ਪੁਛਗਿੱਛ ਦੌਰਾਨ ਇਨ੍ਹਾਂ ਕੋਲੋਂ 264 ਗ੍ਰਾਮ ਹੈਰੋਇਨ, 1 ਪਿਸਟਲ, 1 ਮੈਗਜੀਨ ਏਕੇ-47 ਅਤੇ 17 ਕਾਰਤੂਸ ਬਰਾਮਦ ਹੋਏ ਹਨ। ਉਕਤ ਮੁਲਜ਼ਮਾਂ ਨੂੰ ਸ਼੍ਰੀਨਗਰ ਵਿਖੇ ਪਨਾਹ ਦੇਣ ਵਾਲੇ ਨੂੰ ਵੀ ਕਾਬੂ ਕੀਤਾ ਗਿਆ ਹੈ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਮਸੀਹ ਨੂੰ ਨਿਸ਼ਾਨਦੇਹੀ ਲਈ ਜਦੋਂ ਮੌਕੇ ’ਤੇ ਲਿਜਾਇਆ ਗਿਆ ਤਾਂ ਉਸਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਉਹ ਇੱਟਾਂ ਦੀ ਆੜ ਵਿਚ ਡਿੱਗ ਪਿਆ, ਜਿਸਦੀ ਲੱਤ ’ਤੇ ਸੱਟ ਲੱਗੀ ਹੈ।

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ। ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ, ਉਨ੍ਹਾਂ ਲਈ ਟਾਰਗੈਟ ਦੀ ਰੈਕੀ ਕਰਨ ਤੇ ਵਾਰਦਾਤ ਤੋਂ ਬਾਅਦ ਮੁੜ ਅਸਲਾ ਸੰਭਾਲਣ ਵਾਲੇ ਚਾਰ ਮੈਂਬਰੀ ਗਿਰੋਹ ਨੂੰ ਪੁਲਿਸ ਨੇ 13 ਜਨਵਰੀ ਨੂੰ ਬੇਨਕਾਬ ਕਰਦਿਆਂ ਇਕ ਨੂੰ ਗ੍ਰਿਫਤਾਰ ਕੀਤਾ ਸੀ। ਇਸੇ ਗਿਰੋਹ ਨਾਲ ਸਬੰਧਤ ਦੋ ਮੈਂਬਰਾਂ ਨੂੰ ਤਰਨਤਾਰਨ ਪੁਲਿਸ ਨੇ ਹੁਣ ਸ਼੍ਰੀ ਨਗਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਕੋਲੋਂ 265 ਗ੍ਰਾਮ ਹੈਰੋਇਨ, ਇਕ ਪਿਸਟਲ, ਏਕੇ-47 ਦਾ ਮੈਗਜੀਨ ਅਤੇ 17 ਕਾਰਤੂਸ ਵੀ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿੱਚੋਂ ਇਕ ਭੱਜਣ ਦੀ ਕੋਸ਼ਿਸ਼ ਕਰਦਾ ਡਿੱਗ ਕੇ ਜ਼ਖਮੀ ਵੀ ਹੋ ਗਿਆ।
ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਸੁਖਬੀਰ ਸਿੰਘ ਨੇ ਦੱਸਿਆ ਕਿ 13 ਜਨਵਰੀ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਲਾਰਸ ਮਸੀਹ ਪੁੱਤਰ ਰਾਜ ਮਸੀਹ ਵਾਸੀ ਕੱਕਾ ਕੰਡਿਆਲਾ ਨੂੰ ਕਾਬੂ ਕਰਕੇ ਉਸ ਕੋਲੋਂ ਦੋ ਪਿਸਟਲ, 11 ਕਾਰਤੂਸ ਤੇ ਇਕ ਏਕੇ 47 ਦਾ ਮੈਗਜੀਨ ਬਰਾਮਦ ਕੀਤਾ ਸੀ। ਜਦੋਂਕਿ ਤਫਤੀਸ਼ ਦੌਰਾਨ 3 ਫਰਵਰੀ ਨੂੰ ਸੰਦੀਪ ਮਸੀਹ ਉਰਫ ਮੱਲੀ ਪੁੱਤਰ ਰਾਜ ਮਸੀਹ ਵਾਸੀ ਕੱਕਾ ਕੰਡਿਆਲਾ ਨੂੰ ਗ੍ਰਿਫਤਾਰ ਕਰਕੇ ਇਕ ਪਿਸਟਲ, 9 ਕਾਰਤੂਸ, ਇਕ ਮੈਗਜੀਨ ਏਕੇ-47 ਅਤੇ 264 