ਗੋਇੰਦਵਾਲ ਸਾਹਿਬ ਦੀ ਪੰਚਾਇਤ ਨੇ ਕੀਤਾ ਵਿਦਿਆਰਥਣ ਅਨੂਰੀਤ ਕੌਰ ਨੂੰ ਸਨਮਾਨਿਤ
ਅਨੂਰੀਤ ਕੌਰ ਨੇ ਸੀਬੀਐੱਸਈ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 99.6 ਫੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹਾ ਤਰਨਤਾਰਨ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
Publish Date: Mon, 04 May 2026 06:05 PM (IST)
Updated Date: Tue, 05 May 2026 04:09 AM (IST)
ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਗੋਇੰਦਵਾਲ ਸਾਹਿਬ ਦੀ ਗ੍ਰਾਮ ਪੰਚਾਇਤ ਵੱਲੋਂ ਹੋਣਹਾਰ ਵਿਦਿਆਰਥਣ ਅਨੁਰੀਤ ਕੌਰ ਨੂੰ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਖਡੂਰ ਸਾਹਿਬ ਦੀ ਵਿਦਿਆਰਥਣ ਅਨੂਰੀਤ ਕੌਰ ਨੇ ਸੀਬੀਐੱਸਈ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 99.6 ਫੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹਾ ਤਰਨਤਾਰਨ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਨਿਰਮਲ ਸਿੰਘ ਢੋਟੀ ਮੌਜੂਦਾ ਸਰਪੰਚ ਸ੍ਰੀ ਗੋਇੰਦਵਾਲ ਸਾਹਿਬ ਨੇ ਕਿਹਾ ਕਿ ਸਾਡੇ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਨਗਰ ਦੀ ਬੇਟੀ ਨੇ ਜਿੱਥੇ ਆਪਣੇ ਸਕੂਲ, ਅਧਿਆਪਕਾ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ, ਉੱਥੇ ਨਗਰ ਦਾ ਨਾਮ ਵੀ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਭਵਿੱਖ ’ਚ ਵੀ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਧੁੰਨਾ, ਹਰਜੀਤ ਸਿੰਘ ਜੇਈ, ਆਤਮਜੀਤ ਸਿੰਘ, ਗੁਰਸਾਹਿਬ ਸਿੰਘ ਸਾਬੀ ਮੈਂਬਰ ਪੰਚਾਇਤ, ਗਗਨ, ਮੋਨੂੰ, ਗੁਰਜਿੰਦਰ ਸਿੰਘ ਰੰਧਾਵਾ, ਸੁਖਦੀਪ ਕੌਰ, ਅਰਮਾਨਦੀਪ ਸਿੰਘ, ਸਨੇਹਦੀਪ ਕੌਰ, ਪਾਰਸਦੀਪ ਸਿੰਘ ਆਦਿ ਹਾਜ਼ਰ ਸਨ। ਕੈਪਸ਼ਨ - ਹੋਣਹਾਰ ਵਿਦਿਆਰਥਣ ਅਨੂਰੀਤ ਕੌਰ ਨੂੰ ਸਨਮਾਨਿਤ ਕਰਦੇ ਸਰਪੰਚ ਨਿਰਮਲ ਸਿੰਘ ਢੋਟੀ ਤੇ ਹੋਰ ਸ਼ਖਸੀਅਤਾਂ।