ਮਾਹਣੇਕੇ ਪਿੰਡ ਦੀਆਂ ਬਹਿਕਾਂ ਨੂੰ ਜਾਂਦੇ ਕੱਚੇ ਰਸਤੇ ਕੀਤੇ ਜਾ ਰਹੇ ਨੇ ਪੱਕੇ
ਵਿਧਾਇਕ ਸਰਵਨ ਸਿੰਘ ਧੁੰਨ ਤੇ ਪੀਏ ਹੀਰਾ ਸਿੰਘ ਭੁੱਲਰ ਦੀ ਅਗਵਾਈ ਹੇਠ ਪਿੰਡ ਮਾਹਣੇਕੇ ’ਚ ਵਿਕਾਸ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ
Publish Date: Sun, 26 Apr 2026 03:50 PM (IST)
Updated Date: Mon, 27 Apr 2026 04:02 AM (IST)
ਸਤਨਾਮ ਸਿੰਘ ਚੀਮਾ,•ਪੰਜਾਬੀ ਜਾਗਰਣ, ਘਰਿਆਲਾ : ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਮਾਹਣੇਕੇ ਦੀ ਸਮੂਹ ਗ੍ਰਾਮ ਪੰਚਾਇਤ ਵੱਲੋਂ ਬਹਿਕਾਂ ਵਾਲੇ ਕੱਚੇ ਰਸਤੇ ’ਤੇ ਇੱਟਾਂ ਲਾ ਕੇ ਪੱਕੇ ਕੀਤੇ ਜਾ ਰਹੇ ਹਨ। ਇਸੇ ਤਹਿਤ ਪੱਕੀ ਸੜਕ ਛਿੰਦਾ ਸਿੰਘ ਵਾਲੀ ਤੋਂ ਲੈ ਕੇ ਜੋਗਿੰਦਰ ਸਿੰਘ ਦੇ ਘਰ ਤਕ ਰਸਤਾ ਪੱਕਾ ਬਣਾਇਆ ਜਾ ਰਿਹਾ। ਇਹ ਪ੍ਰਗਟਾਵਾ ਕਰਦਿਆਂ ਸਰਪੰਚ ਮਲਕੀਤ ਸਿੰਘ ਮਾਹਣੇਕੇ ਨੇ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਵਿਧਾਇਕ ਸਰਵਨ ਸਿੰਘ ਧੁੰਨ ਤੇ ਪੀਏ ਹੀਰਾ ਸਿੰਘ ਭੁੱਲਰ ਦੀ ਅਗਵਾਈ ਹੇਠ ਪਿੰਡ ਮਾਹਣੇਕੇ ’ਚ ਵਿਕਾਸ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਤੇ ਅੱਗੇ ਵੀ ਚੱਲਦਾ ਰਹੇਗਾ। ਇਸ ਮੌਕੇ ਵਿਧਾਇਕ ਧੁੰਨ, ਪੀਏ ਹੀਰਾ ਸਿੰਘ ਤੇ ਪੂਰੀ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਿਆਂ ਗ੍ਰਾਮ ਪੰਚਾਇਤ ਮਾਹਣੇਕੇ ਦੇ ਸਰਪੰਚ ਮਲਕੀਤ ਸਿੰਘ, ਮੈਂਬਰ ਸਤਨਾਮ ਸਿੰਘ, ਮੈਂਬਰ ਹਰਪ੍ਰਤਾਪ ਸਿੰਘ, ਮੈਂਬਰ ਚਰਨਾਮ ਸਿੰਘ, ਮੈਂਬਰ ਸੁਖਦੇਵ ਸਿੰਘ, ਮੈਂਬਰ ਅਵਤਾਰ ਸਿੰਘ, ਮੈਂਬਰ ਬਿੱਕਰ ਸਿੰਘ, ਗੁਰਨਾਮ ਸਿੰਘ ਨੰਬਰਦਾਰ ਤੇ ਗੁਰਿੰਦਰ ਸਿੰਘ ਆਦਿ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ’ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕ ਪੂਰੀ ਤਰ੍ਹਾਂ ਸੰਤੁਸ਼ਟ ਹਨ।