Tarntaran News : ਸਰਹੱਦੀ ਇਲਾਕੇ 'ਚ ਪੁਲਿਸ ਮੁਕਾਬਲੇ ਦੌਰਾਨ ਚਾਰ ਬਦਮਾਸ਼ ਗ੍ਰਿਫ਼ਤਾਰ, ਦੋ ਜ਼ਖ਼ਮੀ
ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਕੀਤੀ ਗਈ ਟਰੈਕਿੰਗ ਦੇ ਨਾਲ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਤਰਨ ਤਰਨ ਪੁਲਿਸ ਨੇ ਚਾਰ ਬਦਮਾਸ਼ਾਂ ਨੂੰ ਇੱਕ ਮੁਕਾਬਲੇ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਦੋ ਬਦਮਾਸ਼ਾਂ ਦੇ ਗੋਲ਼ੀਆਂ ਲੱਗੀਆਂ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।
Publish Date: Wed, 06 May 2026 07:01 PM (IST)
Updated Date: Wed, 06 May 2026 07:05 PM (IST)
ਸਟਾਫ ਰਿਪੋਰਟਰ, ਤਰਨਤਾਰਨ : ਗੁਰਦਾਸਪੁਰ ਜ਼ਿਲ੍ਹੇ ਦੀ ਪੁਲਿਸ ਵੱਲੋਂ ਕੀਤੀ ਗਈ ਟਰੈਕਿੰਗ ਦੇ ਨਾਲ ਸਾਂਝੇ ਤੌਰ 'ਤੇ ਕਾਰਵਾਈ ਕਰਦਿਆਂ ਤਰਨ ਤਰਨ ਪੁਲਿਸ ਨੇ ਚਾਰ ਬਦਮਾਸ਼ਾਂ ਨੂੰ ਇੱਕ ਮੁਕਾਬਲੇ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਦੋ ਬਦਮਾਸ਼ਾਂ ਦੇ ਗੋਲ਼ੀਆਂ ਲੱਗੀਆਂ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।
ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਮੁਖੀ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨਾਂ ਦੇ ਇਲਾਕੇ ਵਿੱਚ ਲੋੜੀਂਦੇ ਬਦਮਾਸ਼ ਤਰਨਧਰਨ ਜ਼ਿਲ੍ਹੇ ਵਿੱਚ ਟਰੈਕ ਹੋਏ ਹਨ ਜਿਸ ਦੇ ਚਲਦਿਆਂ ਸੀਆਈਏ ਸਟਾਫ ਤਰਨਤਰਨ ਦੀ ਪੁਲਿਸ ਨੇ ਗੁਰਦਾਸਪੁਰ ਪੁਲਿਸ ਨਾਲ ਸਾਂਝਾ ਅਭਿਆਨ ਚਲਾਇਆ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰੇ ਬਦਮਾਸ਼ ਸਰਹੱਦੀ ਇਲਾਕੇ ਵਿੱਚ ਸਾਹਮਣੇ ਆ ਗਏ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਅੱਗੋਂ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ ਜੋ ਵੀ ਗੋਲ਼ੀਬਾਰੀ ਵਿੱਚ ਦੋ ਬਦਮਾਸ਼ ਜ਼ਖ਼ਮੀ ਹੋ ਗਏ, ਜਦੋਂ ਕਿ ਦੂਸਰੇ ਦੋ ਵੀ ਮੋਟਰਸਾਈਕਲ ਸਲਿਪ ਹੋਣ ਕਾਰਨ ਡਿੱਗ ਪਏ।
ਉਹਨਾਂ ਦੱਸਿਆ ਕਿ ਚਾਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਮੌਕੇ ਤੋਂ ਦੋ ਪਿਸਟਲ ਬਰਾਮਦ ਹੋਏ ਹਨ ਅਤੇ ਦੋ ਮੋਟਰਸਾਈਕਲ ਵੀ ਕਬਜ਼ੇ ਹੇਠ ਲਏ ਗਏ ਨੇ ਉਹਨਾਂ ਦੱਸਿਆ ਕਿ ਫੜੇ ਗਏ ਬਦਮਾਸ਼ਾਂ ਵੱਲੋਂ ਜਨਵਰੀ ਮਹੀਨੇ 'ਚ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਇੱਕ ਕਤਲ ਕੀਤਾ ਗਿਆ ਸੀ ਜਦੋਂ ਕਿ ਕੁਝ ਦਿਨ ਪਹਿਲਾਂ ਘੁਮਾਣ ਇਲਾਕੇ ਵਿੱਚ ਵੀ ਇਹਨਾਂ ਨੇ ਗੋਲ਼ੀਆਂ ਚਲਾਈਆਂ ਸਨ।
ਹਾਲ ਹੀ ਵਿੱਚ ਇਹਨਾਂ ਖਿ਼ਲਾਫ਼ ਗੁਰਦਾਸਪੁਰ ਜ਼ਿਲ੍ਹੇ 'ਚ ਜਾਨਲੇਵਾ ਹਮਲਾ ਕਰਨ ਸਬੰਧੀ ਵੀ ਕੇਸ ਦਰਜ ਹੋਇਆ ਸੀ ਅਤੇ ਪੁਲਿਸ ਲਗਾਤਾਰ ਇਹਨਾਂ ਨੂੰ ਟਰੈਕ ਕਰਨ ਵਿੱਚ ਲੱਗੀ ਹੋਈ ਸੀ। ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਬਦਮਾਸ਼ਾਂ ਕੋਲੋਂ ਪੁੱਛਗਿਛ ਜਾਰੀ ਹੈ ਅਤੇ ਜ਼ਖ਼ਮੀਆਂ ਨੂੰ ਵੀ ਫਿਟ ਕਰਾਰ ਦਿੱਤੇ ਜਾਣ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਜਾਵੇਗਾ। ਜਿਨ੍ਹਾਂ ਕੋਲੋਂ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।