ਗੁਰੂ ਨਾਨਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਗੁਰੂ ਨਾਨਕ ਸਕੂਲ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 04:24 PM (IST)
Updated Date: Fri, 15 May 2026 04:24 PM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ, ਸੰਸਥਾ ਦੇ ਸਾਰੇ ਵਿਦਿਆਰਥੀਆਂ ਨੇ ਉੱਚ ਅੰਕਾਂ ਨਾਲ ਪ੍ਰੀਖਿਆ ਪਾਸ ਕਰ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਿੱਥੇ ਮਿਹਨਤ ਨੂੰ ਮਕਸਦ ਅਤੇ ਸਿਖਿਆ ਨੂੰ ਸੰਸਕਾਰ ਬਣਾਇਆ ਜਾਵੇ ਉੱਥੇ ਕਾਮਯਾਬੀ ਖੁਦ ਕਦਮ ਚੁੰਮਦੀ ਹੈ। ਸਕੂਲ ਦੇ ਹੋਣਹਾਰ ਵਿਦਿਆਰਥੀ ਦਿਲਾਵਰ ਸਿੰਘ ਨੇ 91 ਫ਼ੀਸਦੀ, ਬਲਵਿੰਦਰ ਸਿੰਘ ਨੇ 90 ਫ਼ੀਸਦੀ, ਸੁਖਮਨਪ੍ਰੀਤ ਕੌਰ ਨੇ 89 ਫ਼ੀਸਦੀ, ਨਵਜੋਤ ਸਿੰਘ ਨੇ 89 ਫ਼ੀਸਦੀ, ਨਵਜੋਤਬੀਰ ਸਿੰਘ ਨੇ 88 ਫ਼ੀਸਦੀ, ਪਵਨਪ੍ਰੀਤ ਸਿੰਘ ਨੇ 88 ਫ਼ੀਸਦੀ, ਮੁਹੱਬਤਪਾਲ ਸਿੰਘ ਨੇ 87 ਫ਼ੀਸਦੀ, ਦਿਲਜਾਨਪ੍ਰੀਤ ਸਿੰਘ ਨੇ 86 ਫ਼ੀਸਦੀ, ਪੂਸਾ ਤਲਵਾੜ ਨੇ 86 ਫ਼ੀਸਦੀ, ਅਰਮਾਨਪ੍ਰੀਤ ਸਿੰਘ ਨੇ 85 ਫ਼ੀਸਦੀ, ਪਲਕ ਅਤੇ ਦਿਲਜੀਤ ਸਿੰਘ ਨੇ 84 ਫ਼ੀਸਦੀ, ਗੁਰਸਾਹਿਲ ਸਿੰਘ, ਹਰਮਨਦੀਪ ਸਿੰਘ, ਰਣਜੋਧ ਸਿੰਘ, ਅਭੀਜੀਤ ਸਿੰਘ, ਸਹਿਜਦੀਪ ਸਿੰਘ ਨੇ 80 ਫ਼ੀਸਦੀ ਨੰਬਰ ਹਾਸਲ ਕਰ ਕੇ ਸੰਸਥਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਮੱਲਾਂ ਮਾਰੀਆਂ। ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਭਗਵੰਤ ਕੌਰ ਨੇ ਕਿਹਾ ਕਿ ਇਹ ਚੰਗੇ ਨਤੀਜੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ। ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਸਿਰਫ ਅੰਕਾਂ ਦੀ ਜਿੱਤ ਨਹੀਂ, ਸਗੋਂ ਅਣਥੱਕ ਮਿਹਨਤ, ਅਨੁਸ਼ਾਸਨ ਤੇ ਵਿਸ਼ਵਾਸ ਦੀ ਰੋਸ਼ਨ ਮਿਸਾਲ ਹਨ। ਸਕੂਲ ਦੇ ਵਿਦਿਆਰਥੀ ਸਾਲ ਭਰ ਪੜ੍ਹਾਈ ਦੇ ਨਾਲ ਜ਼ੋਨ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ। ਉਮੀਦਾਂ ਮਨੁੱਖ ਨੂੰ ਕੋਸ਼ਿਸ਼ ਕਰਨ ਦੀ ਤਾਕਤ ਦਿੰਦੀਆਂ ਹਨ ਅਤੇ ਅਣਥੱਕ ਕੋਸ਼ਿਸ਼ ਹੀ ਸਫ਼ਲਤਾ ਦੀ ਅਸਲੀ ਚਾਬੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਮਾਪਿਆਂ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕਲਾਸ ਦੀ ਇੰਚਾਰਜ ਸ਼ਰਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਕਾਮਯਾਬੀਆਂ ਨਾ ਸਿਰਫ ਸਕੂਲ ਦੀ ਸ਼ਾਨ ਹਨ ਸਗੋਂ ਇਲਾਕੇ ਦੇ ਚੰਗੇ ਭਵਿੱਖ ਦੀ ਉਮੀਦ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਰਨਜੀਤ ਕੌਰ, ਕੁਲਦੀਪ ਸਿੰਘ, ਮਨਪ੍ਰੀਤ ਕੌਰ, ਬੇਅੰਤ ਕੌਰ, ਕੰਵਰਜੀਤ ਸਿੰਘ, ਕੁਲਜਿੰਦਰ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।