ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰ ’ਤੇ ਚੰਗੀਆਂ ਪੁਜ਼ੀਸ਼ਨਾਂ ਲਈਆਂ
ਗ੍ਰੈਜੂਏਸ਼ਨ ਕੋਰਸਾਂ ਤੋਂ ਇਲਾਵਾ ਡੀਐੱਸਟੀ ਡਿਪਲੋਮਾ ਕੋਰਸਾਂ ’ਚ ਵੀ ਵਿਦਿਆਰਥਣਾਂ ਨੇ ਜ਼ਿਲ੍ਹੇ ਪੱਧਰ 'ਤੇ ਮਿਆਰੀ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ।
Publish Date: Tue, 05 May 2026 04:25 PM (IST)
Updated Date: Wed, 06 May 2026 04:03 AM (IST)

ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਲਾਈਆਂ ਗਈਆਂ ਨਵੰਬਰ-ਦਸੰਬਰ 2025 ਦੀਆਂ ਪ੍ਰੀਖਿਆਵਾਂ ਵਿੱਚੋਂ ਜ਼ਿਲ੍ਹਾ ਪੱਧਰ ’ਤੇ ਮਿਆਰੀ ਪੁਜੀਸ਼ਨਾਂ ਪ੍ਰਾਪਤ ਕਰਕੇ ਕਾਲਜ, ਪਰਿਵਾਰ ਤੇ ਆਪਣੇ ਇਲਾਕੇ ਦੇ ਨਾਮ ਨੂੰ ਰੌਸ਼ਨ ਕੀਤਾ। ਇਸ ਖੁਸ਼ੀ ਦੀ ਲਹਿਰ ਨੂੰ ਸਾਂਝਿਆ ਕਰਦਿਆਂ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ’ਚੋਂ ਅਮਨਪ੍ਰੀਤ ਕੌਰ ਨੇ ਬੀਐੱਸਸੀ ਸਮੈਸਟਰ ਦੂਜਾ ਨੇ ਪਹਿਲੀ ਪੁਜ਼ੀਸ਼ਨ, ਜਸ਼ਨਪ੍ਰੀਤ ਕੌਰ ਨੇ ਬੀਐੱਸਸੀ ਸਮੈਸਟਰ ਚੌਥਾ ਨੇ ਦੂਜੀ ਪੁਜ਼ੀਸ਼ਨ ਅਤੇ ਕਿਰਨਪ੍ਰੀਤ ਕੌਰ ਤੇ ਨਵਜੋਤ ਕੌਰ ਬੀਐੱਸਸੀ ਸਮੈਸਟਰ ਚੌਥਾ ਨੇ ਜ਼ਿਲ੍ਹਾ ਪੱਧਰ ਤੇ ਤੀਸਰੀ ਪੁਜ਼ੀਸ਼ਨ ਪ੍ਰਾਪਤ ਕੀਤੀ। ਗ੍ਰੈਜੂਏਸ਼ਨ ਕੋਰਸਾਂ ਤੋਂ ਇਲਾਵਾ ਡੀਐੱਸਟੀ ਡਿਪਲੋਮਾ ਕੋਰਸਾਂ ’ਚ ਵੀ ਵਿਦਿਆਰਥਣਾਂ ਨੇ ਜ਼ਿਲ੍ਹੇ ਪੱਧਰ ਤੇ ਮਿਆਰੀ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਨਵਪ੍ਰੀਤ ਕੌਰ, ਬਬਲਪ੍ਰੀਤ ਕੌਰ ਤੇ ਹਰਮਨਪ੍ਰੀਥ ਕੌਰ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਪ੍ਰਾਪਤ ਕਰ ਇਸ ਮਾਣ ’ਚ ਹੋਰ ਵਾਧਾ ਕੀਤਾ। ਪ੍ਰਿੰਸੀਪਲ ਡਾ. ਸੰਧੂ ਨੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਅਕਾਦਮਿਕ ਪ੍ਰਾਪਤੀਆਂ ਲਈ ਵਿਭਾਗ ਦੇ ਮੁਖੀ ਪ੍ਰੋਫੈਸਰ ਅਮਨਦੀਪ ਕੌਰ ਅਤੇ ਅਸਿਸਟੈਂਟ ਪ੍ਰੋਫੈਸਰ ਮਨਪ੍ਰੀਤ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਆਸ ਵੀ ਪ੍ਰਗਟਾਈ ਕਿ ਭਵਿੱਖ ’ਚ ਵੀ ਇਸੇ ਮਿਹਨਤ, ਲਗਨ ਤੇ ਪ੍ਰਤੀਬੱਧਤਾ ਸਦਕਾ ਇਹ ਪੁਜ਼ੀਸ਼ਨਾਂ ਦਾ ਮਿਆਰ ਬਰਕਰਾਰ ਰਹੇਗਾ। ਇਸ ਖ਼ੁਸ਼ੀ ਨੂੰ ਸਾਂਝਿਆਂ ਕਰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਤੇ ਕਾਲਜ ਦੇ ਜਨਰਲ ਸਕੱਤਰ ਡਾ. ਕਮਲਜੀਤ ਸਿੰਘ ਜੀ ਨੇ ਵਧਾਈ ਤੇ ਸ਼ੁਭ ਕਾਮਨਾਵਾਂ ਦਿੱਤੀਆਂ। ਜ਼ਿਲ੍ਹਾ ਪੱਧਰ ’ਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨਾਲ ਪ੍ਰੋਫੈਸਰ ਅਮਨਦੀਪ ਕੌਰ ਤੇ ਪ੍ਰੋਫੈਸਰ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।