ਫ਼ਤਿਆਬਾਦ ’ਚ ਵੱਖ-ਵੱਖ ਪਾਰਟੀਆਂ ਨੂੰ ਝਟਕਾ, ਕਈ ਸਮੱਰਥਕ ਭਾਜਪਾ ’ਚ ਸ਼ਾਮਿਲ
ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਸੱਚੇ ਅਰਥਾਂ ’ਚ ਪੰਜਾਬ ’ਚੋਂ ਨਸ਼ਿਆਂ ਤੇ ਗੈਂਗਸਟਰਵਾਦ ਦਾ ਸਫ਼ਾਇਆ ਕਰ ਕੇ ਵਿਕਾਸ ਲਈ ਕੰਮ ਕਰ ਸਕਦੀ ਹੈ।
Publish Date: Sat, 02 May 2026 03:47 PM (IST)
Updated Date: Sun, 03 May 2026 04:03 AM (IST)

ਫ਼ਤਿਆਬਾਦ ’ਚ ਵੱਖ-ਵੱਖ ਪਾਰਟੀਆਂ ਨੂੰ ਝਟਕਾ, ਕਈ ਸਮੱਰਥਕ ਭਾਜਪਾ ’ਚ ਸ਼ਾਮਿਲ ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਭਾਰਤੀ ਜਨਤਾ ਪਾਰਟੀ ਦੀਆਂ ਲੋਕ-ਹਿਤੈਸ਼ੀ ਤੇ ਵਿਕਾਸ ਮੁਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਫ਼ਤਿਆਬਾਦ ਦੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਪ੍ਰਮੁੱਖ ਸਮੱਰਥਕਾਂ ਨੇ ਸਾਥੀਆਂ ਸਮੇਤ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਦੀ ਅਗਵਾਈ ਹੇਠ ਭਾਜਪਾ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਭਰੋਵਾਲ ਨੇ ਕਿਹਾ ਕਿ ਉਹ ਅਜਿਹੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਦਾ ਆਪਣੇ ਵੱਲੋਂ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਜ਼ੋਰਦਾਰ ਸਵਾਗਤ ਕਰਦੇ ਹਨ, ਜੋ ਨਰੋਏ ਸਮਾਜ ਨੂੰ ਸਿਰਜਣ ’ਚ ਯੋਗਦਾਨ ਪਾ ਰਹੇ ਹਨ। ਇਨ੍ਹਾਂ ਦੀ ਸ਼ਮੂਲੀਅਤ ਨਾਲ ਪਾਰਟੀ ਨੂੰ ਖਡੂਰ ਸਾਹਿਬ ਵਿਧਾਨ ਸਭਾ ਹਲਕੇ ’ਚ ਵੱਡਾ ਬਲ਼ ਮਿਲਿਆ ਹੈ। ਇਸ ਮੌਕੇ ਭਰੋਵਾਲ ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਜਪਾ ਹੀ ਇਕ ਅਜਿਹੀ ਪਾਰਟੀ ਹੈ ਜੋ ਸੱਚੇ ਅਰਥਾਂ ’ਚ ਪੰਜਾਬ ’ਚੋਂ ਨਸ਼ਿਆਂ ਤੇ ਗੈਂਗਸਟਰਵਾਦ ਦਾ ਸਫ਼ਾਇਆ ਕਰ ਕੇ ਵਿਕਾਸ ਲਈ ਕੰਮ ਕਰ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀਆਂ ਹਨ ਤੇ ਗ਼ਰੀਬ ਤੇ ਆਮ ਆਦਮੀ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸ ਮੌਕੇ ਪ੍ਰਧਾਨ ਸਵਰਨਜੀਤ ਸੋਨੀ, ਰਾਕੇਸ਼ ਚੋਪੜਾ, ਰਕੇਸ਼ ਕੁਮਾਰ ਸੋਨੀ, ਤਜਿੰਦਰਪਾਲ ਸੋਬਤੀ, ਰੋਹਿਤ ਸੋਨੀ, ਸ਼ਾਮ ਮੁਰਾਰੀ, ਅਸ਼ੋਕ ਕੁਮਾਰ, ਰਾਜੀਵ ਚੋਪੜਾ, ਅਰੁਣ ਕੁਮਾਰ ਗੋਰੂ, ਦਮਨ ਕੁਮਾਰ, ਰਜਤ ਚੋਪੜਾ, ਵਿੱਕੀ ਮਹਾਜਨ, ਸੁਰਿੰਦਰ ਕੁਮਾਰ, ਪਵਨ ਸੋਨੀ, ਸ਼ਿੰਦਰ, ਮਹੇਸ਼ ਸੋਨੀ, ਆਸ਼ੂ ਚੋਪੜਾ ਨੂੰ ਭਰੋਵਾਲ ਨੇ ਪਾਰਟੀ ’ਚ ਸ਼ਾਮਿਲ ਹੋਣ ’ਤੇ ਸਨਮਾਨਿਤ ਕੀਤਾ। ਇਸ ਮੌਕੇ ਪਾਰਟੀ ਆਗੂ, ਭੁਪਿੰਦਰ ਸਿੰਘ ਟੀਟੂ, ਤਰਸੇਮ ਸਿੰਘ ਛਾਪੜੀ, ਜਥੇਦਾਰ ਅਮਰਜੀਤ ਸਿੰਘ ਭਰੋਵਾਲ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।