ਮਨੁੱਖ ਚਾਹੇ ਤਾਂ ਸਾਰਿਆਂ ਨੂੰ ਮਿੱਤਰ ਬਣਾ ਲਵੇ ਜਾਂ ਸਾਰਿਆਂ ਨੂੰ ਦੁਸ਼ਮਣ ਕਿਉਂਕਿ ਮੂੰਹ ਵਿਚ ਜੀਭ ਰੂਪੀ ਜਿਸ ਚਮਤਕਾਰੀ ਤਾਕਤ ਦਾ ਵਰਦਾਨ ਉਸ ਨੂੰ ਪਰਮਾਤਮਾ ਤੋਂ ਮਿਲਿਆ ਹੋਇਆ ਹੈ, ਉਸ ਦਾ ਵਿਵੇਕ ਜਾਂ ਗ਼ੈਰ-ਵਿਵੇਕ ਸੰਮਤ ਇਸਤੇਮਾਲ ਕਰ ਕੇ ਸਾਰਿਆਂ ਦਾ ਮਿੱਤਰ ਜਾਂ ਦੋਸਤ ਬਣ ਸਕਣਾ, ਉਸ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ ਹੈ। ਕਦ, ਕਿੱਥੇ, ਕਿਵੇਂ, ਕਿੰਨਾ ਬੋਲਣਾ ਜਾਂ ਚੁੱਪ ਰਹਿਣਾ ਚਾਹੀਦਾ ਹੈ,
ਮਨੁੱਖ ਚਾਹੇ ਤਾਂ ਸਾਰਿਆਂ ਨੂੰ ਮਿੱਤਰ ਬਣਾ ਲਵੇ ਜਾਂ ਸਾਰਿਆਂ ਨੂੰ ਦੁਸ਼ਮਣ ਕਿਉਂਕਿ ਮੂੰਹ ਵਿਚ ਜੀਭ ਰੂਪੀ ਜਿਸ ਚਮਤਕਾਰੀ ਤਾਕਤ ਦਾ ਵਰਦਾਨ ਉਸ ਨੂੰ ਪਰਮਾਤਮਾ ਤੋਂ ਮਿਲਿਆ ਹੋਇਆ ਹੈ, ਉਸ ਦਾ ਵਿਵੇਕ ਜਾਂ ਗ਼ੈਰ-ਵਿਵੇਕ ਸੰਮਤ ਇਸਤੇਮਾਲ ਕਰ ਕੇ ਸਾਰਿਆਂ ਦਾ ਮਿੱਤਰ ਜਾਂ ਦੋਸਤ ਬਣ ਸਕਣਾ, ਉਸ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ ਹੈ। ਕਦ, ਕਿੱਥੇ, ਕਿਵੇਂ, ਕਿੰਨਾ ਬੋਲਣਾ ਜਾਂ ਚੁੱਪ ਰਹਿਣਾ ਚਾਹੀਦਾ ਹੈ, ਇਸ ਵਿਧਾ ਨੂੰ ਸਮਝ ਲੈਣਾ ਹੀ ਬੋਲ-ਬਾਣੀ ਦਾ ਸੰਜਮ ਹੈ। ਕਬੀਰ ਦਾਸ ਨੇ ਕਿਹਾ ਹੈ, ‘‘ਸਦਾ ਅਜਿਹੀ ਭਾਸ਼ਾ ਬੋਲਣੀ ਚਾਹੀਦੀ ਹੈ ਜੋ ਸੁਣਨ ਅਤੇ ਕਹਿਣ ਵਾਲੇ, ਦੋਵਾਂ ਨੂੰ ਆਨੰਦਿਤ ਕਰਦੀ ਹੋਵੇ।’’ ਅਕਸਰ ਧਨਬਲ ਅਤੇ ਬਾਹੂਬਲ ਸੰਪੰਨ ਮਨੁੱਖ ਦੀ ਬੋਲਚਾਲ ਵਿਚ ਹੰਕਾਰ ਦਾ ਪ੍ਰਵੇਸ਼ ਹੋ ਜਾਣ ਨਾਲ ਉਨ੍ਹਾਂ ਵਿਚ ਬਾਣੀ ਦੇ ਸੰਜਮ ਦੀ ਉਲੰਘਣਾ ਦਿਸਦੀ ਹੈ ਜਿਸ ਤੋਂ ਹਰ ਹਾਲਤ ਵਿਚ ਬਚਿਆ ਜਾਣਾ ਚਾਹੀਦਾ ਹੈ।
