ਰਿਪੋਰਟਰ ਨੇ ਜਦੋਂ ਪੁੱਛਿਆ ਕਿ ਲੜਕੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਹਨ, ਤਾਂ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਤਾਂ ਨਹੀਂ ਪਤਾ ਪਰ ਪਿਸਤੌਲ ਉਸ ਦੇ ਕੋਲ ਪਈ ਸੀ ਅਤੇ ਲਾਸ਼ ਖੂਨ ਨਾਲ ਲੱਥਪੱਥ ਸੀ। ਗੋਲੀ ਉਸ ਦੇ ਦਿਮਾਗ ਵਿਚ ਲੱਗੀ ਹੈ।
ਡਿਜੀਟਲ ਡੈਸਕ, ਤਰਨਤਾਰਨ : ਤਰਨਤਾਰਨ ਦੇ ਪਿੰਡ ਉਸਮਾ ਸਥਿਤ ਇਕ ਕਾਲਜ 'ਚ ਇਕ ਨੌਜਵਾਨ ਨੇ ਵਿਦਿਆਰਥਣ ਸੰਦੀਪ ਕੌਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਿਰ ਆਪ ਵੀ ਖੁਦਕੁਸ਼ੀ ਕਰ ਲਈ। ਇਹ ਘਟਨਾ ਵੈਲੇਨਟਾਈਨ ਵੀਕ ਦੌਰਾਨ ਵਾਪਰੀ, ਜਿਸ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ। ਮੁੱਢਲੀ ਜਾਂਚ ਵਿਚ ਇਹ ਮਾਮਲਾ ਇਕਪਾਸੜ ਪਿਆਰ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕਾਲਜ ਕੰਪਲੈਕਸ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਮ੍ਰਿਤਕਾ ਸੰਦੀਪ ਕੌਰ ਦੀ ਮਾਂ ਹਰਜਿੰਦਰ ਕੌਰ ਨੇ ਕਾਲਜ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਗਾਏ ਹਨ। ਹਰਜਿੰਦਰ ਕੌਰ ਨੇ ਕਿਹਾ, "ਮੈਨੂੰ ਨਹੀਂ ਪਤਾ ਕੀ ਹੋਇਆ, ਉਹ ਸਵੇਰੇ ਚੰਗੀ ਤਰ੍ਹਾਂ ਤਿਆਰ ਹੋ ਕੇ ਕਾਲਜ ਗਈ ਸੀ। ਮੈਂ ਕੰਮ 'ਤੇ ਗਈ ਸੀ, ਮੇਰੀਆਂ ਸੱਤ ਧੀਆਂ ਹਨ, ਮੈਂ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੀ ਹਾਂ। ਮੈਨੂੰ ਕਾਲਜ ਤੋਂ ਫੋਨ ਆਇਆ ਕਿ ਤੁਹਾਡੀ ਧੀ ਨੂੰ ਬਹੁਤ ਸੱਟ ਲੱਗ ਗਈ ਹੈ, ਜਲਦੀ ਆਓ। ਮੈਂ ਕੰਮ ਛੱਡ ਕੇ ਤੁਰੰਤ ਆ ਗਈ। ਮੈਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਮੇਰੀ ਧੀ ਨੂੰ ਗੋਲੀ ਲੱਗੀ ਹੈ। ਮੈਂ ਇੱਥੇ ਆ ਕੇ ਦੇਖਿਆ ਕਿ ਮੇਰੀ ਧੀ ਮਰੀ ਪਈ ਹੈ। ਮੇਰੀ ਧੀ ਇੱਥੇ ਲਾਅ (ਕਾਨੂੰਨ) ਦੀ ਪੜ੍ਹਾਈ ਕਰਦੀ ਸੀ। ਮੈਨੂੰ ਕੁਝ ਨਹੀਂ ਪਤਾ, ਤਰਨਤਾਰਨ ਦਾ ਲੜਕਾ ਹੈ, ਉਸ ਨੇ ਗੋਲ਼ੀ ਮਾਰੀ ਹੈ। ਪਿਸਤੌਲ ਵੀ ਉਸ ਦੇ ਕੋਲ ਸੀ, ਬਿਨਾਂ ਸੁਰੱਖਿਆ ਦੇ ਕੋਈ ਅੰਦਰ ਕਿਵੇਂ ਆ ਸਕਦਾ ਹੈ? ਸਰ, ਮੈਨੂੰ ਤਾਂ ਉਸ ਦਾ ਮੂੰਹ ਵੀ ਨਹੀਂ ਦਿਖਾਇਆ ਗਿਆ। ਮੈਨੂੰ ਇਨਸਾਫ਼ ਚਾਹੀਦਾ ਹੈ।"
