AAP ਸਰਪੰਚ ਕਤਲ ਮਾਮਲੇ ’ਚ ਪੁਲਿਸ ਨੇ ਵਾਂਟੇਡ ਸ਼ੂਟਰਾਂ ਦੇ ਸਕੈੱਚ ਕੀਤੇ ਜਾਰੀ, ਹੁਣ ਤਕ ਪੰਜ ਜਣਿਆਂ ਦੀ ਹੋਈ ਗ੍ਰਿਫ਼ਤਾਰੀ, ਮੁੱਖ ਸ਼ੂਟਰ ਵੀ ਸ਼ਾਮਲ
ਜਦੋਂਕਿ ਸ਼ੂਟਰਾਂ ਦੇ ਖਾਤੇ ਵਿਚ ਪੈਸੇ ਪਾਉਣ ਵਾਲੇ ਵੀ ਇਕ ਨੌਜਵਾਨ ਨੂੰ ਪੁਲਿਸ ਨੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਕਾਬੂ ਕੀਤਾ। ਹਾਲਾਂਕਿ ਇਸ ਹਾਈ ਪ੍ਰੋਫਾਈਲ ਕਤਲ ਮਾਮਲੇ ਵਿਚ ਅਜੇ ਵੀ ਤਿੰਨ ਵਿਅਕਤੀ ਫਰਾਰ ਦੱਜੇ ਜਾ ਰਹੇ ਹਨ, ਜਿਨ੍ਹਾਂ ਦੀ ਤਸਵੀਰਾਂ ਵੀ ਪੁਲਿਸ ਨੇ ਜਨਤਕ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਲੋਕਾਂ ਨੂੰ ਕੋਲੋਂ ਸਹਿਯੋਗ ਮੰਗਿਆ ਹੈ।
Publish Date: Thu, 26 Feb 2026 04:06 PM (IST)
Updated Date: Thu, 26 Feb 2026 04:12 PM (IST)
ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ : ਨੈਸ਼ਨਲ ਹਾਈਵੇ ਨੰਬਰ 54 ’ਤੇ ਸਥਿਤ ਸਿੱਧੂ ਫਾਰਮ ਨਾਂ ਦੇ ਪੈਲੇਸ ਵਿਚ ਚੱਲਦੇ ਵਿਆਹ ਸਮਾਗਮ ਦੌਰਾਨ ਸਿਰ ਵਿਚ ਗੋਲੀਆਂ ਮਾਰ ਕੇ ਆਮ ਆਦਮੀ ਪਾਰਟੀ ਦੇ ਪਿੰਡ ਠੱਠੀਆਂ ਮਹੰਤ ਸਰਪੰਚ ਨੂੰ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਨ੍ਹਾਂ ਵਿੱਚੋਂ ਚਾਰ ਜਣੇ ਦੋ ਵੱਖ ਵੱਖ ਮੁਕਾਬਲਿਆਂ ਦੌਰਾਨ ਜਖਮੀ ਹੋਏ ਸਨ ਅਤੇ ਇਨ੍ਹਾਂ ਵਿਚ ਹੀ ਇਕ ਮੁੱਖ ਸ਼ੂਟਰ ਵੀ ਸ਼ਾਮਲ ਹੈ।