ਸਰਕਾਰੀ ਹਾਈ ਸਕੂਲ ਬੱਠੇ ਭੈਣੀ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਕੀਤਾ ਦੌਰਾ
ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਢੰਗ ਨਾਲ ਸਿੱਖਿਆ ਦੇਣ ਲਈ ਇਹ ਵਿਜ਼ਿਟ ਬਹੁਤ ਲਾਭਦਾਇਕ ਸਾਬਿਤ ਹੋਈ।
Publish Date: Sat, 02 May 2026 03:43 PM (IST)
Updated Date: Sun, 03 May 2026 04:02 AM (IST)

ਸਰਕਾਰੀ ਹਾਈ ਸਕੂਲ ਬੱਠੇ ਭੈਣੀ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਕੀਤਾ ਦੌਰਾ ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਸਰਕਾਰੀ ਹਾਈ ਸਕੂਲ ਬੱਠੇ ਭੈਣੀ ਦੇ 50 ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੀ ਵਿੱਦਿਅਕ ਵਿਜ਼ਿਟ ਕਰਵਾਈ ਗਈ। ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਸਾਇੰਸ ਤੇ ਸੋਸ਼ਲ ਸਾਇੰਸ ਵਿਸ਼ਿਆਂ ਪ੍ਰਤੀ ਰੁਚੀ ਪੈਦਾ ਕਰਨਾ ਤੇ ਉਨ੍ਹਾਂ ਦੇ ਗਿਆਨ ’ਚ ਵਾਧਾ ਕਰਨਾ ਸੀ। ਇਸ ਸਬੰਧੀ ਸਕੂਲ ਇੰਚਾਰਜ ਨਵਤੇਜ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪ੍ਰਯੋਗਾਤਮਕ ਢੰਗ ਨਾਲ ਸਿੱਖਿਆ ਦੇਣ ਲਈ ਇਹ ਵਿਜ਼ਿਟ ਬਹੁਤ ਲਾਭਦਾਇਕ ਸਾਬਿਤ ਹੋਈ। ਇਸ ਮੌਕੇ ਸਕੂਲ ਦੀ ਅੰਗਰੇਜ਼ੀ ਅਧਿਆਪਿਕਾ ਕਿਰਨਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਬਰਡ ਗੈਲਰੀ, ਵਰਚੂਅਲ ਵਰਲਡ, ਵੀਨਸ ਗਲੋਬ, ਈਕੋ ਵਰਚੂਅਲ ਐਕਸਪੀਡੇਸ਼ਨ, ਗਰੈਵਿਟੀ ਵਾਲ, ਥ੍ਰੀ-ਡੀ ਥੀਏਟਰ, ਐਨਰਜੀ ਕੰਸਰਵੇਸ਼ਨ, ਚੱਟਾਨਾਂ ਤੇ ਖਣਿਜ, ਮੈਥ ਸਾਇੰਸ ਗੈਲਰੀ, ਸਾਇੰਸ ਐਕਸਪੋਰੀਅਮ, ਫਲਾਈਟ ਸਿਮੂਲੇਟਰ, ਚੰਦਰਯਾਨ ਤੇ ਡੀਨੋ ਪਾਰਕ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਸਾਇੰਸ ਸਿਟੀ ਦੇ ਵੱਖ-ਵੱਖ ਮਾਡਲਾਂ ਤੇ ਪ੍ਰਦਰਸ਼ਨੀਆਂ ਨੂੰ ਬੜੇ ਉਤਸ਼ਾਹ ਨਾਲ ਦੇਖਿਆ ਤੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ। ਸਕੂਲ ਦੇ ਅਧਿਆਪਕ ਸੁਖਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਇਸ ਵਿਜ਼ਿਟ ਨਾਲ ਵਿਦਿਆਰਥੀਆਂ ਦੇ ਗਿਆਨ ’ਚ ਕਾਫ਼ੀ ਵਾਧਾ ਹੋਇਆ ਹੈ ਤੇ ਉਨ੍ਹਾਂ ਨੇ ਇਸ ਸਿੱਖਿਆਤਮਕ ਦੌਰੇ ਦਾ ਭਰਪੂਰ ਆਨੰਦ ਮਾਣਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸਾਇੰਸ ਸਿਟੀ ਵਿਖੇ ਦੁਪਹਿਰ ਦੇ ਭੋਜਨ ਦਾ ਵੀ ਆਨੰਦ ਲਿਆ।