Harjinder Kaur, mother of deceased law student Sandeep Kaur, accused the college of hiding details. She said her daughter went to college normally, but she was called saying her daughter was injured. On arrival, she found her dead from a gunshot. https://t.co/kIAIt7Wl78 pic.twitter.com/M6ULC93jTl
— Anku Chahar (@anku_chahar) February 9, 2026
ਇਕ ਹੋਰ ਪਰਿਵਾਰਕ ਮੈਂਬਰ ਨੇ ਕਿਹਾ, "ਅਸੀਂ ਪ੍ਰਸ਼ਾਸਨ ਅਤੇ ਕਾਲਜ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਬੱਚਿਆਂ ਦੀ ਕੋਈ ਸੁਰੱਖਿਆ ਹੈ ਹੀ ਨਹੀਂ? ਜਦੋਂ ਬੱਚਾ ਆਪਣੇ ਨਾਲ ਪਿਸਤੌਲ ਲੈ ਕੇ ਆ ਰਿਹਾ ਹੈ ਤਾਂ ਕੀ ਕਿਸੇ ਨੇ ਚੈੱਕ ਨਹੀਂ ਕੀਤਾ? ਬੱਚੀ ਨੂੰ ਗੋਲੀ ਮਾਰ ਦਿੱਤੀ ਗਈ ਤੇ ਕਾਲਜ ਵੱਲੋਂ ਫੋਨ ਕਰ ਕੇ ਕਿਹਾ ਜਾਂਦਾ ਹੈ ਕਿ ਤੁਹਾਡੀ ਧੀ ਦਾ ਛੋਟਾ ਜਿਹਾ ਝਗੜਾ ਹੋ ਗਿਆ ਹੈ ਤੇ ਸਿਰ ਪਾਟ ਗਿਆ ਹੈ। ਜਦੋਂ ਆ ਕੇ ਚੈੱਕ ਕੀਤਾ ਤਾਂ ਲੜਕੀ ਨੂੰ ਗੋਲ਼ੀ ਲੱਗੀ ਹੋਈ ਸੀ। ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇ।"
ਰਿਪੋਰਟਰ ਨੇ ਜਦੋਂ ਪੁੱਛਿਆ ਕਿ ਲੜਕੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਹਨ ਤਾਂ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਤਾਂ ਨਹੀਂ ਪਤਾ ਪਰ ਪਿਸਤੌਲ ਉਸ ਦੇ ਕੋਲ ਪਈ ਸੀ ਅਤੇ ਲਾਸ਼ ਖੂਨ ਨਾਲ ਲੱਥਪੱਥ ਸੀ। ਗੋਲੀ ਉਸ ਦੇ ਦਿਮਾਗ ਵਿਚ ਲੱਗੀ ਹੈ। ਉਨ੍ਹਾਂ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਉਸ ਦੀ ਮ੍ਰਿਤਕ ਦੇਹ ਵੀ ਨਹੀਂ ਦੇਖਣ ਦਿੱਤੀ ਜਾ ਰਹੀ।
ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਲੜਕੇ ਨੇ ਸੰਦੀਪ ਕੌਰ ਨੂੰ ਗੋਲੀ ਕਿਸ ਵਜ੍ਹਾ ਕਰਕੇ ਮਾਰੀ। ਕਾਲਜ ਨੇ ਪਹਿਲਾਂ ਹੀ ਆਪਣੇ ਵਕੀਲ ਬੁਲਾ ਕੇ ਅੰਦਰ ਬਿਠਾਏ ਹੋਏ ਹਨ। ਸਟਾਫ਼ ਨਾਲ ਗੱਲ ਵੀ ਨਹੀਂ ਕਰਨ ਦਿੱਤੀ ਜਾ ਰਹੀ। ਸੰਦੀਪ ਕੌਰ ਦੀ ਉਮਰ ਮਹਿਜ਼ 18-19 ਸਾਲ ਸੀ। ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੀਆਂ ਛੇ ਹੋਰ ਭੈਣਾਂ ਅਤੇ ਇਕ ਛੋਟਾ ਭਰਾ ਹੈ।