ਸਰਕਾਰੀ ਕੰਨਿਆ ਸਕੂਲ ਫ਼ਤਿਆਬਾਦ ਦੀਆਂ ਛੇ ਵਿਦਿਆਰਥਣਾਂ ਨੇ ਸਕਾਲਰਸ਼ਿਪ ਪ੍ਰੀਖਿਆ ਕੀਤੀ ਪਾਸ
ਕੁਆਲੀਫਾਈ ਹੋਣ ’ਤੇ ਵਿਦਿਆਰਥੀ ਨੂੰ ਸਾਲਾਨਾ 12 ਹਜ਼ਾਰ ਰੁਪਏ ਵਜ਼ੀਫਾ ਮਿਲਦਾ ਹੈ
Publish Date: Mon, 04 May 2026 07:53 PM (IST)
Updated Date: Tue, 05 May 2026 04:15 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸ਼ਹੀਦ ਮਹਾਸ਼ਾ ਰਾਜਪਾਲ ਕੰਬੋਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਿਆਬਾਦ ਦੀਆਂ ਛੇ ਵਿਦਿਆਰਥਣਾਂ ਨੇ ਸਕਾਲਰਸ਼ਿਪ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਚਮਕਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਪ੍ਰਿੰਸੀਪਲ ਪਰਵਿੰਦਰ ਕੌਰ ਅਤੇ ਸਾਇੰਸ ਅਧਿਆਪਕਾਂ ਮਨਦੀਪ ਕੌਰ ਖਹਿਰਾ ਨੇ ਦੱਸਿਆ ਕਿ ਫਰਵਰੀ 2026 ਵਿਚ ਹੋਈ ਐੱਨਐੱਮਐੱਮਐੱਸ ਨੈਸ਼ਨਲ ਮੈਰਿਟ ਕਮ ਮੀਨਸ ਸਕਾਲਰਸ਼ਿਪ ਦੀ ਪ੍ਰੀਖਿਆ ਜਿਸ ’ਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ’ਚ ਸਕੂਲ ਦੀਆਂ ਛੇ ਵਿਦਿਆਰਥਣਾਂ ਮਨਰੀਤ ਕੌਰ, ਸਹਿਜਪ੍ਰੀਤ ਕੌਰ, ਰਮਨਦੀਪ ਕੌਰ, ਕੋਮਲ, ਅਮਰਜੋਤ, ਅਮਾਨਤਪ੍ਰੀਤ ਕੌਰ ਨੇ ਪ੍ਰੀਖਿਆ ਪਾਸ ਕਰ ਕੇ ਸਕੂਲ ਦੀ ਵਧੀਆ ਕਾਰਗੁਜ਼ਾਰੀ ਰਿਵਾਇਤ ਨੂੰ ਹੋਰ ਅੱਗੇ ਵਧਾਇਆ। ਇਸ ਸਬੰਧੀ ਸਕੂਲ ਸਾਇੰਸ ਅਧਿਆਪਕਾਂ ਮਨਦੀਪ ਕੌਰ ਨੇ ਦੱਸਿਆ ਕਿ ਇਹ ਪ੍ਰੀਖਿਆ ਨੈਸ਼ਨਲ ਲੈਵਲ ’ਤੇ ਹਰ ਸਾਲ ਕਰਵਾਈ ਜਾਂਦੀ ਹੈ। ਜਿਸ ’ਚ ਕੁਆਲੀਫਾਈ ਹੋਣ ’ਤੇ ਵਿਦਿਆਰਥੀ ਨੂੰ ਸਾਲਾਨਾ 12 ਹਜ਼ਾਰ ਰੁਪਏ ਵਜ਼ੀਫਾ ਮਿਲਦਾ ਹੈ। ਸ਼ਹੀਦ ਮਹਾਸ਼ਾ ਰਾਜਪਾਲ ਕੰਬੋਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਤਿਆਬਾਦ ਦੀਆਂ ਵਿਦਿਆਰਥਣਾਂ ਹਰ ਸਾਲ ਇਹ ਪ੍ਰੀਖਿਆ ਪਾਸ ਕਰਕੇ ਵਜੀਫ਼ਾ ਲਗਾਉਂਦੀਆਂ ਹਨ। ਪ੍ਰਿੰਸੀਪਲ ਪਰਵਿੰਦਰ ਕੌਰ ਨੇ ਪ੍ਰੀਖਿਆ ’ਚ ਸਫ਼ਲ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਿਦਿਆਰਥਣਾਂ ਦੀ ਉਪਲੱਬਧੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਇਸ ਉਪਲੱਬਧੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ਼ ਜਿਨ੍ਹਾਂ ’ਚ ਆਰਤੀ ਚੋਪੜਾ ਗਣਿਤ ਅਧਿਆਪਕਾਂ, ਮਨਦੀਪ ਕੌਰ ਸਾਇੰਸ ਅਧਿਆਪਕਾਂ, ਅਮਨ ਕੁਲਦੀਪ ਅੰਗਰੇਜ਼ੀ ਅਧਿਆਪਕਾਂ ਆਦਿ ਨੂੰ ਦਿੱਤਾ ਜਿਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ’ਚ ਵਿਸ਼ੇਸ਼ ਯੋਗਦਾਨ ਪਾਇਆ ਦੇ ਸਿਰ ਬੰਨਿਆ ਤੇ ਆਸ ਜਤਾਈ ਕਿ ਇਹ ਪਰੰਪਰਾ ਆਉਣ ਵਾਲੇ ਸਾਲਾਂ ’ਚ ਵੀ ਜਾਰੀ ਰਹੇਗੀ। ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਕੌਰ ਤੋਂ ਇਲਾਵਾ ਰੁਪਿੰਦਰਜੀਤ ਕੌਰ, ਰੇਨੂ ਸੂਦ, ਕੁਲਦੀਪ ਕੌਰ, ਮਨਦੀਪ ਕੌਰ, ਮਨਦੀਪ ਕੌਰ, ਆਰਤੀ ਚੋਪੜਾ, ਅਮਨ ਕੁਲਦੀਪ ਕੌਰ, ਤਾਹਿਰਾ ਪਰਵੀਨ, ਗੁਰਪ੍ਰੀਤ ਕੌਰ, ਮਧੂ ਸ਼ਰਮਾ, ਨਵਜੋਤ ਕੌਰ ਤੇ ਹੋਰ ਅਧਿਆਪਕ ਹਾਜ਼ਰ ਸਨ।