ਕਰਿਆਨੇ ਦੀ ਦੁਕਾਨ ’ਤੇ ਚੋਰਾਂ ਨੇ ਕੀਤਾ ਹੱਥ ਸਾਫ਼
ਚੋਰਾਂ ਨੇ ਗੱਲੇ 'ਚ ਰੱਖੇ ਕਰੀਬ 40-50 ਹਜ਼ਾਰ ਰੁਪਏ ਦੀ ਨਕਦੀ ’ਤੇ ਹੱਥ ਸਾਫ਼ ਕਰ ਦਿੱਤਾ
Publish Date: Mon, 04 May 2026 05:35 PM (IST)
Updated Date: Tue, 05 May 2026 04:06 AM (IST)
ਕਾਰਜ ਸਿੰਘ ਬਿੱਟੂ•,ਪੰਜਾਬੀ ਜਾਗਰਣ, ਸੁਰਸਿੰਘ : ਪਿੰਡ ਸੁਰਸਿੰਘ ਦੇ ਮੇਨ ਬਾਜ਼ਾਰ ਚ ਅਣਪਛਾਤੇ ਚੋਰਾਂ ਵੱਲੋਂ ਬੇਖੌਫ਼ ਹੋ ਕੇ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਚੋਰੀ ਸਬੰਧੀ ਪਵਨ ਕੁਮਾਰ ਪੁੱਤਰ ਮਦਨ ਲਾਲ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਐਤਵਾਰ ਨੂੰ ਆਪਣੀ ਦੁਕਾਨ ਬੰਦ ਕਰ ਕੇ ਗਏ ਸਨ ਤੇ ਜਦ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦਾ ਸਾਮਾਨ ਖਿੱਲਰਿਆ ਹੋਇਆ ਸੀ। ਜਦੋਂਕਿ ਦੁਕਾਨ ਦੀ ਛੱਤ ’ਤੇ ਬਣੀ ਮੌਂਟੀ ਦਾ ਦਰਵਾਜਾ ਪਾੜ ਕੇ ਚੋਰਾਂ ਵੱਲੋਂ ਜਿੰਦਰਾ ਤੋੜਿਆ ਹੋਇਆ ਸੀ। ਚੋਰਾਂ ਨੇ ਗੱਲੇ ਚ ਰੱਖੇ ਕਰੀਬ 40-50 ਹਜ਼ਾਰ ਰੁਪਏ ਦੀ ਨਕਦੀ ’ਤੇ ਹੱਥ ਸਾਫ਼ ਕਰ ਦਿੱਤਾ। ਦੁਕਾਨਦਾਰ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਪੁਲਿਸ ਚੌਕੀ ਸੁਰਸਿੰਘ ਵਿਖੇ ਦਰਖ਼ਾਸਤ ਦੇ ਦਿੱਤੀ ਗਈ ਹੈ।