Tarntaran News : ਵਲਟੋਹਾ ਨੇੜੇ ਪੁਲਿਸ ਮੁਕਾਬਲੇ ‘ਚ ਦੋ ਬਦਮਾਸ਼ ਜ਼ਖ਼ਮੀ, ਛੁਡਵਾਉਣ ਆਏ ਦੋ ਹੋਰ ਵੀ ਜ਼ਖ਼ਮੀ
ਤਰਨਤਾਰਨ ਜ਼ਿਲ੍ਹੇ ਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਮੁਕਾਬਲੇ ਦੌਰਾਨ ਦੋ ਬਦਮਾਸ਼ਾਂ ਨੂੰ ਜ਼ਖ਼ਮੀ ਕਰਕੇ ਕਾਬੂ ਕੀਤਾ ਹੈ। ਜਦੋਂਕਿ ਉਨ੍ਹਾਂ ਨੂੰ ਛੁਡਾਉਣ ਲਈ ਆਏ ਦੋ ਹੋਰ ਬਦਮਾਸ਼ ਵੀ ਪੁਲਿਸ ਦੀ ਗੋਲੀ ਨਾਲ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਚਾਰਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ।
Publish Date: Wed, 13 May 2026 07:04 PM (IST)
Updated Date: Wed, 13 May 2026 07:06 PM (IST)
ਰਾਜਵਿੰਦਰ ਸਿੰਘ ਰਾਜੂ•ਪੰਜਾਬੀ ਜਾਗਰਣ, ਵਲਟੋਹਾ : ਤਰਨਤਾਰਨ ਜ਼ਿਲ੍ਹੇ ਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਮੁਕਾਬਲੇ ਦੌਰਾਨ ਦੋ ਬਦਮਾਸ਼ਾਂ ਨੂੰ ਜ਼ਖ਼ਮੀ ਕਰਕੇ ਕਾਬੂ ਕੀਤਾ ਹੈ। ਜਦੋਂਕਿ ਉਨ੍ਹਾਂ ਨੂੰ ਛੁਡਾਉਣ ਲਈ ਆਏ ਦੋ ਹੋਰ ਬਦਮਾਸ਼ ਵੀ ਪੁਲਿਸ ਦੀ ਗੋਲੀ ਨਾਲ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਚਾਰਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਉੱਧਰ ਐੱਸਐੱਸਪੀ ਸੁਰਿੰਦਰ ਲਾਂਬਾ, ਐੱਸਪੀ ਰਿਪੂਤਪਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।
ਐੱਸਐੱਸਪੀ ਲਾਂਬਾ ਨੇ ਇਸ ਮੌਕੇ ਦੱਸਿਆ ਕਿ ਥਾਣਾ ਵਲਟੋਹਾ ਦੀ ਪੁਲਿਸ ਟੀਮ ਪੈਟਰੋਲਿੰਗ ‘ਤੇ ਸੀ ਮੋਟਰਸਾਈਕਲ ਸਵਾਰ ਦੋ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਉਕਤ ਲੋਕਾਂ ਨੇ ਪੁਲਿਸ ਉਪਰ ਗੋਲੀ ਚਲਾ ਦਿੱਤੀ। ਜਵਾਬੀ ਫਾਇਰਿੰਗ ਵਿਚ ਦੋਵਾਂ ਨੂੰ ਗੋਲੀਆਂ ਲੱਗ ਗਈਆਂ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਪਾਰਟੀ ਅਜੇ ਫੌਰੈਂਸਿਕ ਟੀਮ ਦੀ ਉਡੀਕ ਕਰ ਰਹੀ ਸੀ ਦੋ ਹੋਰ ਨੌਜਵਾਨ ਮੋਟਰਸਾਈਕਲ’ ਤੇ ਆਏ ਤੇ ਪੁਲਿਸ ਟੀਮ ‘ ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਕਤ ਦੋਵੇਂ ਆਪਣੇ ਸਾਥੀਆਂ ਨੂੰ ਬਚਾਉਣ ਦੇ ਇਰਾਦੇ ਨਾਲ ਆਏ ਲੱਗਦੇ ਹਨ। ਜਦੋਂ ਉਨ੍ਹਾਂ ਨੇ ਪੁਲਿਸ ਉਪਰ ਗੋਲੀਆਂ ਚਲਾਈਆਂ ਤਾਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕਰ ਦਿੱਤੀ। ਜਿਸ ਕਾਰਨ ਉਹ ਦੋਵੇਂ ਵੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਜ਼ਖ਼ਮੀ ਹੋਏ ਬਦਮਾਸ਼ਾਂ ਦੀ ਪਛਾਣ ਆਕਾਸ਼ਦੀਪ ਤੇ ਸੰਨੀ ਵਜੋਂ ਕੀਤੀ ਗਈ। ਜਦੋਂਕਿ ਦੂਜੇ ਜ਼ਖਮੀਆਂ ਦਾ ਨਾਂ ਸੁਖਵਿੰਦਰ ਤੇ ਸੰਨੀ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਜੇਕਰ ਆਮ ਲੋਕਾਂ ਜਾਂ ਪੁਲਿਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ, ਉਸਦਾ ਲਿਹਾਜ਼ ਨਹੀਂ ਹੋਵੇਗਾ ਅਤੇ ਕਾਨੂੰਨ ਮੁਤਾਬਿਕ ਮਿਸਾਲੀ ਸਜ਼ਾ ਦਿਵਾਈ ਜਾਵੇਗੀ।