ਸਰਪੰਚ ਨੇ ਪਿੰਡ 'ਚ ਸ਼ਮਸ਼ਾਨ ਘਾਟ ਦੀ ਸਾਫ਼-ਸਫ਼ਾਈ ਕਰਵਾਈ
ਸਰਪੰਚ ਜਗਰੂਪ ਸਿੰਘ ਨੇ ਗੱਲਬਾਤ ਕਰਦਿਆ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ‘ਆਪ’ ਸਰਕਾਰ ਵਚਨਬੱਧ ਹੈ ਤੇ ਰਹੇਗੀ।
Publish Date: Wed, 06 May 2026 06:37 PM (IST)
Updated Date: Thu, 07 May 2026 04:09 AM (IST)
ਸਰਪੰਚ ਨੇ ਪਿੰਡ ਚ ਸ਼ਮਸ਼ਾਨ ਘਾਟ ਦੀ ਸਾਫ਼-ਸਫ਼ਾਈ ਕਰਵਾਈ ਸਤਨਾਮ ਚੀਮਾ•,ਪੰਜਾਬੀ ਜਾਗਰਣ, ਘਰਿਆਲਾ : ਪਿੰਡ ਚੀਮਾ ਕਲਾਂ ਵਿਖੇ ਸਰਪੰਚ ਜਗਰੂਪ ਸਿੰਘ ਵੱਲੋ ਮਨਰੇਗਾ ਦੇ ਤਹਿਤ ਕੰਮ ਕਰਵਾਇਆ ਗਿਆ। ਇਸ ਦੌਰਾਨ ਪਿੰਡ ਦੇ ਸ਼ਮਸਾਨਘਾਟ ਦੀ ਸਫ਼ਾਈ ਦਾ ਕੰਮ ਕੀਤਾ ਗਿਆ। ਇਸ ਮੌਕੇ ਸਰਪੰਚ ਜਗਰੂਪ ਸਿੰਘ ਨੇ ਗੱਲਬਾਤ ਕਰਦਿਆ ਦੱਸਿਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ‘ਆਪ’ ਸਰਕਾਰ ਵਚਨਬੱਧ ਹੈ ਤੇ ਰਹੇਗੀ। ਉਨ੍ਹਾਂ ਕਿਹਾ ਕਿ ਪਿੰਡ ਦਾ ਕੋਈ ਵਿਕਾਸ ਕਾਰਜ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਚੀਮਾ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਰਪੰਚ ਜਗਰੂਪ ਸਿੰਘ ਚੀਮਾ, ਚੇਅਰਮੈਨ ਰਣਜੀਤ ਸਿੰਘ ਚੀਮਾ, ਤਲਵਿੰਦਰ ਸਿੰਘ ਮੈਂਬਰ, ਮਲਕੀਤ ਸਿੰਘ ਮੈਂਬਰ, ਮਨਦੀਪ ਸਿੰਘ ਮੈਂਬਰ, ਖੁਸ਼ਹਾਲ ਸਿੰਘ ਮੈਂਬਰ, ਜੁਗਰਾਜ ਸਿੰਘ ਚੀਮਾ, ਗਿਆਨ ਸਿੰਘ ਫੌਜੀ, ਯਾਦਵਿੰਦਰ ਸਿੰਘ ਚੀਮਾ ਤੇ ਪਿੰਡ ਵਾਸੀ ਹਾਜ਼ਰ ਸਨ।