ਗਿਆਨੀ ਸੋਹਣ ਸਿੰਘ ਸੀਤਲ ਦੀ ਯਾਦ ’ਚ ਆਰੰਭ ਹੋਇਆ ਦੋ ਰੋਜ਼ਾ ਮਹਾਨ ਢਾਡੀ ਦਰਬਾਰ ਸਮਾਪਤ
ਢਾਡੀ ਦਰਬਾਰ ਸਬੰਧੀ ਸ਼ਨਿਚਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸਨ ਤੇ ਉਪਰੰਤ ਦੀਵਾਨ ਹਾਲ ’ਚ ਸਜਾਏ ਗਏ
Publish Date: Sun, 21 Sep 2025 07:37 PM (IST)
Updated Date: Mon, 22 Sep 2025 04:06 AM (IST)

ਜਸਪਾਲ ਸਿੰਘ ਜੱਸੀ,• ਪੰਜਾਬੀ ਜਾਗਰਣ, ਤਰਨਤਾਰਨ : ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੀ ਯਾਦ ’ਚ ਸਾਲਾਨਾ ਦੋ ਰੋਜ਼ਾ ਢਾਡੀ ਦਰਬਾਰ ਸ਼ਨਿਚਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ’ਚ ਆਰੰਭ ਹੋਇਆ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸਿੰਘਾਂ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਿਪਤ ਕੀਤਾ ਗਿਆ ਇਹ ਢਾਡੀ ਦਰਬਾਰ ਐਤਵਾਰ ਨੂੰ ਸਮਾਪਤ ਹੋ ਗਿਆ। ਦਰਬਾਰ ’ਚ ਇਕ ਦਰਜਨ ਤੋਂ ਵੱਧ ਢਾਡੀ ਜਥਿਆਂ ਨੇ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਇਆ ਤੇ ਦੀਵਾਨ ਹਾਲ ’ਚ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ। ਦੱਸ ਦਈਏ ਕਿ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੀ ਯਾਦ ’ਚ ਕਰਵਾਏ ਗਏ ਇਸ ਢਾਡੀ ਦਰਬਾਰ ਸਬੰਧੀ ਸ਼ਨਿਚਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਸਨ ਤੇ ਉਪਰੰਤ ਦੀਵਾਨ ਹਾਲ ’ਚ ਸਜਾਏ ਗਏ ਢਾਡੀ ਦਰਬਾਰ ’ਚ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਸੰਗਤ ਨੂੰ ਗੁਰੂ ਜਸ ਸਰਵਣ ਕਰਵਾਇਆ। ਐਤਵਾਰ ਨੂੰ ਵੀ ਗਿਆਨੀ ਬਲਦੇਵ ਸਿੰਘ ਐੱਮਏ, ਗਿਆਨੀ ਮਿਲਖਾ ਸਿੰਘ ਮੌਜੀ, ਗਿਆਨੀ ਸੁਖਦੇਵ ਸਿੰਘ ਬੂਹ, ਗਿਆਨੀ ਸਤਨਾਮ ਸਿੰਘ ਲਾਲੂ ਘੁੰਮਣ, ਗਿਆਨੀ ਕੁਲਬੀਰ ਸਿੰਘ ਕਾਮਲ, ਗਿਆਨੀ ਨਿਰਮਲ ਸਿੰਘ ਜੇਠੂਵਾਲ, ਗਿਆਨੀ ਮਨਬੀਰ ਸਿੰਘ ਪਹੂਵਿੰਡ, ਗਿਆਨੀ ਜਸਬੀਰ ਸਿੰਘ ਵਲਟੋਹਾ, ਗਿਆਨੀ ਗੁਲਜ਼ਾਰ ਸਿੰਘ ਖੇੜਾ, ਗਿਆਨੀ ਸੁਲੱਖਣ ਸਿੰਘ ਚੌਧਰਪੁਰਾ, ਗਿਆਨੀ ਗੁਰਪ੍ਰਤਾਪ ਸਿੰਘ ਪਦਮ, ਗਿਆਨੀ ਗੁਰਭੇਜ ਸਿੰਘ ਚਵਿੰਡਾ, ਗਿਆਨੀ ਹਰਦੀਪ ਸਿੰਘ ਮਾਣੋਚਾਹਹਲ ਅਤੇ ਗਿਆਨੀ ਸੁਰਜੀਤ ਸਿੰਘ ਕੋਟ ਖਾਲਸਾ ਨੇ ਸੰਗਤ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਗਿਆਨੀ ਬਲਦੇਵ ਸਿੰਘ ਐੱਮਏ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸ਼ੀਤਲ ਦੀ ਯਾਦ ’ਚ ਇਹ ਢਾਡੀ ਦਰਬਾਰ ਕਰਵਾਇਆ ਜਾਂਦਾ ਹੈ। ਇਸ ਢਾਡੀ ਦਰਬਾਰ ਸਾਹਿਬ ’ਚ ਪਹੁੰਚੀਆਂ ਸ਼ਖ਼ਸੀਅਤਾਂ ਅਤੇ ਢਾਡੀ ਜਥਿਆਂ ਦਾ ਸਨਮਾਨ ਵੀ ਕੀਤਾ ਗਿਆ। ਜਦੋਂਕਿ ਵੱਡੀ ਗਿਣਤੀ ’ਚ ਸੰਗਤ ਨੇ ਦੀਵਾਨ ਹਾਲ ’ਚ ਹਾਜ਼ਰੀ ਭਰ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ।