ਸੀਐੱਚਸੀ ਘਰਿਆਲਾ ’ਚ ਮਨਾਇਆ ਵਿਸ਼ਵ ਮਲੇਰੀਆ ਦਿਵਸ
ਸੀਐੱਚਸੀ ਘਰਿਆਲਾ ਵਿਖੇ ਸਮੂਹ ਸਟਾਫ਼ ਤੇ ਓਟ ਸੈਂਟਰ ਘਰਿਆਲਾ ਦੇ ਮਰੀਜ਼ ਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਮਲੇਰੀਆ ਬੁਖਾਰ ਸਬੰਧੀ ਜਾਣਕਾਰੀ ਦਿੱਤੀ ਗਈ।
Publish Date: Mon, 27 Apr 2026 06:46 PM (IST)
Updated Date: Tue, 28 Apr 2026 04:11 AM (IST)
ਰਾਜਵਿੰਦਰ ਰਾਜੂ/ਸਤਨਾਮ ਚੀਮਾ, ਪੰਜਾਬੀ ਜਾਗਰਣ, ਵਲਟੋਹਾ/ਘਰਿਆਲਾ : ਡਾ. ਨੀਤੂ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਘਰਿਆਲਾ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਇਸ ਮੌਕੇ ਸੀਐੱਚਸੀ ਘਰਿਆਲਾ ਵਿਖੇ ਸਮੂਹ ਸਟਾਫ਼ ਤੇ ਓਟ ਸੈਂਟਰ ਘਰਿਆਲਾ ਦੇ ਮਰੀਜ਼ ਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਮਲੇਰੀਆ ਬੁਖਾਰ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਰਮਜੀਤ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਗਰਮੀਆਂ ’ਚ ਮੱਛਰਾਂ ਦੀ ਪੈਦਾਵਾਰ ਵੱਧ ਜਾਦੀ ਹੈ, ਜਿਸ ਨਾਲ ਮਲੇਰੀਆ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਰਾਤ ਨੂੰ ਕੱਪੜੇ ਅਜਿਹੇ ਪਹਿਨਣੇ ਚਾਹੀਦੇ ਹਨ, ਜਿਸ ਨਾਲ ਸਰੀਰ ਪੂਰਾ ਢੱਕਿਆ ਰਹੇ ਤੇ ਮੱਛਰ ਨਾ ਕੱਟ ਸਕੇ। ਮਲੇਰੀਆ ਬੁਖਾਰ ਦੇ ਲੱਛਣ ਠੰਢ ਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਤੇ ਸਿਰ ਦਰਦ, ਬੁਖਾਰ ਉਤਰਨਾ ਤੋਂ ਬਾਅਦ ਥਕਾਵਟ, ਕਮਜ਼ੋਰੀ ਤੇ ਸਰੀਰ ਨੂੰ ਪਸੀਨਾ ਆਉਣਾ। ਇਸ ਮੌਕੇ ਜੋਰਾਵਰ ਸਿੰਘ ਸੁਪਰਵਾਈਜ਼ਰ, ਮਹਾਵੀਰ ਸਿੰਘ ਸੁਪਰਵਾਈਜ਼ਰ, ਪਰਮਜੀਤ ਸਿੰਘ ਬਲਾਕ ਐਜੂਕੇਟਰ, ਇੰਦਰਜੀਤ ਸਿੰਘ ਫਾਰਮੇਸੀ ਅਫ਼ਸਰ, ਸੁਖਵਿੰਦਰ ਸਿੰਘ ਤੇ ਸਮੂਹ ਸਟਾਫ਼ ਹਾਜ਼ਰ ਸਨ। ਕੈਪਸ਼ਨ- ਸੀਐੱਚਸੀ ਸਰਹਾਲੀ ਵਿਖੇ ਮਲੇਰੀਆ ਦਿਵਸ ਮਨਾਉਣ ਮੌਕੇ ਜਾਗਰੂਕ ਕਰਦੇ ਹੋਏ ਸਿਹਤ ਵਿਭਾਗ ਕਰਮਚਾਰੀ।