ਤਰਨਤਾਰਨ ਮੁੰਡਿਆਂ ਦੀ ਕ੍ਰਿਕਟ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਜ਼ਿਲ੍ਹਾ ਪੱਧਰੀ ਇਕ ਰੋਜ਼ਾ ਟੂਰਨਾਮੈਂਟ ’ਚ ਤਰਨਤਾਰਨ ਜ਼ਿਲ੍ਹੇ ਦੀ ਕ੍ਰਿਕਟ ਟੀਮ ਨੇ ਮੁੰਡਿਆਂ ਦੇ ਅੰਡਰ 23 ਸਾਲ ’ਚ ਗੁਰਦਾਸਪੁਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ
Publish Date: Sun, 26 Apr 2026 06:56 PM (IST)
Updated Date: Mon, 27 Apr 2026 04:16 AM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਇਕ ਰੋਜ਼ਾ ਟੂਰਨਾਮੈਂਟ ’ਚ ਤਰਨਤਾਰਨ ਜ਼ਿਲ੍ਹੇ ਦੀ ਕ੍ਰਿਕਟ ਟੀਮ ਨੇ ਮੁੰਡਿਆਂ ਦੇ ਅੰਡਰ 23 ਸਾਲ ’ਚ ਗੁਰਦਾਸਪੁਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਗੁਰਦਾਸਪੁਰ ’ਚ ਖੇਡੇ ਗਏ ਇਸ ਮੈਚ ’ਚ ਤਰਨਤਾਰਨ ਨੇ ਪਹਿਲਾਂ ਖੇਡਦਿਆਂ 50 ਓਵਰਾਂ ’ਚ 301 ਦੌੜਾਂ ਬਣਾਈਆਂ, ਜਿਸ ’ਚ ਬੱਲੇਬਾਜ਼ ਗਣੇਸ਼ ਨੇ ਨਾਬਾਦ ਰਹਿੰਦਿਆਂ 124, ਯੁਵਰਾਜ ਹੰਜਰਾ ਨੇ 68 ਅਤੇ ਅਨੀਕੇਤ ਸਿੰਘ ਨੇ 41 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉੱਤਰੀ ਗੁਰਦਾਸਪੁਰ ਦੀ ਟੀਮ 228 ਦੌੜਾਂ ਹੀ ਬਣਾ ਸਕੀ। ਤਰਨਤਾਰਨ ਵੱਲੋਂ ਨਮਿਤਵੀਰ ਸਿੰਘ ਨੇ ਪੰਜ ਵਿਕਟਾਂ, ਅਮਰਵੀਰ ਲਹਿਲ ਨੇ ਦੋ ਤੇ ਅਮਰੋਜਪ੍ਰੀਤ ਤੇ ਪ੍ਰਫੁੱਲ ਪਾਂਡੇ ਨੇ ਇਕ-ਇਕ ਵਿਕਟ ਹਾਸਿਲ ਕੀਤੀ। ਇਸ ਮੌਕੇ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ, ਉਪ ਪ੍ਰਧਾਨ ਕੁਲਦੀਪ ਸਿੰਘ ਸੰਧੂ, ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ, ਸ਼ੇਰਜੰਗ ਸਿੰਘ ਹੁੰਦਲ, ਲਵਪ੍ਰੀਤ ਸਿੰਘ ਨੇ ਪੂਰੀ ਟੀਮ ਤੇ ਕੋਚ ਸਰਤਾਜ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਭ ਟੀਮ ਦੀ ਇਕਜੁੱਟਤਾ ਦੇ ਪ੍ਰਦਰਸ਼ਨ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ।