ਉਨ੍ਹਾਂ ਇਹ ਵੀ ਦੱਸਿਆ ਕਿ ਲਾਇਸੰਸ ਹੋਲਡਰ ਦੇ ਖਿਲਾਫ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਕਰਨ ਵਿਰੁੱਧ ਵੀ ਅਸਲਾ ਖੋਹਣ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਐੱਸਐੱਸਪੀ ਨੇ ਦੱਸਿਆ ਕਿ ਪਿਸਤੋਲ ਬਰਾਮਦ ਕਰਵਾਉਣ ਲਈ ਲਿਜਾਂਦੇ ਸਮੇਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਛਾਲ ਮਾਰਨ ਦੌਰਾਨ ਉਸਦਾ ਪੈਰ ਜਖਮੀ ਹੋ ਗਿਆ।

ਬੱਲੂ ਮਹਿਤਾ/ਕੇਪੀ ਗਿੱਲ, ਪੰਜਾਬੀ ਜਾਗਰਣ, ਪੱਟੀ। ਕਸਬਾ ਪੱਟੀ ਵਿਖੇ ਪਤੀ ਸਮੇਤ ਐਕਟਿਵਾ ’ਤੇ ਜਾ ਰਹੀ ਨਵ ਵਿਆਹੁਤਾ ਨੂੰ ਸਰੇ ਰਾਹ ਗੋਲੀਆਂ ਮਾਰਨ ਵਾਲੇ ਨੌਜਵਾਨ ਨੂੰ ਬੁੱਧਵਾਰ ਗ੍ਰਿਫਤਾਰ ਕਰ ਲਿਆ ਹੈ। ਦਿਲ ਦਹਿਲਾ ਦੇਣ ਵਾਲੇ ਗੋਲੀ ਕਾਂਡ ਦੀ ਉਕਤ ਘਟਨਾ ਦੀਆਂ ਸੀਸੀਟੀਵੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀਆਂ ਸਨ। ਜਿਸ ਵਿਚ ਉਕਤ ਨੌਜਵਾਨ ਬੇਰਹਿਮੀ ਨਾਲ ਕੁੜੀ ਨੂੰ ਸਿਰ ਤੇ ਮੂੰਹ ਉੱਪਰ ਤਿੰਨ ਗੋਲੀਆਂ ਮਾਰਦਾ ਦਿਖਾਈ ਦਿੰਦਾ ਹੈ। ਇੰਨਾ ਹੀ ਨਹੀਂ ਵਿਆਹੁਤਾ ਦੇ ਪਤੀ ਦੀ ਵੀ ਕੁੱਟਮਾਰ ਕਰਕੇ ਆਰਾਮ ਨਾਲ ਫਰਾਰ ਵੀ ਹੋ ਗਿਆ ਸੀ।
ਦੱਸ ਦਈਏ ਕਿ ਸ਼ਨਿੱਚਰਵਾਰ ਸ਼ਾਮ ਨੂੰ ਪੱਟੀ ਦੀ ਗਾਰਡਨ ਕਲੋਨੀ ਵਿਚ ਰੂਬੀ ਮਹਿਰਾ ਆਪਣੇ ਪਤੀ ਨਾਲ ਐਕਟਿਵਾ ’ਤੇ ਸਵਾਰ ਹੋ ਕੇ ਪੀਰਾ ਸਾਹਬ ਤੋਂ ਮੱਥਾ ਟੇਕ ਕੇ ਘਰ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਘਰ ਦੇ ਨੇੜੇ ਹੀ ਐਕਟਿਵਾ ’ਤੇ ਆਏ ਇਕ ਨੌਜਵਾਨ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਪਹਿਲਾਂ ਰੂਬੀ ਦੇ ਪਤੀ ਨਾਲ ਹੱਥਾਪਾਈ ਕੀਤੀ। ਜਦੋਂ ਰੂਬੀ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਨੇ ਬੇਖੌਫ ਹੋ ਕੇ ਪਿਸਤੌਲ ਕੱਢ ਲਈ। ਡਰ ਦੇ ਮਾਰੇ ਭੱਜ ਰਹੀ ਰੂਬੀ ਦਾ ਪਿੱਛਾ ਕਰਦੇ ਹੋਏ ਕਰਨ ਨਾਮਕ ਉਕਤ ਨੌਜਵਾਨ ਨੇ ਨੇੜੇ ਤੋਂ ਰੂਬੀ ਦੇ ਮੂੰਹ ’ਤੇ ਗੋਲੀ ਮਾਰ ਦਿੱਤੀ, ਜਿਸ ਨਾਲ ਡਿੱਗ ਗਈ। ਗੰਭੀਰ ਜਖਮੀ ਰੂਬੀ ਮਹਿਰਾ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਆ ਕਿ 21 ਫਰਵਰੀ ਨੂੰ ਵਾਪਰੀ ਉਕਤ ਘਟਨਾ ਸਬੰਧੀ ਕਰਨ ਪੁੱਤਰ ਠਾਕੁਰ ਪ੍ਰਸ਼ਾਦ ਅਤੇ ਉਸ਼ਦੀ ਮਾਤਾ ਜਸਬੀਰ ਕੌਰ ਖਿਲਾਫ ਜਾਨਲੇਵਾ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰਨ ਨੂੰ ਗ੍ਰਿਫਤਾਰ ਕਰਕੇ ਵਰਤਿਆ ਗਿਆ ਪਿਸਤੋਲ ਬਰਾਮਦ ਕਰ ਲਿਆ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਜੋ ਹਥਿਆਰ ਉਸਨੇ ਵਾਰਦਾਤ ਵਿਚ ਵਰਤਿਆ ਸੀ, ਉਹ ਲਾਇਸੰਸੀ ਸੀ। ਉਨ੍ਹਾਂ ਦੱਸਿਆ ਕਿ ਲਾਇਸੰਸ ਹੋਲਡਰ ਦਾ ਬੱਚਾ ਆਪਣੇ ਘਰੋਂ ਪਿਸਤੋਲ ਲੈ ਆਇਆ ਸੀ, ਜੋ ਕਰਨ ਨੇ ਖੋਹ ਲਿਆ ਤੇ ਨਵ ਵਿਆਹੁਤਾ ਨੂੰ ਉਸ ਨਾਲ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਲਾਇਸੰਸ ਹੋਲਡਰ ਦੇ ਖਿਲਾਫ ਜਿੱਥੇ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਕਰਨ ਵਿਰੁੱਧ ਵੀ ਅਸਲਾ ਖੋਹਣ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਐੱਸਐੱਸਪੀ ਨੇ ਦੱਸਿਆ ਕਿ ਪਿਸਤੋਲ ਬਰਾਮਦ ਕਰਵਾਉਣ ਲਈ ਲਿਜਾਂਦੇ ਸਮੇਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਛਾਲ ਮਾਰਨ ਦੌਰਾਨ ਉਸਦਾ ਪੈਰ ਜਖਮੀ ਹੋ ਗਿਆ।