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ 13 ਜਨਵਰੀ ਨੂੰ ਇਸ ਸਬੰਧੀ ਦਰਜ ਕੀਤੇ ਗਏ ਕੇਸ ਵਿਚ ਲਾਰਸ ਅਤੇ ਸੰਦੀਪ ਮਸੀਹ ਮੱਲ੍ਹੀ ਤੋਂ ਇਲਾਵਾ ਅਰਸ਼ਦੀਪ ਮਸੀਹ ਉਰਫ ਸ਼ੁਭਮ ਪੁੱਤਰ ਪਤਰਸ ਮਸੀਹ ਵਾਸੀ ਕੱਕਾ ਕੰਡਿਆਲਾ ਅਤੇ ਮਹਿਕਦੀਪ ਸਿੰਘ ਮਹਿਕ ਪੁੱਤਰ ਸਤਨਾਮ ਸਿੰਘ ਵਾਸੀ ਕੱਕਾ ਕੰਡਿਆਲਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।
ਉਕਤ ਲੋਕ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ, ਉਨ੍ਹਾਂ ਲਈ ਟਾਰਗੈਟ ਦੀ ਰੈਕੀ ਕਰਨ ਅਤੇ ਵਾਰਦਾਤ ਤੋਂ ਬਾਅਦ ਮੁੜ ਅਸਲਾ ਸੰਭਾਲਦੇ ਸਨ। ਇਨ੍ਹਾਂ ਕੋਲੋਂ ਇਕ ਕਾਰ ਵੀ ਬਰਾਮਦ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਰਸ਼ਦੀਪ ਮਸੀਹ ਅਤੇ ਉਸਦੇ ਇਕ ਹੋਰ ਸਾਥੀ ਉਰਫ ਪਵਨ ਪੁੱਤਰ ਚੰਦ ਵਾਸੀ ਜੌਹਲ, ਕੋਟਲਾਂ ਗੁੱਜਰਾਂ, ਜ਼ਿਲ੍ਹਾ ਅੰਮ੍ਰਿਤਸਰ ਦੇ ਸ਼੍ਰੀਨਗਰ ਵਿਚ ਲੁਕੇ ਹੋਣ ਦੀ ਸੂਚਨਾ ਪੁਲਿਸ ਦੇ ਹੱਥ ਲੱਗੀ। ਜਿਸ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਭੱਟੀ ਨੇ ਦੋਵਾਂ ਨੂੰ ਸ਼੍ਰੀਨਗਰ ਤੋਂ ਗ੍ਰਿਫਤਾਰ ਕਰ ਲਿਆ ਹੈ।
ਪੁਛਗਿੱਛ ਦੌਰਾਨ ਇਨ੍ਹਾਂ ਕੋਲੋਂ 264 ਗ੍ਰਾਮ ਹੈਰੋਇਨ, 1 ਪਿਸਟਲ, 1 ਮੈਗਜੀਨ ਏਕੇ-47 ਅਤੇ 17 ਕਾਰਤੂਸ ਬਰਾਮਦ ਹੋਏ ਹਨ। ਉਕਤ ਮੁਲਜ਼ਮਾਂ ਨੂੰ ਸ਼੍ਰੀਨਗਰ ਵਿਖੇ ਪਨਾਹ ਦੇਣ ਵਾਲੇ ਨੂੰ ਵੀ ਕਾਬੂ ਕੀਤਾ ਗਿਆ ਹੈ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਮਸੀਹ ਨੂੰ ਨਿਸ਼ਾਨਦੇਹੀ ਲਈ ਜਦੋਂ ਮੌਕੇ ’ਤੇ ਲਿਜਾਇਆ ਗਿਆ ਤਾਂ ਉਸਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਉਹ ਇੱਟਾਂ ਦੀ ਆੜ ਵਿਚ ਡਿੱਗ ਪਿਆ, ਜਿਸਦੀ ਲੱਤ ’ਤੇ ਸੱਟ ਲੱਗੀ ਹੈ। ਡੀਐੱਸਪੀ ਨੇ ਦੱਸਿਆ ਕਿ ਇਸ ਕੇਸ ਵਿਚ ਹੁਣ ਤੱਕ ਚਾਰ ਪਿਸਟਲ, 37 ਕਾਰਤੂਸ, ਤਿੰਨ ਏਕੇ-47 ਦੇ ਮੈਗਜ਼ੀਨ ਅਤੇ 528 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋ ਚੁੱਕੀ ਹੈ। ਜਦੋਂਕਿ ਮਾਮਲੇ ਦੀ ਤਫਤੀਸ਼ ਅੱਗੇ ਜਾਰੀ ਹੈ।