ਮਾਂ ਸਰਸਵਤੀ ਦੀ ਕਿਰਪਾ ਮਨੁੱਖ ਨੂੰ ਗਿਆਨ ਦੇ ਪ੍ਰਕਾਸ਼ ਵੱਲ ਲੈ ਕੇ ਜਾਂਦੀ ਹੈ। ਉਨ੍ਹਾਂ ਤੋਂ ਬਾਣੀ ਦੇ ਸੰਜਮ ਦੇ ਵਰਦਾਨ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਬਾਣੀ ਸ਼ਬਦ ਦਾ ਅਰਥ ਹੈ ਸ਼ਬਦ ਜਾਂ ਕਵਿਤਾ। ਸੰਵਾਦ ਵਿਚ ਸ਼ਿਸ਼ਟਾਚਾਰ ਦੀ ਉਮੀਦ ਸਾਰਿਆਂ ਤੋਂ ਹਰ ਸਮੇਂ ਹੁੰਦੀ ਹੈ। ਇਸ ਲਈ ਗੱਲਬਾਤ ਕਰਦਿਆਂ ਬਾਣੀ ਵਿਚ ਸੱਚਾਈ, ਸੁੰਦਰਤਾ, ਘੱਟ ਬੋਲਣਾ ਅਤੇ ਮਿਠਾਸ, ਇਨ੍ਹਾਂ ਚਾਰ ਗੁਣਾਂ ਦਾ ਵਹਾਅ ਸਦਾ ਬਣਾਈ ਰੱਖਣਾ ਅਤੇ ਕਰੋਧ, ਹੰਕਾਰ ਅਤੇ ਲੋਭ ਤੋਂ ਉਸ ਨੂੰ ਬਚਾਈ ਰੱਖ ਕੇ ਬਾਣੀ ਸੰਜਮ ਰੂਪੀ ਤਪ ਦਾ ਯੱਗ ਕਰਦੇ ਰਹਿਣਾ, ਅਨੇਕ ਵਚਨ ਅੰਮ੍ਰਿਤਾਂ ਵਿਚ ਲਾਭਕਾਰੀ ਹੋਣਾ ਦੱਸਿਆ ਗਿਆ ਹੈ। ਕਾਂ ਅਤੇ ਕੋਇਲ ਇੱਕੋ ਜਿਹੇ ਦਿਖਾਈ ਦਿੰਦੇ ਹਨ ਪਰ ਉਨ੍ਹਾਂ ਦੇ ਸੁਰ ਤੋਂ ਹੀ ਉਨ੍ਹਾਂ ਦੀ ਪਛਾਣ ਹੁੰਦੀ ਹੈ।
ਲੰਕਾ ਵਿਚ ਜਾਣ ਤੋਂ ਬਾਅਦ ਅਸ਼ੋਕ ਵਾਟਿਕਾ ਵਿਚ ਹਨੂੰਮਾਨ ਜੀ ਦੁਆਰਾ ਮਾਤਾ ਸੀਤਾ ਦੇ ਮਨ ’ਚ ਉਪਜੇ ਅਨੇਕ ਵਿਚਾਰਾਂ ਦਾ ਉੱਤਰ ਮਿੱਠੇ ਬੋਲਾਂ ਨਾਲ ਦਿੱਤਾ ਜਾਣਾ (ਸੀਤਾ ਮਨ ਬਿਚਾਰ ਕਰ ਨਾਨਾ। ਮਧੁਰ ਬਚਨ ਬੋਲੇਉ ਹਨੂੰਮਾਨਾ।।) ਅਤੇ ਸ਼ਰਨ ਵਿਚ ਆਏ ਵਿਭੀਸ਼ਣ ਦੁਆਰਾ ਮਿੱਠੇ ਸ਼ਬਦਾਂ ਵਿਚ ਸ੍ਰੀਰਾਮ ਨੂੰ ਆਪਣੀ ਜਾਣ-ਪਛਾਣ ਕਰਵਾਉਣਾ (ਨਯਨ ਨੀਰ ਪੁਲਕਿਤ ਅਤਿ ਗਾਤਾ। ਮਨ ਧਰਿ ਧੀਰ ਕਹੀ ਮ੍ਰਦੁ ਬਾਤਾ।।) ਇਸੇ ਉਮੀਦ ਨੂੰ ਮਜ਼ਬੂਤੀ ਬਖ਼ਸ਼ਦੇ ਹਨ ਕਿ ਬਾਣੀ ਵਿਚ ਮਿਠਾਸ ਰੂਪੀ ਰਸਾਇਣ ਕਿੰਨਾ ਅਸਰਦਾਰ ਅਤੇ ਉਪਯੋਗੀ ਸਿੱਧ ਹੁੰਦਾ ਹੈ।
-ਐੱਸਐੱਨ ਦੁਬੇ ‘ਸਨੇਹੀ’।