ਹਰਿੰਦਰ ਸਿੰਘ ਤਰਨਤਾਰਨੀ ਦੇ ਦੇਹਾਂਤ ’ਤੇ ਚੈਰੀਟੇਬਲ ਟਰੱਸਟ ਨੇ ਕੀਤਾ ਦੁੱਖ ਸਾਂਝਾ
ਹਰਿੰਦਰ ਸਿੰਘ ਤਰਨਤਾਰਨੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਇਕਾਈ ਤਰਨਤਾਰਨ ਦੇ ਸੀਨੀਅਰ ਮੈਂਬਰ ਸਿਮਰਜੀਤ ਸਿੰਘ ਲੱਕੀ ਭੁੱਲਰ ਦੇ ਸਹੁਰਾ ਵੀ ਸਨ।
Publish Date: Sat, 09 May 2026 04:01 PM (IST)
Updated Date: Sun, 10 May 2026 04:00 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਸ਼ਖ਼ਸੀਅਤ ਹਰਿੰਦਰ ਸਿੰਘ ਤਰਨਤਾਰਨੀ ਸਾਬਕਾ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਬੀਤੇ ਦਿਨੀਂ ਕੈਨੇਡਾ ਵਿਖੇ ਹੋਏ ਦੇਹਾਂਤ ’ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜ਼ਿਲ੍ਹਾ ਇਕਾਈ ਤਰਨਤਾਰਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਰਿੰਦਰ ਸਿੰਘ ਤਰਨਤਾਰਨੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਇਕਾਈ ਤਰਨਤਾਰਨ ਦੇ ਸੀਨੀਅਰ ਮੈਂਬਰ ਸਿਮਰਜੀਤ ਸਿੰਘ ਲੱਕੀ ਭੁੱਲਰ ਦੇ ਸਹੁਰਾ ਵੀ ਸਨ।
ਸ਼ੋਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਿਲਬਾਗ ਸਿੰਘ ਯੋਧਾ, ਸੁਖਵੰਤ ਸਿੰਘ ਧਾਮੀ ਪੈਟਰਨ ਤੇ ਮਾਸਟਰ ਗੁਲਬਾਗ ਸਿੰਘ ਕੁਹਾੜਕਾ ਨੇ ਕਿਹਾ ਕਿ ਸਵ. ਹਰਿੰਦਰ ਸਿੰਘ ਤਰਨਤਾਰਨੀ ਬਹੁਤ ਹੀ ਵਿਦਵਾਨ, ਸੂਝਵਾਨ, ਮਿਲਣਸਾਰ ਤੇ ਲੋਕਾਂ ਦੇ ਹਮਦਰਦ ਵਿਅਕਤੀ ਸਨ। ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਜ਼ਾਰਾਂ ਲੋਕਾਂ, ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਰੋਜ਼ੀ ਰੋਟੀ ਦੇ ਸਮੱਰਥ ਬਣਾਇਆ ਤੇ ਉਨ੍ਹਾਂ ਨੂੰ ਐੱਸਜੀਪੀਸੀ ’ਚ ਨੌਕਰੀ ਦਿਵਾਈ।
ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਹੋਰ ਵੀ ਬੁਲਾਰਿਆਂ ਨੇ ਹਰਿੰਦਰ ਸਿੰਘ ਤਰਨਤਾਰਨੀ ਦੀ ਸ਼ਖ਼ਸੀਅਤ ਦੇ ਬਹੁਤ ਪੱਖੀ ਗੁਣਾਂ ਨੂੰ ਉਜਾਗਰ ਕੀਤਾ। ਇਸ ਸ਼ੋਕ ਸਭਾ ’ਚ ਕੁਲਵਿੰਦਰ ਸਿੰਘ ਪਿੰਕਾ, ਮੁੱਖਰਾਮ ਸਿੰਘ, ਰਸ਼ਪਾਲ ਸਿੰਘ ਪਾਲਾ ਬੈਲਜੀਅਮ, ਬਿਕਰਮਜੀਤ ਸਿੰਘ ਕੰਗ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ ਕੌਂਸਲਰ, ਮਨਿੰਦਰ ਸਿੰਘ ਰਾਜੂ, ਗੁਰਿੰਦਰ ਸਿੰਘ ਲਾਡੀ, ਕੁਲਦੀਪ ਸਿੰਘ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ, ਹਰਜੀਤ ਸਿੰਘ ਨਾਮਧਾਰੀ, ਕੇਵਲ ਸਿੰਘ ਏਐੱਸਆਈ, ਸਰਬਜੀਤ ਸਿੰਘ ਤੇ ਸਰਬੱਤ ਦਾ ਭਲਾ ਚੈਰੀਟੇਬਲ ਟੀਮ ਦੇ ਬਹੁਤ ਸਾਰੇ ਸੇਵਾਦਾਰ ਹਾਜ਼ਰ ਸਨ।