚ ਪ੍ਰਕਾਸ਼ ਦਾ ਬਹੁਤ ਮਹੱਤਵ ਹੈ। ਰਿਗਵੇਦ ਦਾ ਆਰੰਭ ‘ਅਗਿਨਮੀਲੇ ਪੁਰੋਹਿਤਮ’ ਸ਼ਲੋਕ ਨਾਲ ਹੁੰਦਾ ਹੈ ਜੋ ਅਗਨੀ ਦਾ ਸੱਦਾ ਹੈ। ਇਹ ਅਗਨੀ ਨੂੰ ਪ੍ਰਕਾਸ਼-ਵਾਹਕ ਦੇ ਰੂਪ ਵਿਚ ਦਰਸਾਉਂਦਾ ਹੈ। ਸਾਡੇ ਰਿਸ਼ੀਆਂ-ਮੁਨੀਆਂ ਦੀਆਂ ਸਿੱਖਿਆਵਾਂ ਪ੍ਰਕਾਸ਼ ਵਿਚ ਰਹਿਣ ’ਤੇ ਜ਼ੋਰ ਦਿੰਦੀਆਂ ਹਨ। ਜਿਵੇ ਕਿ ਉਪਨਿਸ਼ਦ ਦੇ ਮੰਤਰ ‘ਤਮਸੋ ਮਾ ਜਯੋਤਿਰਗਮਯ’ਤੋਂ ਜ਼ਾਹਰ ਹੁੰਦਾ ਹੈ ਜੋ ਸਾਨੂੰ ਅੰਧਕਾਰ ਤੋਂ ਦੂਰ ਰਹਿ ਕੇ ਪ੍ਰਕਾਸ਼ ਵੱਲ ਜਾਣ ਦਾ ਸੱਦਾ ਦਿੰਦਾ ਹੈ। ਦੀਵਾਲੀ ਦਾ ਤਿਉਹਾਰ ਚੰਦਰਮਾ ਰਹਿਤ ਰਾਤ ਮੱਸਿਆ ਨੂੰ ਆਉਂਦਾ ਹੈ ਅਤੇ ਹਨੇਰੇ ’ਤੇ ਚਾਨਣ ਦੀ ਜਿੱਤ ਦਾ ਪ੍ਰਤੀਕ ਹੈ।
ਇਸ ਤਿਉਹਾਰ ’ਤੇ ਹਨੂੰਮਾਨ ਜੀ ਦੇ ਚਰਨਾਂ ਵਿਚ ਪ੍ਰਾਰਥਨਾ ਹੈ ਕਿ ਹਰੇਕ ਵਿਅਕਤੀ ਦੇ ਜੀਵਨ ਵਿਚ ਉਤਸ਼ਾਹ ਤੇ ਪ੍ਰਸੰਨਤਾ ਦਾ ਵਾਧਾ ਹੋਵੇ। ਦੀਵਾਲੀ ’ਤੇ ਅਸੀਂ ਧਨ ਦੀ ਦੇਵੀ ਲੱਛਮੀ ਦੀ ਪੂਜਾ ਕਰਦੇ ਹਾਂ, ਨਾਲ ਹੀ ਗਣੇਸ਼ ਦੀ ਵੀ। ਧਨ ਦੀ ਵਰਤੋਂ ਵਿਚ ਜੇ ਵਿਵੇਕ ਨਹੀਂ ਹੈ ਤਾਂ ਸਭ ਵਿਅਰਥ ਹੈ। ਤਦ ਧਨ ਲਕਸ਼ਮੀ ਨਹੀਂ ਟਿਕਦੀ। ਆਮ ਤੌਰ ’ਤੇ ਅਸਲੀ ਧਨ ਸਿਰਫ਼ ਭੌਤਿਕ ਸੰਪਤੀ, ਰੁਪਏ-ਪੈਸੇ ਜਾਂ ਸੋਨਾ-ਚਾਂਦੀ ਨਹੀਂ ਹੈ।
ਰੂਹਾਨੀ ਤੇ ਚਰਿੱਤਰ ਸਬੰਧੀ ਕਦਰਾਂ-ਕੀਮਤਾਂ ਹੀ ਸੱਚਾ ਧਨ ਹਨ। ਵਿਅਕਤੀ ਕੋਲ ਜੋ ਹੈ, ਉਸ ਵਿਚ ਸਬਰ ਕਰਨਾ ਹੀ ਸਭ ਤੋਂ ਵੱਡਾ ਧਨ ਹੈ। ਬਹੁਤ ਜ਼ਿਆਦਾ ਧਨ ਇਕੱਠਾ ਕਰਨਾ ਸਬਰ-ਸੰਤੋਖ ਨੂੰ ਨਸ਼ਟ ਕਰ ਸਕਦਾ ਹੈ। ਦੂਜਿਆਂ ਪ੍ਰਤੀ ਸੱਚ, ਪ੍ਰੇਮ ਅਤੇ ਕਰੁਣਾ ਦਾ ਭਾਵ ਰੱਖਣਾ ਅਸਲੀ ਸੰਪਤੀ ਹੈ। ਇਹ ਧਨ ਕੋਈ ਖੋਹ ਨਹੀਂ ਸਕਦਾ। ਇਹ ਵੰਡਣ ਨਾਲ ਘੱਟ ਨਹੀਂ ਹੁੰਦਾ। ਮਨ, ਕਰਮ ਅਤੇ ਵਚਨ ਦੀ ਪਵਿੱਤਰਤਾ ਵੀ ਸਾਡਾ ਧਨ ਹੈ। ਜਦ ਹਿਰਦਾ ਪਵਿੱਤਰ ਹੁੰਦਾ ਹੈ, ਤਦ ਵਿਅਕਤੀ ਨੂੰ ਸੱਚੀ ਪ੍ਰਸੰਨਤਾ ਤੇ ਪਰਮਾਤਮਾ ਦਾ ਪ੍ਰਸ਼ਾਦ ਪ੍ਰਾਪਤ ਹੁੰਦਾ ਹੈ। ਕਿਸੇ ਵਿਅਕਤੀ ਦਾ ਚੰਗਾ ਆਚਰਣ ਤੇ ਸੰਸਕਾਰ ਵੀ ਉਸ ਦਾ ਧਨ ਹੈ। ਈਸ਼ਵਰ ਪ੍ਰਤੀ ਅਟੁੱਟ ਵਿਸ਼ਵਾਸ ਅਤੇ ਭਗਤੀ ਵੀ ਧਨ ਹੈ ਜੋ ਜੀਵਨ ਦੇ ਅੰਤ ਤੱਕ ਨਾਲ ਰਹਿੰਦਾ ਹੈ।
ਚੇਤੇ ਰੱਖੋ, ਜ਼ਰੂਰਤਾਂ ਸਰਲ ਹੁੰਦੀਆਂ ਹਨ। ਭੁੱਖ ਲੱਗਦੀ ਹੈ ਤਾਂ ਅਸੀਂ ਖਾ ਲੈਂਦੇ ਹਾਂ। ਪਿਆਸ ਲੱਗਦੀ ਹੈ ਤਾਂ ਪਾਣੀ ਪੀ ਲੈਂਦੇ ਹਾਂ। ਨੀਂਦ ਆਉਂਦੀ ਹੈ ਤਾਂ ਸੌਂ ਜਾਂਦੇ ਹਾਂ। ਕਿੰਨਾ ਸਰਲ ਤੇ ਸਹਿਜ ਹੈ ਇਹ ਸਭ। ਇਸ ਦੇ ਉਲਟ ਇੱਛਾਵਾਂ ਬਹੁਤ ਜਟਿਲ ਹੁੰਦੀਆਂ ਹਨ। ਹਤਾਸ਼ਾ ਇੱਛਾਵਾਂ ਤੋਂ ਹੁੰਦੀ ਹੈ। ਖ਼ਾਹਿਸ਼ਾਂ ਜ਼ਿਆਦਾ ਊਰਜਾ ਖਾ ਜਾਂਦੀਆਂ ਹਨ ਤਾਂ ਅਸੀਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦੇ। ਮੈਂ ਧਨ ਕਮਾਉਣ ਲਈ ਮਨ੍ਹਾ ਨਹੀਂ ਕਰਦਾ। ਖ਼ੂਬ ਧਨ ਕਮਾਉਣਾ ਚਾਹੀਦਾ ਹੈ ਅਤੇ ਲੋੜਾਂ ਦੀ ਪੂਰਤੀ ਲਈ ਬਚਾਅ ਕੇ ਵੀ ਰੱਖਣਾ ਚਾਹੀਦਾ ਹੈ। ਹਾਂ ਇੰਨਾ ਜ਼ਰੂਰ ਹੈ ਕਿ ਮੈਂ ਦਸਵੰਧ ਕੱਢਣ ’ਤੇ ਜ਼ੋਰ ਦਿੰਦਾ ਹਾਂ। ਧਨ ਦੀ ਵਰਤੋਂ ਸੱਚ, ਪ੍ਰੇਮ ਤੇ ਕਰੁਣਾ ਦੇ ਪ੍ਰਸਾਰ ਵਿਚ ਹੋਣੀ ਚਾਹੀਦੀ ਹੈ ਜੋ ਸਮਾਜ ਵਿਚ ਬਦਲਾਅ ਲਿਆ ਸਕੇ। ਧਨ ਦਾ ਸਹੀ ਉਪਯੋਗ ਸੇਵਾ ਤੇ ਪਰਉਪਕਾਰ ਲਈ ਕਰਨਾ ਚਾਹੀਦਾ ਹੈ।
-ਮੋਰਾਰੀ ਬਾਪੂ।