ਅੱਜ ਦੀ ਗ੍ਰਹਿ ਸਥਿਤੀ : 5 ਅਪ੍ਰੈਲ, 2020 ਐਤਵਾਰ, ਚੇਤ ਮਹੀਨਾ, ਸ਼ੁਕਲ ਪੱਖ, ਦੂਜੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੱਛਮ

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ

ਅੱਜ ਦਾ ਰਾਹੂਕਾਲ : ਸਵੇਰੇ 04.30 ਵਜੇ ਤੋਂ ਸ਼ਾਮ 06.00 ਵਜੇ ਤਕ।

ਅੱਜ ਦਾ ਤਿਉਹਾਰ : ਸੋਮ ਪ੍ਰਦੋਸ਼

ਕੱਲ੍ਹ 6 ਅਪ੍ਰੈਲ, 2020 ਦਾ ਪੰਚਾਂਗ : ਵਿਕ੍ਰਮੀ ਸੰਮਤ 2077, ਸ਼ਕੇ 1942, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਚੇਤ ਮਹੀਨਾ, ਸ਼ੁਕਲ ਪੱਖ ਤ੍ਰਦਸ਼ੀ 15 ਘੰਟੇ 52 ਮਿੰਟ ਤਕ ਉਸ ਤੋਂ ਬਾਅਦ ਚਤੁਰਦਸ਼ੀ, ਪੂਰਵਾਫਾਗੁਨੀ ਨਛੱਤਰ 12 ਘੰਟੇ 16 ਮਿੰਟ ਤਕ ਉਸ ਤੋਂ ਬਾਅਦ ਉੱਤਰਾਫਾਲਗੁਨੀ ਨਛੱਤਰ, ਸਿੰਘ ਵਿਚ ਚੰਦਰਮਾ ਉਸ ਤੋਂ ਬਾਅਦ ਕੰਨਿਆ 'ਚ।


ਮੇਖ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ ਪਰ ਸੰਤਾਨ ਜਾਂ ਸਿੱਖਿਆ ਦੇ ਕਾਰਨ ਚਿੰਤਤ ਹੋ ਸਕਦੇ ਹੋ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਬ੍ਰਿਖ : ਧਾਰਮਿਕ ਪ੍ਰਵਿਰਤੀ ਵਿਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਅਤੇ ਵੱਕਾਰ 'ਚ ਵਾਧਾ ਹੋਵੇਗਾ।

ਮਿਥੁਨ : ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਤੋਹਫ਼ੇ ਜਾਂ ਸਨਮਾਨਤ ਦਾ ਲਾਭ ਮਿਲੇਗਾ।

ਕਰਕ : ਔਲਾਦ ਦੇ ਸਬੰਧ 'ਚ ਸੁਖਦ ਸਮਾਚਾਰ ਮਿਲੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਆਰਥਿਕ ਮਾਮਲਿਆਂ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ।

ਸਿੰਘ : ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਚੱਲ ਜਾਂ ਅਚਲ ਜਾਇਦਾਦ ਵਾਧਾ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਵੱਕਾਰ ਵਧੇਗਾ।

ਕੰਨਿਆ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਵੱਕਾਰ ਵਧੇਗਾ ਪਰ ਮਨ ਉਦਾਸ ਰਹੇਗਾ। ਸਿਆਸੀ ਸਹਿਯੋਗ ਲੈਣ 'ਚ ਸਫਲ ਰਹੋਗੇ।

ਤੁਲਾ : ਪਰਿਵਾਰਕ ਕੰਮ 'ਚ ਮਸਰੂਫ਼ ਰਹੋਗੇ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਰਚਨਾਤਮਕ ਕੰਮ ਸਫਲ ਹੋਣਗੇ।

ਬ੍ਰਿਸ਼ਚਕ : ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਔਲਾਦ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ।

ਧਨੁ : ਯਾਤਰਾ ਤੇ ਸੈਰ-ਸਪਾਟੇ ਦੀ ਸਥਿਤੀ ਸੁਖਦ ਰਹੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਕਰ : ਸਿਹਤ ਪ੍ਰਤੀ ਸੁਚੇਤ ਰਹੋ. ਕਰਮ ਖੇਤਰ ਵਿਚ ਕੁਝ ਰੁਕਾਵਟਾਂ ਆ ਸਕਦੀਆਂ ਹਨ ਪਰ ਬੁੱਧੀ ਕੌਸ਼ਲ ਨਾਲ ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ।

ਕੁੰਭ : ਘਰੇਲੂ ਕੰਮਾਂ ਵਿਚ ਮਸਰੂਫ਼ ਹੋ ਸਕਦੇ ਹੋ। ਸਬੰਧਾਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ : ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਸੰਤਾਨ ਕਾਰਨ ਚਿੰਤਤ ਰਹੋਗੇ। ਸਿਆਸੀ ਸਹਿਯੋਗ ਮਿਲੇਗਾ। ਸਮਾਜਿਕ ਵੱਕਾਰ ਵਧੇਗਾ।

Posted By: Susheel Khanna