ਤਰਨਤਾਰਨ: ਅਦਾਲਤ 'ਚ ਪੇਸ਼ੀ ਤੋਂ ਬਾਅਦ ਹੱਥਕੜੀ ਸਣੇ ਭੱਜਿਆ ਮੁਲਜ਼ਮ, ਪੁਲਿਸ ਨੇ ਪਿੱਛਾ ਕਰਕੇ ਦੁਬਾਰਾ ਦਬੋਚਿਆ
ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਥਾਣਾ ਸਦਰ ਤਰਨਤਾਰਨ ਵਿਚ ਦਰਜ ਹੋਏ ਮੁਕੱਦਮਾ ਨੰਬਰ 291 ਵਿਚ ਗ੍ਰਿਫਤਾਰ ਕੀਤੇ ਜਗਜੀਤ ਸਿੰਘ ਵਾਸੀ ਪਿੰਡ ਬੁੱਘਾ ਨੂੰ ਇਲਾਕਾ ਮੈਜਿਸਟ੍ਰੇਟ ਕੋਲ ਪੇਸ਼ ਕਰਨ ਲਈ ਅਦਾਲਤੀ ਕੰਪਲੈਕਸ ਵਿਚ ਲਿਆਂਦਾ ਸੀ ਜਿਸ ਨੂੰ ਅਦਾਲਤ ਵਿਚ ਪੇਸ਼ ਕਰਨ ’ਤੇ ਉਸ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਮਿਲਣ ’ਤੇ ਉਸ ਨੂੰ ਅਦਾਲਤ ਵਿੱਚੋਂ ਬਾਹਰ ਲਿਆ ਕੇ ਦੁਬਾਰਾ ਹੱਥਕੜੀ ਲਗਾ ਦਿੱਤੀ ਗਈ।
Publish Date: Tue, 03 Feb 2026 08:57 AM (IST)
Updated Date: Tue, 03 Feb 2026 08:59 AM (IST)
ਪੱਤਰ ਪ੍ਰੇਰਕ, ਤਰਨਤਾਰਨ : ਤਰਨਤਾਰਨ ਦੀ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦਾ ਗਿਆ ਵਿਅਕਤੀ ਪੇਸ਼ੀ ਉਪਰੰਤ ਅਦਾਲਤ ਦੇ ਮੁੱਖ ਗੇਟ ’ਤੇ ਪੁਲਿਸ ਕਰਮਚਾਰੀਆਂ ਨਾਲ ਧੱਕਾਮੁੱਕੀ ਕਰ ਕੇ ਹੱਥਕੜੀ ਸਣੇ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਨੇ ਉਸ ਨੂੰ ਦੁਬਾਰਾ ਕਾਬੂ ਕਰ ਲਿਆ ਜਿਸ ਖਿਲਾਫ਼ ਥਾਣਾ ਸਦਰ ਤਰਨਤਾਰਨ ਵਿਚ ਕੇਸ ਦਰਜ ਕਰ ਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਥਾਣਾ ਸਦਰ ਤਰਨਤਾਰਨ ਵਿਚ ਦਰਜ ਹੋਏ ਮੁਕੱਦਮਾ ਨੰਬਰ 291 ਵਿਚ ਗ੍ਰਿਫਤਾਰ ਕੀਤੇ ਜਗਜੀਤ ਸਿੰਘ ਵਾਸੀ ਪਿੰਡ ਬੁੱਘਾ ਨੂੰ ਇਲਾਕਾ ਮੈਜਿਸਟ੍ਰੇਟ ਕੋਲ ਪੇਸ਼ ਕਰਨ ਲਈ ਅਦਾਲਤੀ ਕੰਪਲੈਕਸ ਵਿਚ ਲਿਆਂਦਾ ਸੀ ਜਿਸ ਨੂੰ ਅਦਾਲਤ ਵਿਚ ਪੇਸ਼ ਕਰਨ ’ਤੇ ਉਸ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਮਿਲਣ ’ਤੇ ਉਸ ਨੂੰ ਅਦਾਲਤ ਵਿੱਚੋਂ ਬਾਹਰ ਲਿਆ ਕੇ ਦੁਬਾਰਾ ਹੱਥਕੜੀ ਲਗਾ ਦਿੱਤੀ ਗਈ।
ਦੁਪਹਿਰ ਇਕ ਵਜੇ ਜਦੋਂ ਉਹ ਜਗਜੀਤ ਸਿੰਘ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ਛੱਡਣ ਜਾ ਰਹੇ ਸੀ ਤਾਂ ਅਦਾਲਤੀ ਕੰਪਲੈਕਸ ਦੇ ਮੁੱਖ ਗੇਟ ’ਤੇ ਹੀ ਜਗਜੀਤ ਸਿੰਘ ਨੇ ਉਸ ਨੂੰ ਧੱਕਾ ਮਾਰਿਆ ਤੇ ਉਸ ਦੇ ਸਮੇਤ ਹੋਰ ਕਰਮਚਾਰੀਆਂ ਧੱਕਾ ਮੁੱਕੀ ਕਰਦਾ ਹੋਇਆ ਸਣੇ ਹੱਥਕੜੀ ਭੱਜ ਗਿਆ ਜਿਸ ਨੂੰ ਬਾਅਦ ਵਿਚ ਕਾਬੂ ਕਰ ਲਿਆ ਗਿਆ। ਜਗਜੀਤ ਸਿੰਘ ਵਿਰੁੱਧ ਨਵਾਂ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