ਸ਼ਿਕਾਗੋਂ ਦੇ ਮਹਾਨ ਸ਼ਹੀਦਾਂ ਨੂੰ ਰਹਿੰਦੀ ਦੁਨੀਆ ਤਕ ਕੀਤਾ ਜਾਵੇਗਾ ਯਾਦ : ਦਲਵਿੰਦਰ ਸਿੰਘ
ਭਾਰਤ ਦੇ ਮਜ਼ਦੂਰਾਂ ਤੋਂ ਪਹਿਲਾਂ ਅਮਰੀਕਾ ਦੇ ਗੋਰੇ ਮਜ਼ਦੂਰਾਂ ਨੇ ਚਿੱਟਾ ਝੰਡਾ ਲੈ ਕੇ ਇਨਕਲਾਬ ਦੀ ਸ਼ੁਰੂਆਤ ਕੀਤੀ ਸੀ, ਜੋ ਸ਼ਹੀਦਾਂ ਦੇ ਲਹੂ ਨਾਲ ਲਾਲ ਹੋ ਗਿਆ।
Publish Date: Sat, 02 May 2026 04:59 PM (IST)
Updated Date: Sun, 03 May 2026 04:08 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਸੀਪੀਆਈਐੱਮਐੱਲ ਲਿਬਰੇਸ਼ਨ ਵੱਲੋਂ ਸਥਾਨਕ ਗਾਂਧੀ ਪਾਰਕ ’ਚ 1886 ਦੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਝੰਡੇ ਦੀ ਰਸਮ ਤੋਂ ਬਾਅਦ ਲਿਬਰੇਸ਼ਨ ਦੀ ਜ਼ਿਲ੍ਹਾ ਇਕਾਈ ਤਰਨਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ ਨੇ ਕਿਹਾ ਕਿ ਮਜ਼ਦੂਰ ਜਮਾਤ ਦੇ 140ਵੇਂ ਸਾਲ ਦੇ ਸ਼ਾਨਾਮੱਤੇ ਇਤਿਹਾਸ ਤੇ ਝਾਤ ਮਾਰੀਏ ਤਾਂ ਇਹ ਗੱਲ ਸ਼ਪੱਸ਼ਟ ਹੁੰਦੀ ਹੈ ਕਿ ਭਾਰਤ ਦੇ ਮਜ਼ਦੂਰਾਂ ਤੋਂ ਪਹਿਲਾਂ ਅਮਰੀਕਾ ਦੇ ਗੋਰੇ ਮਜ਼ਦੂਰਾਂ ਨੇ ਚਿੱਟਾ ਝੰਡਾ ਲੈ ਕੇ ਇਨਕਲਾਬ ਦੀ ਸ਼ੁਰੂਆਤ ਕੀਤੀ ਸੀ, ਜੋ ਸ਼ਹੀਦਾਂ ਦੇ ਲਹੂ ਨਾਲ ਲਾਲ ਹੋ ਗਿਆ। ਇਸੇ ਦੌਰਾਨ ਜਿੱਤ ਦਰਜ ਕਰਵਾ ਕੇ ਅਨੇਕਾਂ ਕਾਨੂੰਨ ਬਣਵਾਏ ਗਏ। ਭਾਰਤ ਦੀ ਮਜ਼ਦੂਰ ਜਮਾਤ ਨੇ ਉਸ ਘਟਨਾ ਤੋਂ ਪ੍ਰੇਰਨਾ ਲੈ ਕੇ ਦੇਸ਼ ’ਚ 48 ਕਿਰਤ ਕਾਨੂੰਨ ਬਣਵਾਏ। ਪਰ ਕੇਂਦਰ ਦੀ ਸਰਕਾਰ ਨੇ ਮਜ਼ਦੂਰਾਂ ਨਾਲ ਧ੍ਰੋਹ ਕਮਾਉਂਦਿਆਂ ਉਨ੍ਹਾਂ ਨੂੰ ਚਾਰ ਕੋਡਾਂ ’ਚ ਬਦਲ ਕੇ ਮਜ਼ਦੂਰ ਜਮਾਤ ਨੂੰ ਗੁਲਾਮੀ ਵੱਲ ਧੱਕ ਦਿੱਤਾ ਹੈ। ਮਜ਼ਦੂਰ ਜਮਾਤ ਕੇਂਦਰ ਦੀ ਗ਼ਲਤ ਪਾਲਿਸੀ ਕਦੇ ਨਹੀਂ ਮੰਨੇਗੀ। ਉਨ੍ਹਾਂ ਮਜ਼ਦੂਰ ਜਮਾਤ ਨੂੰ ਸੱਦਾ ਦਿੱਤਾ ਕਿ ਹਾਕਮਾਂ ਦੀਆਂ ਗ਼ਲਤ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ। ਇਸ ਮੌਕੇ ਬਲਵਿੰਦਰ ਸਿੰਘ ਗੋਹਲਵੜ, ਸੰਗਾ ਸਿੰਘ ਢੋਟੀਆਂ, ਦਲਬੀਰ ਸਿੰਘ ਚੱਬਾ, ਬੀਰ ਸਿੰਘ ਤਰਨਤਾਰਨ, ਸੁਰਜੀਤ ਸਿੰਘ ਬਾਠ, ਨਿੰਦਰ ਸਿੰਘ ਖਡੂਰ ਸਾਹਿਬ, ਹਰਦੇਵ ਸਿੰਘ ਖਹਿਰਾ, ਹਰਦਿਆਲ ਸਿੰਘ ਖਡੂਰ ਸਾਹਿਬ, ਬਲਦੇਵ ਸਿੰਘ ਚੱਬਾ, ਮਨਜੀਤ ਕੌਰ ਭੁੱਲਰ, ਪੂਰਨ ਸਿੰਘ ਖਡੂਰ ਸਾਹਿਬ, ਬੀਬੀ ਮਨਜੀਤ ਕੌਰ ਚੱਬਾ, ਕਸ਼ਮੀਰ ਸਿੰਘ ਚੱਬਾ ਅਤੇ ਬਲਕਾਰ ਸਿੰਘ ਕੋਟ ਜਸਪਤ ਨੇ ਵੀ ਵਿਚਾਰ ਪੇਸ਼ ਕੀਤੇ।