ਬਾਬਾ ਗੁਰਮੁਖ ਸਿੰਘ ਬਾਬਾ ਉੱਤਮ ਸਿੰਘ ਸਕੂਲ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ
ਹੈੱਡ ਮਿਸਟ੍ਰੈਸ ਪਰਮਿੰਦਰ ਕੌਰ ਤੇ ਬਾਬਾ ਗੁਰਪ੍ਰੀਤ ਸਿੰਘ, ਸਕੱਤਰ ਭਾਈ ਵਰਿਆਮ ਸਿੰਘ ਤੇ ਬਾਬਾ ਬਲਦੇਵ ਸਿੰਘ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ
Publish Date: Wed, 13 May 2026 04:54 PM (IST)
Updated Date: Thu, 14 May 2026 04:01 AM (IST)
ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ’ਚ ਦਸਵੀਂ ਜਮਾਤ ਦੇ ਵਿਦਿਆਰਥੀ ਪਵਨਦੀਪ ਕੌਰ ਨੇ 621 ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਪਹਿਲਾਂ ਸਥਾਨ ਤੇ ਜ਼ਿਲ੍ਹਾ ਦੀ ਮੈਰਿਟ ਸੂਚੀ ਦੇ ਪਹਿਲੇ ਦਸ ਰੈਂਕਾਂ ’ਚੋਂ ਪੰਜਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਮਨਪ੍ਰੀਤ ਕੌਰ ਨੇ 613 ਅੰਕ ਪ੍ਰਾਪਤ ਕਰ ਕੇ ਸਕੂਲ ਦੂਜਾ ਤੇ ਸਾਹਿਲਪ੍ਰੀਤ ਕੌਰ 606 ਤੀਜਾ ਸਥਾਨ ਹਾਸਿਲ ਕੀਤਾ। 13 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉਪਰ, 54 ਵਿਦਿਆਰੀਆਂ ਨੇ 80 ਫ਼ੀਸਦੀ ਤੋਂ ਉਪਰ ਅਤੇ 48 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ।
ਇਸ ਉਪਲਬਧੀ ਨਾਲ ਸਕੂਲ ਨੇ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸਤਪਾਲ ਸਿੰਘ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਸਦਕਾ ਅਤੇ ‘ਵਾਹਿਗੁਰੂ’ ਜੀ ਦੀ ਬਖਸ਼ਿਸ਼ ਨਾਲ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਪ੍ਰੀਖਿਆ ਦਾ ਨਤੀਜਾ ਵਧੀਆ ਆਉਣ ’ਤੇ ਉਨ੍ਹਾਂ ਵੱਲੋਂ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਹੈੱਡ ਮਿਸਟ੍ਰੈਸ ਪਰਮਿੰਦਰ ਕੌਰ ਤੇ ਬਾਬਾ ਗੁਰਪ੍ਰੀਤ ਸਿੰਘ, ਸਕੱਤਰ ਭਾਈ ਵਰਿਆਮ ਸਿੰਘ ਤੇ ਬਾਬਾ ਬਲਦੇਵ ਸਿੰਘ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਰਦੀਪ ਕੌਰ, ਨਵਦੀਪ ਕੌਰ, ਹਰਜੀਤ ਕੌਰ, ਅਮਨਪ੍ਰੀਤ ਕੌਰ, ਅਮਨਦੀਪ ਕੌਰ ਅਮਨ, ਰਣਜੀਤ ਕੌਰ, ਸੀਤਲ ਕੌਰ, ਕੁਲਵਿੰਦਰ ਕੌਰ, ਕਿਰਨ ਬਾਲਾ, ਪਰਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਦੇਵ ਕੌਰ, ਜਗਮੋਹਨ ਸ਼ਰਮਾ, ਸੰਦੀਪ ਕੌਰ, ਕਮਲਜੀਤ ਸਿੰਘ, ਮਨਪ੍ਰੀਤ ਸਿੰਘ, ਹਰਅਵਤਾਰ ਸਿੰਘ, ਰਮਨਜੀਤ ਕੌਰ, ਪਵਨਦੀਪ ਕੌਰ, ਆਦਿ ਹਾਜ਼ਰ ਸਨ।