ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਸੇਵਾ ਸੁਸਾਇਟੀ ਨੇ ਚੋਹਲਾ ਸਾਹਿਬ ’ਚ ਲਾਇਆ ਖ਼ੂਨਦਾਨ ਕੈਂਪ
ਖ਼ੂਨਦਾਨ ਮਹਾਦਾਨ ਹੈ ਤੇ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ ’ਤੇ ਖ਼ੂਨਦਾਨ ਕਰਨਾ ਚਾਹੀਦਾ ਹੈ
Publish Date: Wed, 29 Apr 2026 05:25 PM (IST)
Updated Date: Thu, 30 Apr 2026 04:10 AM (IST)

ਰਾਕੇਸ਼ ਨਈਅਰ,ਪੰਜਾਬੀ ਜਾਗਰਣ, ਚੋਹਲਾ ਸਾਹਿਬ : ਸ੍ਰੀ ਗੁਰੂ ਅਰਜਨ ਦੇਵ ਖ਼ੂਨਦਾਨ ਸੇਵਾ ਸੁਸਾਇਟੀ ਜਿਲ੍ਹਾ ਤਰਨਤਾਰਨ ਵੱਲੋਂ ਕਸਬਾ ਚੋਹਲਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ’ਚ ਆਈ ਹੋਈ ਸੰਗਤ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਮਨੁੱਖਤਾ ਦੀ ਸੇਵਾ ਦੀ ਪ੍ਰੇਰਨਾ ਦਾਇਕ ਉਦਾਹਰਨ ਪੇਸ਼ ਕੀਤੀ ਤੇ ਖ਼ੂਨਦਾਨ ਕੀਤਾ। ਕੈਂਪ ਦੌਰਾਨ ਇਕੱਠੇ ਕੀਤੇ ਗਏ ਬਲੱਡ ਨੂੰ ਜ਼ਰੂਰਤਮੰਦ ਮਰੀਜ਼ਾਂ ਤਕ ਪਹੁੰਚਾਉਣ ਲਈ ਬਲੱਡ ਬੈਂਕ ਨੂੰ ਸੌਂਪਿਆ ਗਿਆ। ਡਾਕਟਰਾਂ ਦੀ ਟੀਮ ਵੱਲੋਂ ਖ਼ੂਨਦਾਤਿਆਂ ਦੀ ਪੂਰੀ ਜਾਂਚ ਕਰਨ ਉਪਰੰਤ ਸੁਰੱਖਿਅਤ ਢੰਗ ਨਾਲ ਖ਼ੂਨ ਇਕੱਠਾ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਮੇਜਰ ਸਿੰਘ ਨੇ ਕਿਹਾ ਕਿ ਖ਼ੂਨਦਾਨ ਮਹਾਦਾਨ ਹੈ ਤੇ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ ’ਤੇ ਖ਼ੂਨਦਾਨ ਕਰਨਾ ਚਾਹੀਦਾ ਹੈ ਤੇ ਨਾਲ ਹੀ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਖ਼ੂਨਦਾਨ ਕੈਂਪ ਮਨੁੱਖਤਾ ਦੀ ਸੇਵਾ ਲਈ ਲਾਇਆ ਜਾਂਦਾ ਹੈ। ਅੰਤ ’ਚ ਸੁਸਾਇਟੀ ਵੱਲੋਂ ਸਾਰੇ ਖ਼ੂਨਦਾਨੀਆਂ, ਡਾਕਟਰੀ ਟੀਮ ਅਤੇ ਸਹਿਯੋਗੀ ਸੰਗਤ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪੰਜਾਬ ਪ੍ਰਧਾਨ ਮੇਜਰ ਸਿੰਘ ਬਿੱਲਾ, ਵਾਈਸ ਪ੍ਰਧਾਨ ਗੁਰਸੇਵਕ ਸਿੰਘ, ਸੈਕਟਰੀ ਪਵਨਦੀਪ ਕੌਰ, ਖ਼ਜ਼ਾਨਚੀ ਪਾਰਸ ਸਾਬਰੀ, ਸਰਪੰਚ ਕੇਵਲ ਸਿੰਘ ਚੋਹਲਾ ਸਾਹਿਬ, ਕੰਵਲ ਸਿੰਘ ਬਿੱਲਾ ਚੋਹਲਾ ਸਾਹਿਬ, ਸੂਬੇਦਾਰ ਪ੍ਰੀਤਮ ਸਿੰਘ ਕੋਟ ਮੁਹੰਮਦ ਖਾਂ, ਸੰਦੀਪ ਸਿੰਘ, ਬਿਕਰਮਜੀਤ ਸਿੰਘ ਬੱਲ ਆਦਿ ਹਾਜ਼ਰ ਸਨ।