ਸੁਰਸਿੰਘ ਦੀਆਂ ਤਿੰਨ ਵਿਦਿਆਰਥਣਾਂ ਨੇ ਹਾਸਿਲ ਕੀਤਾ ਵਜ਼ੀਫ਼ਾ
ਵਜ਼ੀਫ਼ੇ ਲਈ ਚੁਣੀਆਂ ਗਈਆਂ ਇਨ੍ਹਾਂ ਵਿਦਿਆਰਥਣਾਂ ਨੂੰ ਚਾਰ ਸਾਲ ਲਗਾਤਾਰ ਸਾਲਾਨਾ 12 ਹਜ਼ਾਰ ਰੁਪਏ ਵਜੀਫ਼ੇ ਦੇ ਤੌਰ ’ਤੇ ਮਿਲਣਗੇ।
Publish Date: Sat, 02 May 2026 04:03 PM (IST)
Updated Date: Sun, 03 May 2026 04:05 AM (IST)
ਕਾਰਜ ਸਿੰਘ ਬਿੱਟੂ•,ਪੰਜਾਬੀ ਜਾਗਰਣ, ਸੁਰਸਿੰਘ : ਐੱਨਐੱਮਐੱਮਐੱਸ ਦੀ ਪ੍ਰੀਖਿਆ ਵਿਚ ਪੀਐੱਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਰਸਿੰਘ ਦੀਆਂ ਤਿੰਨ ਵਿਦਿਆਰਥਣਾਂ ਨੇ ਵਧੀਆ ਨੰਬਰ ਹਾਸਿਲ ਕਰਕੇ ਵਜੀਫ਼ਾ ਪ੍ਰਾਪਤ ਕੀਤਾ ਹੈ। ਇਨ੍ਹਾਂ ਵਿਦਿਆਰਥਣਾਂ ’ਚ ਦਮਨਪ੍ਰੀਤ ਕੌਰ, ਸੰਦੀਪ ਕੌਰ ਤੇ ਜਸ਼ਨਪ੍ਰੀਤ ਕੌਰ ਸ਼ਾਮਿਲ ਹਨ। ਵਜ਼ੀਫ਼ਾ ਹਾਸਿਲ ਕਰਨ ਵਾਲੀਆਂ ਇਨ੍ਹਾਂ ਵਿਦਿਆਰਥਣਾਂ ਆਪਣੇ ਮਾਤਾ-ਪਿਤਾ, ਅਧਿਆਪਕਾਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਰੀਟਾ ਮਹਾਜਨ ਨੇ ਦੱਸਿਆ ਕਿ ਵਜ਼ੀਫ਼ੇ ਲਈ ਚੁਣੀਆਂ ਗਈਆਂ ਇਨ੍ਹਾਂ ਵਿਦਿਆਰਥਣਾਂ ਨੂੰ ਚਾਰ ਸਾਲ ਲਗਾਤਾਰ ਸਾਲਾਨਾ 12 ਹਜ਼ਾਰ ਰੁਪਏ ਵਜੀਫ਼ੇ ਦੇ ਤੌਰ ’ਤੇ ਮਿਲਣਗੇ। ਇਸ ਮੌਕੇ ਪ੍ਰਿੰਸੀਪਲ ਰੀਟਾ ਮਹਾਜਨ ਨੇ ਕਿਹਾ ਕਿ ਸਾਨੂੰ ਵਿਦਿਆਰਥੀਆਂ ਦੀ ਪ੍ਰਾਪਤੀ ’ਤੇ ਮਾਣ ਹੈ। ਆਸ ਕਰਦੇ ਹਾਂ ਕਿ ਭਵਿੱਖ ’ਚ ਵੀ ਇਹ ਵਿਦਿਆਰਥੀ ਹੋਰ ਮਿਹਨਤ ਕਰ ਕੇ ਇਸੇ ਤਰ੍ਹਾਂ ਸਕੂਲ ਤੇ ਮਾਪਿਆਂ ਨਾਂ ਰੌਸ਼ਨ ਕਰਨਗੇ।