ਤਰਨਤਾਰਨ ’ਚ ਧੂਮਧਾਮ ਨਾਲ ਮਨਾਇਆ ਮਾਤਾ ਚਿੰਤਪੁਰਨੀ ਜੀ ਦਾ ਜਨਮ ਉਤਸਵ
ਬੁਰਜ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਸਮਾਗਮ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ
Publish Date: Sat, 02 May 2026 04:33 PM (IST)
Updated Date: Sun, 03 May 2026 04:06 AM (IST)
ਕਾਂਗਰਸ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਲਿਆ ਮਹਾਮਾਈ ਦਾ ਅਸ਼ੀਰਵਾਦ
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸ਼ਹਿਰ ਵਾਸੀਆਂ ਵੱਲੋਂ ਮਾਤਾ ਸ਼੍ਰੀ ਚਿੰਤਪੁਰਨੀ ਜੀ ਦੇ ਜਨਮ ਉਤਸਵ ਮੌਕੇ ਵਿਸ਼ਾਲ ਲੰਗਰ ਭੰਡਾਰਾ ਸਥਾਨਕ ਬੋਹੜੀ ਵਾਲਾ ਚੌਕ ’ਚ ਲਾਇਆ ਗਿਆ। ਜਿਸ ਦੌਰਾਨ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੇ ਸ਼ਾਮਿਲ ਹੋ ਕੇ ਮਾਂ ਚਿੰਤਪੁਰਨੀ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਾਂਗਰਸ ਦੇ ਹਲਕਾ ਤਰਨਤਾਰਨ ਤੋਂ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਸਮਾਗਮ ਰਲ-ਮਿਲ ਕੇ ਮਨਾਉਣੇ ਚਾਹੀਦੇ ਹਨ। ਸਾਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਮਾਜਿਕ ਕੰਮਾਂ ’ਚ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਤਾ ਚਿੰਤਪੁਰਨੀ ਜੀ ਦੇ ਜਨਮ ਉਤਸਵ ਮੌਕੇ ਸ਼ਹਿਰ ਦੇ ਸਮੂਹ ਮੰਦਰਾਂ ’ਚ ਧਾਰਮਿਕ ਸਮਾਗਮ ਕਰਵਾਏ ਗਏ ਹਨ, ਜਿਸ ’ਚ ਹਰੇਕ ਧਰਮ ਦੇ ਲੋਕਾਂ ਨੇ ਸ਼ਮੂਲੀਅਤ ਕਰ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬੁਰਜ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਗੁਰਚਰਨ ਸਿੰਘ ਖੈਰਦੀਨਕੇ, ਰਾਜਾ ਜੋਸ਼ੀ ਸਾਬਕਾ ਕੌਂਸਲਰ, ਸਰਪੰਚ ਸੁੱਚਾ ਸਿੰਘ, ਮਲਕੀਤ ਸਿੰਘ ਗਹਿਰੀ, ਪਾਹੁਲਪ੍ਰੀਤ ਸਿੰਘ ਕਸੇਲ, ਹਰਜੀਤ ਸਿੰਘ ਝਬਾਲ, ਸਤਵਿੰਦਰ ਸਿੰਘ ਕਾਕਾ ਦਿੱਲੀ ਵਾਲੇ, ਪਵਨ ਸ਼ਰਮਾ ਪੀਕੂ, ਅਮਨਦੀਪ ਸਿੰਘ, ਰਾਮ ਪੇਂਟਰ, ਸਲੀਮ, ਧਰਮ ਸਿੰਘ, ਅਰਸ਼ਦੀਪ ਸਿੰਘ, ਸਤੀਸ਼ ਵਰਮਾ, ਜਸਵੰਤ ਸਿੰਘ ਆਦਿ ਮੌਜੂਦ ਸਨ।