ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਰਪੰਚ ਹਰਬਰਿੰਦਰ ਸਿੰਘ ਕਤਲ ਮਾਮਲੇ ਦੇ ਮੁੱਖ ਸ਼ੂਟਰ ਸਣੇ ਦੋ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖ਼ਮੀ
ਇਸੇ ਦੌਰਾਨ ਥਾਣਾ ਸਰਹਾਲੀ ਅਤੇ ਥਾਣਾ ਸਦਰ ਪੱਟੀ ਦੀ ਪੁਲਿਸ ਸੂਚਨਾ ਦੇ ਅਧਾਰ ’ਤੇ ਜੱਲੋਕੇ ਇਲਾਕੇ ਵਿਚ ਪੁੱਜੀ। ਜਿਥੇ ਮੋਟਰਸਾਈਕਲ ’ਤੇ ਸਾਵਰ ਦੋ ਸ਼ੱਕੀਆਂ ਨੂੰ ਵੇਖਿਆ। ਜਦੋਂ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਪੁਲਿਸ ਉੱਪਰ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।
Publish Date: Wed, 25 Feb 2026 12:27 PM (IST)
Updated Date: Wed, 25 Feb 2026 12:36 PM (IST)
ਪੰਜਾਬੀ ਜਾਗਰਣ ਟੀਮ, ਤਰਨਤਾਰਨ, ਪੱਟੀ : ਤਰਨਤਾਰਨ ਦੇ ਸਿੱਧੂ ਫਾਰਮ ਵਿਚ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਠੱਠੀਆਂ ਮਹੰਤਾਂ ਤੋਂ ਸਰਪੰਚ ਹਰਬਰਿੰਦਰ ਸਿੰਘ ਨੂੰ ਕਤਲ ਕਰਨ ਵਾਲੇ ਮੁੱਖ ਸ਼ੂਟਰ ਅਤੇ ਉਸਦੇ ਪਨਾਹਗਾਰ ਨੂੰ ਬੁੱਧਵਾਰ ਸਵੇਰੇ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਜੱਲੋਕੇ ਕੋਲ ਮੁਕਾਬਲੇ ਦੌਰਾਨ ਕਾਬੂ ਕਰ ਲਿਆ ਹੈ। ਉਕਤ ਦੋਵੇਂ ਜਣੇ ਦੁਵੱਲੀ ਗੋਲੀਬਾਰੀ ਦੌਰਾਨ ਜਖਮੀ ਹੋ ਗਏ। ਜਿਨ੍ਹਾਂ ਵਿੱਚੋਂ ਮੁੱਖ ਸ਼ੂਟਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੌਕੇ ’ਤੇ ਪੁੱਜੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 18 ਫਰਵਰੀ ਨੂੰ ਤਰਨਤਾਰਨ ਦੇ ਸਿੱਧੂ ਫਾਰਮ ਵਿਚ ਚੱਲਦੇ ਵਿਆਹ ਸਮਾਗਮ ਦੌਰਾਨ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਕਾਤਲਾਂ ਨੂੰ ਫੜ੍ਹਨ ਲਈ ਪੂਰੀ ਸਰਗਰਮੀ ਨਾਲ ਜੁਟੀ ਹੋਈ ਸੀ। ਇਸੇ ਦੌਰਾਨ ਥਾਣਾ ਸਰਹਾਲੀ ਅਤੇ ਥਾਣਾ ਸਦਰ ਪੱਟੀ ਦੀ ਪੁਲਿਸ ਸੂਚਨਾ ਦੇ ਅਧਾਰ ’ਤੇ ਜੱਲੋਕੇ ਇਲਾਕੇ ਵਿਚ ਪੁੱਜੀ। ਜਿਥੇ ਮੋਟਰਸਾਈਕਲ ’ਤੇ ਸਾਵਰ ਦੋ ਸ਼ੱਕੀਆਂ ਨੂੰ ਵੇਖਿਆ। ਜਦੋਂ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਪੁਲਿਸ ਉੱਪਰ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਵੱਲੋਂ ਬਚਾਅ ਲਈ ਚਲਾਈ ਗੋਲੀ ਦੇ ਚੱਲਦਿਆਂ ਇਕ ਬਾਈਕ ’ਤੇ ਸਵਾਰ ਦੋ ਜਣੇ ਜ਼ਖਮੀ ਹੋ ਗਏ। ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਜ਼ਖਮੀਆਂ ਵਿਚ ਰੋਮਨਪ੍ਰੀਤ ਸਿੰਘ ਵਾਸੀ ਚੋਹਲਾ ਸਾਹਿਬ ਸਰਪੰਚ ਨੂੰ ਕਤਲ ਕਰਨ ਵਾਲਾ ਮੁੱਖ ਸ਼ੂਟਰ ਹੈ। ਦੂਜੇ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਜਲੰਧਰ ਵਜੋਂ ਹੋਈ ਹੈ ਅਤੇ ਇਸਦਾ ਵੀ ਪਿੰਡ ਘੜਕਾ ਚੋਹਲਾ ਸਾਹਿਬ ਨਜ਼ਦੀਕ ਹੀ ਪੈਂਦਾ ਹੈ। ਇਹ ਕਤਲ ਵੇਲੇ ਤੋਂ ਹੀ ਰੋਮਨਪ੍ਰੀਤ ਸਿੰਘ ਦੇ ਨਾਲ ਸੀ ਅਤੇ ਇਸਨੇ ਰੋਮਨਪ੍ਰੀਤ ਸਿੰਘ ਨੂੰ ਆਪਣੇ ਘਰ ਵਿਚ ਵੀ ਪਨਾਹ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਦੋ ਪਿਸਟਲ ਮੌਕੇ ਤੋਂ ਬਰਾਮਦ ਹੋਏ ਹਨ ਅਤੇ ਇਨ੍ਹਾਂ ਦਾ ਮੋਟਰਸਾਈਕਲ ਵੀ ਕਬਜੇ ਵਿਚ ਲੈ ਲਿਆ ਗਿਆ ਹੈ।