ਖਰੀਦ ਦਰੁਸਤ ਪਰ ਲਿਫਟਿੰਗ ਸੁਸਤ, ਮੰਡੀਆਂ ਲੱਗੇ ਬੋਰੀਆਂ ਦੇ ਅੰਬਾਰ
ਮੌਸਮ ਦੇ ਖਰਾਬ ਹੋਣ ਦੀਆਂ ਚਰਚਾਵਾਂ ਨੇ ਆੜ੍ਹਤੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ।
Publish Date: Wed, 29 Apr 2026 07:52 PM (IST)
Updated Date: Thu, 30 Apr 2026 04:14 AM (IST)

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਅਨਾਜ ਮੰਡੀ ’ਚ ਬੁੱਧਵਾਰ ਸ਼ਾਮ ਤਕ 75 ਹਜ਼ਾਰ 639 ਟਨ ਕਣਕ ਦੀ ਆਮਦ ਹੋਈ ਚੁੱਕੀ ਹੈ ਤੇ ਖਰੀਦ ਲਈ ਉੱਤਰੀਆਂ ਏਜੰਸੀਆਂ ਵੱਲੋਂ ਸਾਰੀ ਕਣਕ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਹਾਲਾਂਕਿ ਖਰੀਦ ਦੇ ਮੁਕਾਬਲੇ ਲਿਫਟਿੰਗ ਦੀ ਸੁਸਤ ਚਾਲ ਕਾਰਨ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੋ ਹਏ ਹਨ ਅਤੇ ਉੱਪਰੋਂ ਮੌਸਮ ਦੇ ਖਰਾਬ ਹੋਣ ਦੀਆਂ ਚਰਚਾਵਾਂ ਨੇ ਆੜ੍ਹਤੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ। ਤਰਨਤਾਰਨ ਅਨਾਜ ਮੰਡੀ ਦੀ ਗੱਲ ਕਰੀਏ ਤਾਂ ਇਹ ਜ਼ਿਲ੍ਹੇ ਦੀ ਵੱਡੀ ਅਤੇ ਚੰਗੇ ਕਾਰੋਬਾਰ ਵਾਲੀ ਮੰਡੀ ਗਿਣਤੀ ਜਾਂਦੀ ਹੈ। ਢਾਈ ਸੌ ਤੋਂ ਵੱਧ ਆੜ੍ਹਤਾਂ ਵਾਲੀ ਇਸ ਮੰਡੀ ਵਿਚ ਕਣਕ ਦੇ ਚਾਲੂ ਸੀਜ਼ਨ ਦੌਰਾਨ ਬੁੱਧਵਾਰ ਤਕ ਮਾਰਕੀਟ ਕਮੇਟੀ ਨੇ 75 ਹਜ਼ਾਰ 639 ਟਨ ਕਣਕ ਦੀ ਆਮਦ ਰਿਕਾਰਡ ਕੀਤੀ ਹੈ। ਜਿਸ ਨੂੰ ਖਰੀਦ ਲਈ ਮੰਡੀ ਵਿਚ ਆਈਆਂ ਪਨਗਰੇਨ, ਐੱਫਸੀਆਈ, ਮਾਰਕਫੈਡ, ਪਨਸਪ ਅਤੇ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 2585 ਮੁੱਲ ਦੇ ਔਸਤ ਮੁੱਲ ਨਾਲ ਖਰੀਦਿਆ ਵੀ ਜਾ ਚੁੱਕਾ ਹੈ। ਦੂਜੇ ਪਾਸੇ ਲਿਫਟਿੰਗ ਦੀ ਗੱਲ ਕਰੀਏ ਤਾਂ 75 ਵਿੱਚੋਂ 45 ਟਨ ਦੇ ਕਰੀਬ ਕਣਕ ਅਜੇ ਅਣਲਿਫਟ ਪਈ ਹੈ। ਦੱਸ ਦਈਏ ਕਿ ਤਰਨਤਾਰਨ ਮਾਰਕੀਟ ਕਮੇਟੀ ਅਧੀਨ ਤਿੰਨ ਛੋਟੀਆਂ ਮੰਡੀਆਂ ਦੀ ਆਮਦ ਵੀ ਗਿਣੀ ਜਾਂਦੀ ਹੈ। ਜਿਨ੍ਹਾਂ ਵਿੱਚੋਂ ਕੰਗ ਮੰਡੀ ਵਿੱਚੋਂ 3581, ਠਰੂ ਮੰਡੀ ਵਿੱਚੋਂ 2425 ਅਤੇ ਸ਼ੇਰੋਂ ਮੰਡੀ ਵਿੱਚੋਂ 4339 ਟਨ ਕਣਕ ਦੀ ਖਰੀਦ ਹੋਈ ਹੈ। ਜਦੋਂਕਿ ਤਰਨਤਾਰਨ ਦੀ ਮੁੱਖ ਮੰਡੀ ਵਿੱਚੋਂ 65294 ਟਨ ਕਣਕ ਦੀ ਖਰੀਦ ਦਰਜ ਹੋਈ ਹੈ। ===== ਲਿਫਟਿੰਗ ’ਚ ਤੇਜ਼ੀ ਲਿਆਉਣ ਦੇ ਡੀਸੀ ਨੇ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼ ਡਿਪਟੀ ਕਮਿਸ਼ਨਰ ਰਾਹੁਲ ਨੇ ਅਧਿਕਾਰੀਆਂ ਨੂੰ ਲਿਫ਼ਟਿੰਗ ’ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਖ਼ਰੀਦ ਉਪਰੰਤ ਮੰਡੀਆਂ ’ਚੋਂ ਨਿਰਧਾਰਿਤ ਸਮੇਂ ਦੇ ਅੰਦਰ ਫ਼ਸਲ ਦੀ ਚੁਕਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੁੱਚੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਪੰਜਾਬ ਸਰਕਾਰ ਕਿਸਾਨਾਂ ਵੱਲੋਂ ਮੰਡੀਆਂ ਵਿਚ ਲਿਆਂਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਦੀ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਚਾਰੂ ਖ਼ਰੀਦ ਸੀਜ਼ਨ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ============= ਕਿਸ ਏਜੰਸੀ ਨੇ ਕੀਤੀ ਕਿੰਨੀ ਖਰੀਦ ਏਜੰਸੀ - ਖਰੀਦ ਟਨਾਂ ਵਿਚ ਪਨਗਰੇਨ - 14715 ਐੱਫਸੀਆਈ - 975 ਮਾਰਕਫੈਡ - 24210 ਪਨਸਪ - 16450 ਵੇਅਰ ਹਾਊਸ ਕਾਰਪੋਰੇਸ਼ਨ - 19039 ਪ੍ਰਾਈਵੇਟ - 250 ਕੁੱਲ - 75639 ==== ਕਿੰਨੀ ਕਣਕ ਦੀ ਹੋਈ ਲਿਫਟਿੰਗ ਏਜੰਸੀ - ਲਿਫਟਿੰਗ ਟਨਾਂ ’ਚ - ਅਣਲਿਫਟ ਪਨਗ੍ਰੇਨ - 7655 - 7060 ਐੱਫਸੀਆਈ - 368 - 607 ਮਾਰਕਫੈੱਡ - 9625 - 14585 ਪਨਸਪ - 5120 - 11330 ਵੇਅਰ ਹਾਊਸ ਕਾਰਪੋਰੇਸ਼ਨ - 7308 - 11731 ਪ੍ਰਾਈਵੇਟ - 250 - 00 ਕੁੱਲ - 30326 - 45313