ਸਰਪੰਚ ਜਰਮਲ ਸਿੰਘ ਕਤਲ ਕਾਂਡ: ਕਾਤਲਾਂ ਨੂੰ ਪਨਾਹ ਦੇਣ ਵਾਲਾ ਹੀਰਾ ਸਿੰਘ ਗ੍ਰਿਫ਼ਤਾਰ, ਪਿਸਟਲ ਤੇ ਕਾਰਤੂਸ ਬਰਾਮਦ
ਜਦੋਂਕਿ ਉਕਤ ਗੁਰਗੇ ਇਸ ਕੋਲ ਆ ਕੇ ਠਹਿਰਦੇ ਵੀ ਹਨ, ਜਿਨ੍ਹਾਂ ਨੂੰ ਪਨਾਹ ਦੇਣ ਵਾਲਾ ਹੀਰਾ ਸਿੰਘ ਸੰਗਠਤ ਅਪਰਾਧ ਦਾ ਮੈਂਬਰ ਹੈ। ਉਕਤ ਸੂਚਨਾ ਦੇ ਅਧਾਰ ’ਤੇ ਪੱਟੀ ਪੁਲਿਸ ਨੇ ਹੀਰਾ ਸਿੰਘ ਨੂੰ ਕਾਬੂ ਕੀਤਾ ਤਾਂ ਉਸ ਕੇਲੋਂ 32 ਬੋਰ ਦਾ ਦੇਸੀ ਪਿਸਟਲ ਅਤੇ 10 ਕਾਰਤੂਸ ਬਰਾਮਦ ਹੋਏ।
Publish Date: Tue, 13 Jan 2026 12:38 PM (IST)
Updated Date: Tue, 13 Jan 2026 12:41 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਪੱਟੀ। ਗੈਂਗਸਟਰਾਂ ਨੂੰ ਟਾਰਗੇਟ ਕਿਲਿੰਗ ਲਈ ਹਥਿਆਰ ਸਪਲਾਈ ਕਰਨ ਅਤੇ ਪਨਾਹ ਦੇਣ ਵਾਲੇ ਇਕ ਨੌਜਵਾਨ ਨੂੰ ਪੱਟੀ ਪੁਲਿਸ ਨੇ ਬੇਨਕਾਬ ਕਰਦਿਆਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸਦੇ ਕਬਜੇ ਵਿੱਚੋਂ ਦੇਸੀ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ। ਉਕਤ ਨੌਜਵਾਨ ਦਾ ਸਬੰਧ ਪ੍ਰਭ ਦੂਸਾਵਲ, ਗੁਰਵਿੰਦਰ ਸਿੰਘ ਅਫਰੀਦੀ ਦੱਸਿਆ ਜਾ ਰਿਹਾ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੱਟੀ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 6 ਪੱਟੀ ਦੇ ਸਬੰਧ ਗੁਰਵਿੰਦਰ ਸਿੰਘ ਅਫਰੀਦੀ ਅਤੇ ਪ੍ਰਭ ਦਾਸੂਵਾਲ ਨਾਲ ਹਨ। ਇਹ ਉਨ੍ਹਾਂ ਦੇ ਗੁਰਗੇ ਸੁਖਰਾਜ ਸਿੰਘ ਗੂੰਗਾ ਵਾਸੀ ਠੱਕਰਪੁਰਾ ਆਦਿ ਨੂੰ ਟਾਰਗੇਟ ਕਿਲਿੰਗ ਲਈ ਹਥਿਆਰ ਸਪਲਾਈ ਕਰਦਾ ਹੈ।
ਜਦੋਂਕਿ ਉਕਤ ਗੁਰਗੇ ਇਸ ਕੋਲ ਆ ਕੇ ਠਹਿਰਦੇ ਵੀ ਹਨ, ਜਿਨ੍ਹਾਂ ਨੂੰ ਪਨਾਹ ਦੇਣ ਵਾਲਾ ਹੀਰਾ ਸਿੰਘ ਸੰਗਠਤ ਅਪਰਾਧ ਦਾ ਮੈਂਬਰ ਹੈ। ਉਕਤ ਸੂਚਨਾ ਦੇ ਅਧਾਰ ’ਤੇ ਪੱਟੀ ਪੁਲਿਸ ਨੇ ਹੀਰਾ ਸਿੰਘ ਨੂੰ ਕਾਬੂ ਕੀਤਾ ਤਾਂ ਉਸ ਕੇਲੋਂ 32 ਬੋਰ ਦਾ ਦੇਸੀ ਪਿਸਟਲ ਅਤੇ 10 ਕਾਰਤੂਸ ਬਰਾਮਦ ਹੋਏ।
ਐੱਸਐੱਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਵਿਰੁੱਧ ਥਾਣਾ ਸਿਟੀ ਪੱਟੀ ’ਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ। ਦੱਸ ਦਈਏ ਕਿ ਸੁਖਰਾਜ ਸਿੰਘ ਗੂੰਗਾ ਨੂੰ ਪੁਲਿਸ ਨੇ ਸਰਪੰਚ ਜਰਮਲ ਸਿੰਘ ਠੇਕੇਦਾਰ ਨੂੰ ਕਤਲ ਕਰਨ ਦੇ ਮਾਮਲੇ ’ਚ ਇਕ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੈ ਅਤੇ ਜਿਸ ਪ੍ਰਭ ਦਾਸੂਵਾਲ ਨਾਲ ਹੀਰਾ ਸਿੰਘ ਦੇ ਸਬੰਧ ਦੱਸੇ ਜਾ ਰਹੇ ਹਨ, ਉਸ ਨੂੰ ਪੁਲਿਸ ਨੇ ਸਰਪੰਚ ਜਰਮਲ ਸਿੰਘ ਕਤਲ ਦਾ ਮਾਸਟਰਮਾਈਂਡ ਕਰਾਰ ਦਿੱਤਾ ਹੈ।