ਸ਼ਮਸ਼ਾਨਘਾਟ ਤੋਂ ਉੱਡੀ ਚਿੰਗਾਰੀ ਨੇ ਮਚਾਇਆ ਕਹਿਰ, ਨਾਲ ਲੱਗਦੇ ਘਰ ਨੂੰ ਲੱਗੀ ਭਿਆਨਕ ਅੱਗ; ਤੂੜੀ ਸਮੇਤ ਪਸ਼ੂਆਂ ਦਾ ਸ਼ੈੱਡ ਤੇ ਘਰੇਲੂ ਸਮਾਨ ਸੜ ਕੇ ਸੁਆਹ
ਜਾਣਕਾਰੀ ਅਨੁਸਾਰ ਪਿੰਡ ਵਾਸੀ ਨਿਰਮਲ ਸਿੰਘ ਪੁੱਤਰ ਸਤਨਾਮ ਸਿੰਘ ਦੇ ਘਰ ਨੂੰ ਅੱਗ ਲੱਗ ਗਈ, ਜਿਸ ਨਾਲ ਘਰ ਵਿੱਚ ਪਈ ਤੂੜੀ, ਪਸ਼ੂਆਂ ਲਈ ਬਣਾਏ ਸ਼ੈੱਡ ਦੀ ਛੱਤ, ਬਰਾਂਡਾ ਅਤੇ ਹੋਰ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿੱਚ ਕੁਝ ਪਾਲਤੂ ਪਸ਼ੂ ਵੀ ਝੁਲਸ ਗਏ।
Publish Date: Fri, 12 Jun 2026 10:28 AM (IST)
Updated Date: Fri, 12 Jun 2026 10:30 AM (IST)
ਜਸਪਾਲ ਸਿੰਘ ਜੱਸੀ, ਪੰਜਾਬੀ ਜਗਾਰਣ, ਤਰਨਤਾਰਨ : ਵੀਰਵਾਰ ਸ਼ਾਮ ਆਏ ਤੇਜ਼ ਤੂਫਾਨ ਅਤੇ ਹਨੇਰੀ ਨੇ ਜਿੱਥੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿਚ ਨੁਕਸਾਨ ਕੀਤਾ। ਉੱਥੇ ਹੀ ਪਿੰਡ ਦੇਊ ’ਚ ਅੱਗ ਲੱਗਣ ਦੀ ਘਟਨਾ ਵੀ ਵਾਪਰੀ, ਜਿਸ ਕਾਰਨ ਇਕ ਪਰਿਵਾਰ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਜਾਣਕਾਰੀ ਅਨੁਸਾਰ ਪਿੰਡ ਵਾਸੀ ਨਿਰਮਲ ਸਿੰਘ ਪੁੱਤਰ ਸਤਨਾਮ ਸਿੰਘ ਦੇ ਘਰ ਨੂੰ ਅੱਗ ਲੱਗ ਗਈ, ਜਿਸ ਨਾਲ ਘਰ ਵਿੱਚ ਪਈ ਤੂੜੀ, ਪਸ਼ੂਆਂ ਲਈ ਬਣਾਏ ਸ਼ੈੱਡ ਦੀ ਛੱਤ, ਬਰਾਂਡਾ ਅਤੇ ਹੋਰ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਵਿੱਚ ਕੁਝ ਪਾਲਤੂ ਪਸ਼ੂ ਵੀ ਝੁਲਸ ਗਏ।
ਪੀੜਤ ਨਿਰਮਲ ਸਿੰਘ ਨੇ ਆਪਣੇ ਪਰਿਵਾਰ ਸਮੇਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਲੱਗਦੇ ਸ਼ਮਸ਼ਾਨਘਾਟ ਵਿਚ ਕਿਸੇ ਦਾ ਸਸਕਾਰ ਹੋ ਰਿਹਾ ਸੀ। ਇਸੇ ਦੌਰਾਨ ਅਚਾਨਕ ਤੇਜ਼ ਤੂਫਾਨ ਆ ਗਿਆ, ਜਿਸ ਕਾਰਨ ਚਿਤਾ ਵਿੱਚੋਂ ਨਿਕਲੀ ਚਿੰਗਾਰੀ ਹਵਾ ਨਾਲ ਉੱਡ ਕੇ ਉਨ੍ਹਾਂ ਦੇ ਘਰ ਵਿਚ ਪਈ ਤੂੜੀ ’ਤੇ ਜਾ ਡਿੱਗੀ। ਸੁੱਕੀ ਤੂੜੀ ਨੇ ਤੁਰੰਤ ਅੱਗ ਫੜ ਲਈ ਅਤੇ ਕੁਝ ਹੀ ਸਮੇਂ ਤੇਜ਼ ਹਵਾਵਾਂ ਕਾਰਨ ਅੱਗ ਨੇ ਨੇੜੇ ਬਣੇ ਪਸ਼ੂਆਂ ਦੇ ਸ਼ੈੱਡ, ਬਰਾਂਡੇ ਅਤੇ ਹੋਰ ਸਮਾਨ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ।