ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ
ਧਾਰਮਿਕ ਮੁਕਾਬਲਿਆਂ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਤੇ ਸਕੂਲਾਂ ਨੂੰ ਇਨਾਮਾਂ ਦੀ ਵੰਡ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਦੇ ਸੇਵਕ ਬਾਬਾ ਬਲਬੀਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਕੀਤੀ ਗਈ
Publish Date: Sat, 02 May 2026 06:54 PM (IST)
Updated Date: Sun, 03 May 2026 04:14 AM (IST)

ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਤਿਆਬਾਦ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮਾਂ ਦੇ ਅਖੀਰਲੇ ਦਿਨ ਸਕੂਲੀ ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਤਿਆਬਾਦ ਦੇ ਪ੍ਰਧਾਨ ਅਜੀਤ ਸਿੰਘ, ਪ੍ਰਿੰਸੀਪਲ ਨਿਰਮਲ ਸਿੰਘ, ਪ੍ਰਧਾਨ ਪ੍ਰਮਜੀਤ ਸਿੰਘ ਦਿਓਲ, ਮਲਕੀਅਤ ਸਿੰਘ, ਹਰਪ੍ਰੀਤ ਸਿੰਘ ਜਿੰਮੀ ਆਦਿ ਨੇ ਦੱਸਿਆ ਕਿ ਗੁਰਦੁਆਰਾ ‘ਗੁਰੂ ਨਾਨਕ ਪੜ੍ਹਾਓ’ ਸਾਹਿਬ ਫ਼ਤਿਆਬਾਦ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਕੂਲੀ ਵਿਦਿਆਰਥੀਆਂ ਦੇ ਗੁਰਬਾਣੀ ਕੀਰਤਨ, ਧਾਰਮਿਕ ਲੈਕਚਰ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਜਿਸ ’ਚ ਇਲਾਕੇ ਦੇ ਵੱਡੀ ਗਿਣਤੀ ’ਚ ਸਕੂਲੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਧਾਰਮਿਕ ਮੁਕਾਬਲਿਆਂ ’ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਤੇ ਸਕੂਲਾਂ ਨੂੰ ਇਨਾਮਾਂ ਦੀ ਵੰਡ ਪਦਮ ਸ਼੍ਰੀ ਸੰਤ ਬਾਬਾ ਸੇਵਾ ਸਿੰਘ ਦੇ ਸੇਵਕ ਬਾਬਾ ਬਲਬੀਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਵੱਲੋਂ ਕੀਤੀ ਗਈ। ਭਾਈ ਅਮਰਜੀਤ ਸਿੰਘ, ਭਾਈ ਸੂਰਤਾ ਸਿੰਘ ਬੀਐੱਚਈਐੱਲ ਵਾਲਿਆਂ, ਭਾਈ ਗੱਜਣ ਸਿੰਘ ਖਡੂਰ ਸਾਹਿਬ ਆਦਿ ’ਤੇ ਆਧਾਰਿਤ ਜੱਜਮੈਂਟ ਟੀਮਾਂ ਦੀਆਂ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਬਾਰੀਕੀ ਨਾਲ ਅਧਿਐਨ ਤੋਂ ਬਾਅਦ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕੀਤਾ। ਜਿਸ ਦਾ ਹਾਜ਼ਰ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਰਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਜਿਨ੍ਹਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਯਤਨ ਨੌਜਵਾਨ ਪੀੜ੍ਹੀ ਨੂੰ ਧਰਮ ਤੇ ਵਿਰਸੇ ਨਾਲ ਜੋੜਨ ’ਚ ਸਹਾਈ ਹੁੰਦੇ ਹਨ। ਪ੍ਰਬੰਧਕਾਂ ਦੱਸਿਆ ਕਿ ਗੁਰਬਾਣੀ ਕੀਰਤਨ ਮੁਕਾਬਲੇ ’ਚ ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਦੀ ਟੀਮ ਪਹਿਲੇ ਸਥਾਨ ’ਤੇ ਰਹੀ। ਜਦ ਕਿ ਅਕਾਲ ਅਕੈਡਮੀ ਚੋਗਾਵਾਂ ਅਮ੍ਰਿਤਸਰ ਦੀ ਟੀਮ ਦੂਜੇ ਨੰਬਰ ’ਤੇ ਰਹੀ, ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਧਾਰਮਿਕ ਲੈਕਚਰਾਰ ਮੁਕਾਬਲੇ ‘ਚ ਬਾਬਾ ਗੁਰਮੁਖ ਸਿੰਘ, ਉਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੀ ਤਨੂ ਸ਼ਰਮਾ ਨੇ ਪਹਿਲਾਂ ਸਥਾਨ, ਬ੍ਰਿਟਿਸ਼ ਵਿਕਟੋਰੀਆ ਸਕੂਲ ਗੋਇੰਦਵਾਲ ਸਾਹਿਬ ਦੀ ਮਹਿਕਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ==== ਗੁਰਬਾਣੀ ਕੰਠ ਪਹਿਲਾਂ ਗਰੁੱਪ ਵਿਚ ਖੁਸ਼ਦੀਪ ਕੌਰ ਪਹਿਲੇ ਸਥਾਨ ’ਤੇ ਰਹੀ ਗੁਰਬਾਣੀ ਕੰਠ ਪਹਿਲਾਂ ਗਰੁੱਪ ਵਿਚ ਪਹਿਲਾ ਸਥਾਨ ਖੁਸ਼ਦੀਪ ਕੌਰ ਵਿਦਿਆਰਥੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਨੇ ਹਾਸਿਲ ਕੀਤਾ। ਪੰਕਜਪ੍ਰੀਤ ਸਿੰਘ ਵਿਦਿਆਰਥੀ ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਨੇ ਦੂਸਰਾ ਅਤੇ ਅਭੀਨੂਰ ਸਿੰਘ ਵਿਦਿਆਰਥੀ ਬਾਬਾ ਗੁਰਮੁਖ ਸਿੰਘ, ਉਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ ਦੂਜਾ ਗਰੁੱਪ ਵਿਚ ਗੁਰਫ਼ਤਿਹ ਸਿੰਘ ਵਿਦਿਆਰਥੀ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਪਹਿਲੇ ਸਥਾਨ ’ਤੇ ਰਹੇ। ਰਵਨੀਤ ਕੌਰ ਵਿਦਿਆਰਥੀ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦੂਜੇ ਨੰਬਰ ’ਤੇ ਅਤੇ ਨਿਆਮਤ ਕੌਰ ਵਿਦਿਆਰਥੀ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੋਹਾਵਾ ਤੀਜੇ ਸਥਾਨ ’ਤੇ ਰਹੇ। ===== ਗੁਰਬਾਣੀ ਕੰਠ ਤੀਜਾ ਗਰੁੱਪ ’ਚ ਗੁਰਕੀਰਤ ਸਿੰਘ ਅਕਾਲ ਅਕੈਡਮੀ ਚੋਗਾਵਾਂ ਪਹਿਲੇ ਸਥਾਨ ’ਤੇ ਗੁਰਬਾਣੀ ਕੰਠ ਤੀਜਾ ਗਰੁੱਪ ਵਿਚ ਗੁਰਕੀਰਤ ਸਿੰਘ ਅਕਾਲ ਅਕੈਡਮੀ ਚੋਗਾਵਾਂ ਅੰਮ੍ਰਿਤਸਰ ਨੇ ਪਹਿਲਾਂ, ਜਪਨੀਤ ਕੌਰ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੋਹਾਵਾ ਨੇ ਦੂਸਰਾ, ਜਸਪ੍ਰੀਤ ਸਿੰਘ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਧਾਰਮਿਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਤੇ ਸਨਮਾਨਾਂ ਦੀ ਵੰਡ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਦੇ ਸੇਵਕ ਬਾਬਾ ਬਲਬੀਰ ਸਿੰਘ ਅਤੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਤਿਆਬਾਦ ਦੇ ਆਗੂਆਂ ਵੱਲੋਂ ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਅਜੀਤ ਸਿੰਘ, ਗੁਰਚਰਨ ਸਿੰਘ ਪ੍ਰਿੰਸ, ਪ੍ਰਿੰਸੀਪਲ ਨਿਰਮਲ ਸਿੰਘ, ਪ੍ਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਜਿੰਮੀ ਆਦਿ ਵੱਲੋਂ ਸਮਾਗਮ ਦੌਰਾਨ ਪੁੱਜੀਆਂ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਸਮਾਰੋਹ ’ਚ ਪਹੁੰਚ ਕੇ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਧੰਨਵਾਦ ਕੀਤਾ। ਇਸ ਸੁਸਾਇਟੀ ਦੇ ਪ੍ਰਧਾਨ ਅਜੀਤ ਸਿੰਘ, ਗੁਰਚਰਨ ਸਿੰਘ ਪ੍ਰਿੰਸ, ਪ੍ਰਿੰਸੀਪਲ ਨਿਰਮਲ ਸਿੰਘ, ਸਰਪੰਚ ਜਗਵਿੰਦਰ ਸਿੰਘ ਮਣਕੂ, ਪ੍ਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਜਿੰਮੀ, ਮਲਕੀਅਤ ਸਿੰਘ, ਜਗਜੀਤ ਸਿੰਘ ਕਾਲੂ, ਦਲਬੀਰ ਸਿੰਘ ਠਾਣੇਦਾਰ, ਸੰਪੂਰਨ ਸਿੰਘ ਭੱਟਾ, ਪਿਆਰਾ ਸਿੰਘ, ਮਾਸਟਰ ਹਰਦੀਪ ਸਿੰਘ, ਹਰਦੀਪ ਸਿੰਘ ਚੌਹਾਨ, ਸੁਖਵਿੰਦਰ ਸਿੰਘ ਹੈਪੀ, ਕਸ਼ਮੀਰ ਸਿੰਘ ਸਹੋਤਾ, ਪ੍ਰਧਾਨ ਰਤਨ ਸਿੰਘ ਦਿਓਲ, ਸੰਤੋਖ ਸਿੰਘ ਨੰਬਰਦਾਰ, ਬਲਦੇਵ ਸਿੰਘ ਸ਼ੈਲਰਵਾਲੇ, ਸਾਬਕਾ ਸਰਪੰਚ ਭੁਪਿੰਦਰ ਸਿੰਘ ਭਿੰਦਾ, ਸੁਖਪਾਲ ਸਿੰਘ ਕਾਨੂੰਗੋ, ਜਸਬੀਰ ਸਿੰਘ ਸਾਬੀ ਮੈਂਬਰ, ਮਲਕੀਤ ਸਿੰਘ ਮੈਂਬਰ, ਤੇਗਾ ਸਿੰਘ ਭੋਈਆਂ, ਪਰਮਜੀਤ ਸਿੰਘ ਚੌਹਾਨ, ਬਾਬਾ ਪਲਵਿੰਦਰ ਸਿੰਘ ਮੰਗਾ, ਗੁਰਚਰਨ ਸਿੰਘ ਕਰਿਆਨੇ ਵਾਲੇ, ਭਾਪਾ ਮੋਹਨ ਸਿੰਘ, ਡਾ. ਚੇਤਨਬੀਰ ਸਿੰਘ, ਡਾ. ਹਰਪ੍ਰੀਤ ਸਿੰਘ ਚੰਨ, ਨਵਨੀਤ ਸਿੰਘ ਮੋਨੂੰ, ਭਾਈ ਜਸਕਰਨ ਸਿੰਘ, ਭਾਈ ਰਣਬੀਰ ਸਿੰਘ ਹੈਪੀ, ਹਰਵਿੰਦਰ ਸਿੰਘ ਸੇਠੀ, ਦਮਨਜੀਤ ਸਿੰਘ ਸੇਠੀ, ਬਾਬਾ ਅੰਗਰੇਜ਼ ਸਿੰਘ, ਰਣਜੀਤ ਸਿੰਘ ਭੱਟਾ, ਅਮ੍ਰਿਤਪਾਲ ਸਿੰਘ ਹਨੀ, ਕਰਨਜੀਤ ਸਿੰਘ, ਗਗਨਦੀਪ ਸਿੰਘ ਚੌਹਾਨ, ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।