ਸਵਰਨ ਮੰਦਰ ’ਚ ਮਾਤਾ ਚਿੰਤਪੁਰਨੀ ਜੀ ਦਾ ਜਨਮ ਉਤਸਵ ਮਨਾਇਆ
ਭਜਨ ਗਾਇਕ ਮੰਡਲੀਆਂ ਵੱਲੋਂ ਮਾਤਾ ਜੀ ਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕੀਤਾ ਗਿਆ
Publish Date: Sat, 02 May 2026 04:38 PM (IST)
Updated Date: Sun, 03 May 2026 04:08 AM (IST)
ਦੇਰ ਰਾਤ ਤਕ ਸੰਗਤ ਨੇ ਭਰੀ ਹਾਜ਼ਰੀ, ਭਜਨਾਂ ਦਾ ਕੀਤਾ ਗੁਣਗਾਨ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪ੍ਰਾਚੀਨ ਸ਼੍ਰੀ ਚਿੰਤਪੁਰਨੀ ਸਵਰਨ ਮੰਦਰ ਤਰਨਤਾਰਨ ਵਿਖੇ ਮਾਤਾ ਚਿੰਤਪੁਰਨੀ ਜੀ ਦਾ ਜਨਮ ਉਤਸਵ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਜਨ ਗਾਇਕ ਮੰਡਲੀਆਂ ਵੱਲੋਂ ਮਾਤਾ ਜੀ ਦੀਆਂ ਸੁੰਦਰ ਭੇਟਾਂ ਦਾ ਗੁਣਗਾਨ ਕੀਤਾ ਗਿਆ। ਜਦੋਂਕਿ ਵੱਡੀ ਗਿਣਤੀ ’ਚ ਸੰਗਤ ਨੇ ਇਸ ਸਮਾਗਮ ’ਚ ਦੇਰ ਰਾਤ ਤਕ ਹਾਜ਼ਰੀ ਭਰੀ। ਜਦੋਂਕਿ ਨੌਜਵਾਨਾਂ ਵੱਲੋਂ ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਗਈ। ਸ਼੍ਰੀ ਚਿੰਤਪੁਰਨੀ ਸਵਰਨ ਮੰਦਰ ਵਿਖੇ ਹੋਏ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਮਾਤਾ ਜੀ ਦਾ ਜਨਮ ਉਤਸਵ ਸੰਗਤ ਵੱਲੋਂ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਵਿਧੀ ਵਿਧਾਨ ਨਾਲ ਪੂਜਾ ਅਰਚਨਾ ਹੁੰਦੀ ਹੈ ਤੇ ਭੇਟਾਂ ਦਾ ਗੁਣਗਾਨ ਕਰਨ ਲਈ ਪ੍ਰਸਿੱਧ ਗਾਇਕ ਵੀ ਪੁੱਜਦੇ ਹਨ। ਇਸ ਵਾਰੀ ਵੀ ਬਹੁਤ ਸ਼ਰਧਾ ਨਾਲ ਸਮਾਗਮ ਹੋਇਆ ਜਿਸ ’ਚ ਇਲਾਕੇ ਭਰ ਦੀ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਸ਼੍ਰੀ ਚਿੰਤਪੁਰਨੀ ਸਵਰਨ ਮੰਦਰ ਦੀ ਰੌਸ਼ਨੀਆਂ ’ਤੇ ਫੁੱਲਾਂ ਨਾਲ ਸ਼ਾਨਦਾਰ ਸਜਾਵਟ ਵੀ ਕੀਤੀ ਗਈ। ਜਦੋਂਕਿ ਸ਼ਰਧਾਲੂਆਂ ’ਚ ਮਠਿਆਈਆਂ ਦੇ ਪ੍ਰਸ਼ਾਦ ਵੀ ਵਰਤਾਏ ਗਏ। ਇਸ ਮੌਕੇ ਲੰਗਰ ਭੰਡਾਰਾ ਅਤੁੱਟ ਵਰਤਿਆ। ਜਿੱਥੇ ਵੱਖ-ਵੱਖ ਸ਼ਰਧਾਲੂਆਂ ਨੇ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ ਤੇ ਬਹੁਤ ਸਤਿਕਾਰ ਨਾਲ ਸੰਗਤ ਨੂੰ ਭੰਡਾਰਾ ਛਕਾਇਆ।