ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਵੱਖ-ਵੱਖ ਜਥੇਬੰਦੀਆਂ ਨੇ ਦਿੱਤਾ ਮੰਗ ਪੱਤਰ
ਮੰਗ ਪੱਤਰ ਲੈਣ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ।
Publish Date: Wed, 13 May 2026 04:06 PM (IST)
Updated Date: Thu, 14 May 2026 04:00 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਸੁਲੱਖਣ ਸਿੰਘ ਤੁੜ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਂਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਕਾਹਲਵਾਂ ਦੀ ਅਗਵਾਈ ਹੇਠ ਆਗੂਆਂ ਨੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਮੰਗ ਪੱਤਰ ਦਿੱਤਾ। ਜਿਸ ’ਚ ਉਨ੍ਹਾਂ ਮੰਗ ਕੀਤੀ ਕਿ ਪਿਛਲੇ ਲੰਬੇ ਸਮੇਂ ਤੋਂ ਤਹਿਸੀਲ ਖਡੂਰ ਸਾਹਿਬ ’ਚ ਤਹਿਸੀਲਦਾਰ ਹਾਜ਼ਰ ਨਹੀਂ ਹਨ, ਉਸ ਨੂੰ ਤੁਰੰਤ ਲਾਇਆ ਜਾਵੇ। ਮੰਡ ਏਰੀਏ ਦੇ ਕੁਝ ਲੋਕਾਂ ਨੂੰ ਅਜੇ ਤਕ ਮੁਆਵਜ਼ਾ ਨਹੀਂ ਮਿਲਿਆ, ਉਹ ਮੁਆਵਜ਼ਾ ਦਿਵਾਇਆ ਜਾਵੇ, ਚੋਰੀਆਂ, ਡਕੈਤੀਆਂ, ਫਿਰੌਤੀਆਂ ਤੇ ਨਸ਼ੇ ਵੱਡੇ ਸਮੱਗਲਰਾਂ ’ਤੇ ਸਿਕੰਜਾ ਕੱਸਿਆ ਜਾਵੇ, ਆਮ ਲੋਕਾਂ ਦੀਆਂ ਦਰਖਾਸਤਾਂ ਥਾਣੇ ਵਿਚ ਰੁਲ ਰਹੀਆਂ ਹਨ, ਉਨ੍ਹਾਂ ਦੀ ਸੁਣਵਾਈ ਕੀਤੀ ਜਾਵੇ। ਮੰਗ ਪੱਤਰ ਲੈਣ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਮਸਲੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ । ਇਸ ਮੌਕੇ ਨਰਿੰਦਰ ਸਿੰਘ, ਬੋਬੀ ਗੋਇੰਦਵਾਲ, ਜੰਗ ਬਹਾਦਰ ਸਿੰਘ ਤੁੜ, ਨਛੱਤਰ ਸਿੰਘ, ਇੰਦਰ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਫੈਲੋਕੇ, ਅੰਮ੍ਰਿਤਪਾਲ ਸਿੰਘ ਚੋਧਰੀਵਾਲਾ, ਜੋਗਿੰਦਰ ਸਿੰਘ ਖਡੂਰ ਸਾਹਿਬ, ਦਾਰਾ ਸਿੰਘ ਮੁੰਡਾ ਪਿੰਡ, ਲਖਬੀਰ ਸਿੰਘ, ਨਿਰਵੈਲ ਸਿੰਘ ਲੁਹਾਰ ਆਦਿ ਹਾਜ਼ਰ ਸਨ।