ਤਰਨਤਾਰਨ ਦੇ ਮੰਦਰ ਕੋਲ ਸ਼ੱਕੀ ਸਕੂਟਰੀ ਨੇ ਮਚਾਈ ਦਹਿਸ਼ਤ, ਪੁਲਿਸ ਨੇ ਇਲਾਕਾ ਕੀਤਾ ਸੀਲ
ਤਰਨਤਾਰਨ ਦੀ ਮੁੱਖ ਮਾਰਗ ‘ਤੇ ਸਥਿਤ ਮੰਦਰ ਦੇ ਕੋਲ ਸ਼ੁੱਕਰਵਾਰ ਨੂੰ ਲਾਵਾਰਿਸ ਹਾਲਤ ਵਿੱਚ ਮਿਲੀ ਸਕੂਟਰੀ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਆਨਨ ਫਾਨਨ ਵਿੱਚ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਨਿਰੋਧਕ ਟੀਮਾਂ ਵੀ ਪਹੁੰਚ ਗਈਆਂ ਅਤੇ ਉਕਤ ਸਕੂਟਰੀ ਦੀ ਜਾਂਚ ਸ਼ੁਰੂ ਕਰ ਦਿਤੀ ।
Publish Date: Fri, 08 May 2026 09:55 PM (IST)
Updated Date: Fri, 08 May 2026 10:46 PM (IST)
ਜਸਪਾਲ ਸਿੰਘ ਜੱਸੀ ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਮੁੱਖ ਮਾਰਗ ‘ਤੇ ਸਥਿਤ ਮੰਦਰ ਦੇ ਕੋਲ ਸ਼ੁੱਕਰਵਾਰ ਨੂੰ ਲਾਵਾਰਿਸ ਹਾਲਤ ਵਿੱਚ ਮਿਲੀ ਸਕੂਟਰੀ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਆਨਨ ਫਾਨਨ ਵਿੱਚ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਨਿਰੋਧਕ ਟੀਮਾਂ ਵੀ ਪਹੁੰਚ ਗਈਆਂ ਅਤੇ ਉਕਤ ਸਕੂਟਰੀ ਦੀ ਜਾਂਚ ਸ਼ੁਰੂ ਕਰ ਦਿਤੀ । ਪੁਲਿਸ ਦੀ ਅਗਵਾਈ ਐੱਸਪੀ ਹੈੱਡਕੁਆਟਰ ਸੁਖਨਿੰਦਰ ਸਿੰਘ ਕਰ ਰਹੇ ਹਨ। ਦੱਸਣਾ ਬਣਦਾ ਹੈ ਕਿ ਕਰੀਬ ਘੰਟੇ ਬਾਅਦ ਸਕੂਟਰੀ ਦਾ ਮਾਲਕ ਮੌਕੇ ਤੇ ਪੁੱਜਾ ਜਿਸ ਪਿੱਛੋਂ ਪੁਲਿਸ ਨੇ ਸੁੱਖ ਦਾ ਸਾਹ ਲਿਆ।