ਪੱਟੀ ਸ਼ਹਿਰ ਦੇ ਵਿਕਾਸ ਕਾਰਜ ਜਲਦ ਸ਼ੁਰੂ ਕਰਵਾਏ ਜਾਣਗੇ : ਚੇਅਰਮੈਨ ਚੀਮਾ
ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਮੀਟਿੰਗ ’ਚ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਹੀ ਸਾਡੇ ਆਪਣੇ ਸ਼ਹਿਰ ਪੱਟੀ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ।
Publish Date: Mon, 27 Apr 2026 05:40 PM (IST)
Updated Date: Tue, 28 Apr 2026 04:08 AM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਆਮ ਆਦਮੀ ਪਾਰਟੀ ਸ਼ਹਿਰ ਪੱਟੀ ਦੀ ਮੀਟਿੰਗ ‘ਆਪ’ ਦੇ ਪੁਰਾਣੇ ਵਰਕਰ ਸਾਬਕਾ ਕੌਂਸਲਰ ਡਾਕਟਰ ਨਿਰਮਲ ਸਿੰਘ ਆਗੂ ਬਾਬਾ ਜੀਵਨ ਸਿੰਘ ਵਿੱਦਿਅਕ ਟਰੱਸਟ ਦੇ ਗ੍ਰਹਿ ਵਾਰਡ ਨੰਬਰ 17 ਵਿਖੇ ਹੋਈ, ਜਿਸ ’ਚ ‘ਆਪ’ ਦੇ ਵਰਕਰਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਮੀਟਿੰਗ ’ਚ ਰਣਜੀਤ ਸਿੰਘ ਚੀਮਾ ਚੇਅਰਮੈਨ ਜਲ ਸਰੋਤ ਪ੍ਰਬੰਧਨ ਵਿਕਾਸ ਨਿਗਮ ਪੰਜਾਬ ਤੇ ਇੰਚਾਰਜ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਸ਼ੇਸ਼ ਤੌਰ ’ਤੇ ਪਹੁੰਚੇ।
ਮੀਟਿੰਗ ’ਚ ਸ਼ਹਿਰ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਤੇ ਸ਼ਹਿਰ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਲਈ ਵਿਚਾਰ-ਵਟਾਂਦਰਾ ਸਾਂਝਾ ਕੀਤਾ ਗਿਆ। ਚੇਅਰਮੈਨ ਰਣਜੀਤ ਸਿੰਘ ਚੀਮਾ ਨੇ ਮੀਟਿੰਗ ’ਚ ਹਾਜ਼ਰ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਲਦੀ ਹੀ ਸਾਡੇ ਆਪਣੇ ਸ਼ਹਿਰ ਪੱਟੀ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣਗੇ।
ਇਸ ਮੌਕੇ ਕੈਪਟਨ ਹਰਦੇਵ ਸਿੰਘ, ਬਲਵੰਤ ਰਾਏ ਪ੍ਰਧਾਨ ਰੀਗਲ ਸਮਾਜ, ਸ਼ਕਤੀ ਸੰਧੂ ਪ੍ਰਧਾਨ ਵਾਲਮੀਕਿ ਸਮਾਜ, ਮੇਜਰ ਸਿੰਘ ਪ੍ਰਧਾਨ , ਲਖਵਿੰਦਰ ਸਿੰਘ ਚੌਹਾਨ, ਰੇਸ਼ਮ ਸਿੰਘ, ਜੋਗਾ ਸਿੰਘ, ਬਲਬੀਰ ਸਿੰਘ ਗਿੱਲ, ਸਰਬਜੀਤ ਸਿੰਘ, ਮਾਸਟਰ ਰਾਜਨ ਕੁਮਾਰ, ਗਿਆਨ ਸਿੰਘ, ਜਸਵੰਤ ਸਿੰਘ, ਫੂਲਾ ਸਿੰਘ, ਪਰਮਿੰਦਰ ਸਿੰਘ ਕੈਰੋਂ, ਸਰਬਦੀਪ ਸਿੰਘ ਕੈਰੋਂ, ਵਿਰਸਾ ਸਿੰਘ ਰੱਤਾ ਗੁੱਦਾ ਆਦਿ ਸਾਥੀ ਹਾਜ਼ਰ ਸਨ।