ਪੰਜਾਬ ਸਰਕਾਰ ਹਾਈਕੋਰਟ ਦਾ ਫੈਸਲਾ ਲਾਗੂ ਕਰੇ, ਨਹੀਂ ਤਾਂ ਸੰਘਰਸ਼ ਹੋਵੇਗਾ ਤੇਜ਼
ਮੋਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਹੈ ਤੇ ਅੱਠਵੇਂ ਪੇ-ਕਮਿਸ਼ਨ ਵਿੱਚੋਂ ਪੈਨਸ਼ਨਰ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਹ ਦੋਵੇਂ ਸਰਕਾਰਾਂ ਲੋਕ ਵਿਰੋਧੀ ਹਨ
Publish Date: Tue, 05 May 2026 06:49 PM (IST)
Updated Date: Wed, 06 May 2026 04:12 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਗਾਂਧੀ ਪਾਰਕ ਵਿਖੇ ਦੀ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬਲਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਗਗਨ ਜੈਨ ਜੋ ਕਿ ਬਹੁਤ ਹੀ ਵਧੀਆ ਅਧਿਆਪਕ ਸਨ ਦੇ ਬੇਵਕਤ ਵਿਛੋੜਾ ਦੇਣ ’ਤੇ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਜਨਰਲ ਸਕੱਤਰ ਸਤਪਾਲ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਰਵੱਈਆ ਰੱਖ ਰਹੀ ਹੈ। ਹਾਈਕੋਰਟ ਦੇ ਹੁਕਮ ਨੂੰ ਵੀ ਲਾਗੂ ਨਹੀਂ ਕਰ ਰਹੀ, ਸਗੋਂ ਕੋਰਟ ਦੇ ਫ਼ੈਸਲੇ ਦੇ ਵਿਰੁੱਧ ਜਾ ਕੇ ਡੀਏ ਤੇ ਹੋਰ ਮੰਗਾਂ ਮੰਨਣ ਦੀ ਬਜਾਏ ਡਬਲ ਬੈਂਚ ਦੇ ਅੱਗੇ ਕੇਸ ਰੈਫਰ ਕਰ ਦਿੱਤਾ ਹੈ, ਜੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਬਹੁਤ ਵੱਡਾ ਧੱਕਾ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਮੁਲਾਜ਼ਮ ਤੇ ਪੈਨਸ਼ਨਰ ਇਸ ਧੱਕੇ ਨੂੰ ਸਹਿਣ ਨਹੀਂ ਕਰਨਗੇ, ਸੰਘਰਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸੂਬਾ ਕਮੇਟੀ ਮੈਂਬਰ ਜਗਤਾਰ ਸਿੰਘ ਆਂਸਲ ਨੇ ਕਿਹਾ ਕਿ ਪੰਜਾਬ ਸਰਕਾਰ ਘੋਰ ਆਰਥਿਕ ਸੰਕਟ ਦਾ ਸ਼ਿਕਾਰ ਹੋ ਚੁੱਕੀ ਹੈ। ਮਾਨ ਸਰਕਾਰ ਦੀਆਂ ਪੰਜਾਬ ਵਿਰੋਧੀ ਆਰਥਿਕ ਨੀਤੀਆਂ ਨੇ ਪੰਜਾਬ ਦੇ ਕਿਰਤੀ ਲੋਕਾਂ ਦਾ ਕਚੂਮਰ ਕੱਢ ਦਿੱਤਾ ਹੈ। ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਆਮ ਲੋਕਾਂ ਲਈ ਨੁਕਸਾਨ ਦੇਹ ਸਾਬਤ ਹੋ ਰਹੀ ਹੈ। ਮੋਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬੰਦ ਕਰ ਦਿੱਤੀ ਹੈ ਤੇ ਅੱਠਵੇਂ ਪੇ-ਕਮਿਸ਼ਨ ਵਿੱਚੋਂ ਪੈਨਸ਼ਨਰ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਹ ਦੋਵੇਂ ਸਰਕਾਰਾਂ ਲੋਕ ਵਿਰੋਧੀ ਹਨ ਇਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਸਬਕ ਸਿਖਾਇਆ ਜਾਵੇਗਾ। ਇਸ ਮੌਕੇ ਸ਼ਿੰਗਾਰਾ ਸਿੰਘ ਘੜਕਾ, ਗੁਰਨਾਮ ਸਿੰਘ ਚੋਹਲਾ ਸਾਹਿਬ, ਧਰਮ ਸਿੰਘ ਪੱਟੀ, ਬਲਬੀਰ ਸਿੰਘ ਚੋਹਲਾ ਸਾਹਿਬ, ਤਸਵੀਰ ਸਿੰਘ, ਦਵਿੰਦਰ ਸਿੰਘ, ਅਸ਼ਵਨੀ ਕੁਮਾਰ, ਨੀਰੂ ਧਵਨ, ਅਵਤਾਰ ਸਿੰਘ ਚੋਹਲਾ ਸਾਹਿਬ, ਡਾਕਟਰ ਬਲਜਿੰਦਰ ਸਿੰਘ, ਬਲਦੇਵ ਸਿੰਘ ਤਰਨਤਾਰਨ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇਵੇਗੀ, ਤਾਂ ਸੂਬਾ ਕਮੇਟੀ ਦੇ ਫ਼ੈਸਲਿਆਂ ਅਨੁਸਾਰ ਸੰਘਰਸ਼ ਤੇਜ਼ ਕਰ ਕੇ ਮਾਨ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਮੀਟਿੰਗ ’ਚ ਹਰਜਿੰਦਰ ਸਿੰਘ ਜੰਡ, ਗੁਰਮੀਤ ਸਿੰਘ ਮਾਨ, ਮੰਗਲ ਸਿੰਘ ਸਰਹਾਲੀ, ਵੀਰ ਮਸੀਹ, ਸੁੱਖਾ ਸਿੰਘ, ਭੁਪਿੰਦਰ ਸਿੰਘ, ਗੋਪਾਲ ਸਿੰਘ ਪੱਟੀ, ਭੁਪਿੰਦਰ ਸਿੰਘ, ਕਾਬਲ ਸਿੰਘ, ਗੁਰਵਿੰਦਰ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ ਸਰਹਾਲੀ, ਕਾਬਲ ਸਿੰਘ ਆਸਲ, ਧਰਮ ਸਿੰਘ ਵਲਟੋਹਾ, ਗੁਰਮੇਲ ਸਿੰਘ, ਜਗਤਾਰ ਸਿੰਘ ਚੰਬਾ, ਕਸ਼ਮੀਰ ਸਿੰਘ ਤੇ ਨਿਰਮਲ ਸਿੰਘ ਬੁਰਜ, ਸੋਮਨਾਥ, ਹਰਜਿੰਦਰ ਸਿੰਘ, ਅਮਰੀਕ ਸਿੰਘ ਮੱਲੀਆ, ਜਸਵਿੰਦਰ ਸਿੰਘ ਸਭਰਾ, ਨੀਰੂ ਬਾਲਾ, ਨਿਰੰਕਾਰ ਕੌਰ, ਹਰਜੀਤ ਸਿੰਘ, ਦਵਿੰਦਰ ਸਿੰਘ, ਕਸ਼ਮੀਰ ਸਿੰਘ, ਹਰਬੰਸ ਸਿੰਘ, ਦਰਸ਼ਨ ਸਿੰਘ, ਲੈਕਚਰਾਰ ਗੁਰਬਚਨ ਸਿੰਘ, ਅਮਰੀਕ ਸਿੰਘ, ਰਜਿੰਦਰ ਸਿੰਘ ਕੱਲਾ, ਸੁਖਦੇਵ ਸਿੰਘ ਬਾਗੜੀਆਂ, ਰਾਜ ਸਿੰਘ, ਜੋਗਾ ਸਿੰਘ, ਜਸਵੰਤ ਸਿੰਘ, ਜੱਸਾ ਸਿੰਘ, ਬੰਸਾ ਸਿੰਘ, ਗੁਰਪ੍ਰੀਤ ਸਿੰਘ, ਬਚਿੱਤਰ ਸਿੰਘ ਬੰਡਾਲਾ, ਨਿਰੰਜਨ ਸਿੰਘ ਪੱਖੋਕੇ ਆਦਿ ਹਾਜ਼ਰ ਸਨ।